ਮੌਤ ਤੋਂ ਬਾਅਦ ਕਿਸ ਤਰ੍ਹਾਂ ਕਰਾਇਆ ਇਸ ਆਦਮੀ ਨੇ ਬੀਮਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਰਨ ਤੋਂ ਪਹਿਲਾਂ ਬੀਮਾ ਪਾਲਿਸੀ ਲੈਂਦੇ ਹੋਏ ਤਾਂ ਤੁਸੀਂ ਬਹੁਤ ਸਾਰੇ ਲੋਕਾਂ ਨੂੰ ਦੇਖਿਆ ਅਤੇ ਸੁਣਿਆ ਹੋਵੇਗਾ

Insurance Fraud

ਅਲੀਗੜ੍ਹ: ਮਰਨ ਤੋਂ ਪਹਿਲਾਂ ਬੀਮਾ ਪਾਲਿਸੀ ਲੈਂਦੇ ਹੋਏ ਤਾਂ ਤੁਸੀਂ ਬਹੁਤ ਸਾਰੇ ਲੋਕਾਂ ਨੂੰ ਦੇਖਿਆ ਅਤੇ ਸੁਣਿਆ ਹੋਵੇਗਾ ਪਰ ਯੂਪੀ ਦੇ ਅਲੀਗੜ੍ਹ ਵਿਚ ਇਕ ਮਰੇ ਹੋਏ ਵਿਅਕਤੀ ਨੇ ਪਾਲਿਸੀ ਬਜ਼ਾਰ ਤੋਂ ਆਨਲਾਈਨ ਬੀਮਾ ਕਰਵਾਇਆ। ਬੀਮੇ ਦੀ ਇਕ ਮਹੀਨੇ ਦੀ ਕਿਸ਼ਤ ਵੀ ਜਮ੍ਹਾਂ ਕੀਤੀ ਪਰ ਕਿਸ਼ਤ ਜਮ੍ਹਾਂ ਕਰਾਉਣ ਤੋਂ ਬਾਅਦ ਹੀ ਉਹ ਫਿਰ ਤੋਂ ਮਰ ਗਿਆ, ਜਿਸ ‘ਤੇ ਬੀਮਾ ਕੰਪਨੀ ਨੇ ਜਾਂਚ ਕਰਵਾਈ। ਜਾਂਚ ਤੋਂ ਬਾਅਦ ਇਕ ਅਜਿਹੀ ਧੋਖਾਧੜੀ ਸਾਹਮਣੇ ਆਈ, ਜਿਸ ਨੂੰ ਸੁਣ ਕੇ ਕੰਪਨੀ ਹੀ ਨਹੀਂ ਪੁਲਿਸ ਅਧਿਕਾਰੀ ਵੀ ਦੰਗ ਰਹਿ ਗਏ।

ਮਾਰਚ 2018 ਵਿਚ ਅਲੀਗੜ੍ਹ ਦੇ ਹੀ ਰਹਿਣ ਵਾਲੇ ਉਪੇਂਦਰ ਨੇ 8 ਮਾਰਚ ਨੂੰ ਆਨਲਾਈਨ ਪਾਲਿਸੀ ਬਜ਼ਾਰ ਡਾਟ ਕਾਮ ਤੋਂ 50 ਲੱਖ ਰੁਪਏ ਦਾ ਬੀਮਾ ਕਰਵਾਇਆ। ਇਸ ਦੇ ਲਈ ਉਸ ਨੇ ਆਨਲਾਈਨ ਹੀ 1583 ਰੁਪਏ ਵੀ ਜਮ੍ਹਾਂ ਕਰਾ ਦਿੱਤੇ। ਹਰ ਮਹੀਨੇ 531 ਰੁਪਏ ਦੀ ਕਿਸ਼ਤ ਜਮ੍ਹਾਂ ਕਰਾਉਣ ਦੀ ਗੱਲ ਵੀ ਤੈਅ ਹੋ ਗਈ। ਕੰਪਨੀ ਨੇ ਤੈਅ ਸਮੇਂ ‘ਤੇ ਅਪਣੇ ਇਕ ਕਰਮਚਾਰੀ ਨੂੰ ਭੇਜ ਕੇ ਉਸ ਦਾ ਮੈਡੀਕਲ ਚੈੱਕਅਪ ਵੀ ਕਰਵਾ ਲਿਆ। ਕਾਰਵਾਈ ਪੂਰੀ ਹੋਣ ਤੋਂ ਬਾਅਦ 12 ਮਾਰਚ 2018 ਨੂੰ ਕੰਪਨੀ ਨੇ ਉਪੇਂਦਰ ਦੇ ਨਾਂਅ ‘ਤੇ ਪਾਲਿਸੀ ਵੀ ਜਾਰੀ ਕਰ ਦਿੱਤੀ।

12 ਮਾਰਚ ਨੂੰ ਪਾਲਿਸੀ ਜਾਰੀ ਹੋਈ ਸੀ ਅਤੇ ਉਪੇਂਦਰ ਦੀ ਪਤਨੀ ਨੇ 28 ਮਈ 2018 ਨੂੰ ਕੰਪਨੀ ‘ਤੇ ਕਲੇਮ ਦਾ ਦਾਅਵਾ ਕਰ ਦਿੱਤਾ। ਪਤਨੀ ਨੇ ਦੱਸਿਆ ਕਿ 15 ਅਪ੍ਰੈਲ ਨੂੰ ਉਸ ਦੇ ਪਤੀ ਦੀ ਕੁੱਤੇ ਦੇ ਕੱਟਣ ਨਾਲ ਮੌਤ ਹੋ ਗਈ ਹੈ। ਇਸ ਦੇ ਸਬੰਧ ਵਿਚ ਇਕ ਨਰਸਿੰਗ ਹੋਮ ਤੋਂ ਮੌਤ ਦਾ ਸਰਟੀਫਿਕੇਟ ਵੀ ਲਿਆਂਦਾ ਗਿਆ ਸੀ। 50 ਲੱਖ ਦੀ ਪਾਲਿਸੀ ਲੈਣ ਦੇ ਇਕ ਮਹੀਨੇ ਬਾਅਦ ਹੀ ਉਪੇਂਦਰ ਦੀ ਮੌਤ ਨਾਲ ਬੀਮਾ ਕੰਪਨੀ ਹੈਰਾਨ ਹੋ ਗਈ। ਉਹਨਾਂ ਨੇ ਇਸ ਦੀ ਗੁਪਤ ਜਾਂਚ ਕਰਨੀ ਸ਼ੁਰੂ ਕਰ ਦਿੱਤੀ।

ਬੀਮਾ ਕੰਪਨੀ ਨੇ ਜਦੋਂ ਗੁਪਤ ਤਰੀਕੇ ਨਾਲ ਇਸ ਮਾਮਲੇ ਦੀ ਜਾਂਚ ਕਰਾਈ ਤਾਂ ਉਸ ਨੂੰ ਰਿਪੋਰਟ ਮਿਲੀ ਕਿ ਉਪੇਂਦਰ ਦੀ ਮੌਤ ਤਾਂ ਪਾਲਿਸੀ ਲੈਣ ਤੋਂ 9 ਦਿਨ ਪਹਿਲਾਂ 27 ਫਰਵਰੀ 2018 ਨੂੰ ਘਰ ਦੀ ਛੱਤ ਡਿੱਗਣ ਨਾਲ ਹੋਈ ਸੀ। ਕੰਪਨੀ ਦੇ ਇਸ ਦਾਵੇ ਦੀ ਪੁਸ਼ਟੀ ਪਿੰਡ ਵਿਚ ਆਸ਼ਾ ਵਰਕਰ ਦੇ ਰਜਿਸਟਰ ਤੋਂ ਵੀ ਹੋ ਗਈ। ਅਸਲੀ ਮੌਤ ਦਾ ਪ੍ਰਮਾਣ ਪੱਤਰ ਵੀ ਜਾਰੀ ਹੋਇਆ ਪਰ ਅਰੋਪੀਆਂ ਨੇ ਉਸ ਨੂੰ ਵੀ ਰੱਦ ਕਰ ਦਿੱਤਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ