ਇਸ ਮੰਦਰ ਦੇ ਪੁਜਾਰੀ ਅੱਗੇ ਕਿਉਂ ਝੁਕ ਰਹੇ ਨੇ ਲੋਕ ?

ਏਜੰਸੀ

ਖ਼ਬਰਾਂ, ਰਾਸ਼ਟਰੀ

21ਵੀ ਸਦੀ 'ਚ ਵੀ ਦੇਸ਼ 'ਚ ਅਨੇਕਾਂ ਲੋਕ ਅੰਧ ਵਿਸ਼ਵਾਸ ਵਿੱਚ ਵਿਸ਼ਵਾਸ ਕਰਦੇ ਹਨ। ਕਈ ਧਾਰਨਾਵਾਂ ਅੱਜ ਵੀ

priest blessing by foot

ਭੁਵਨੇਸ਼ਵਰ : 21ਵੀ ਸਦੀ 'ਚ ਵੀ ਦੇਸ਼ 'ਚ ਅਨੇਕਾਂ ਲੋਕ ਅੰਧ ਵਿਸ਼ਵਾਸ ਵਿੱਚ ਵਿਸ਼ਵਾਸ ਕਰਦੇ ਹਨ। ਕਈ ਧਾਰਨਾਵਾਂ ਅੱਜ ਵੀ ਸਾਡੇ ਸਭ ਵਿੱਚ ਮੌਜੂਦ ਹਨ। ਅਜਿਹੀ ਹੀ ਇੱਕ ਘਟਨਾ ਓਡੀਸ਼ਾ ਵਿੱਚ ਸਾਹਮਣੇ ਆਈ ਹੈ। ਮੰਦਰ 'ਚ ਲੋਕ ਭਗਵਾਨ ਦੀ ਪੂਜਾ ਕਰਨ ਅਤੇ ਆਸ਼ੀਰਵਾਦ ਪ੍ਰਾਪਤ ਕਰਨ ਜਾਂਦੇ ਹਨ। ਪੁਜਾਰੀ ਵੀ ਭਗਤਾਂ ਨੂੰ ਆਸ਼ੀਰਵਾਦ ਦਿੰਦੇ ਹਨ, ਪਰ ਕੀ ਤੁਸੀਂ ਕਦੇ ਦੇਖਿਆ ਅਜਿਹੇ ਪੁਜਾਰੀ ਨੂੰ ਦੇਖਿਆ ਹੈ ਭਗਤਾਂ ਜਾਂ ਸ਼ਰਧਾਲੂਆਂ ਦੇ ਸਿਰ ਤੇ ਪੈਰ ਰੱਖ ਕੇ ਆਸ਼ੀਰਵਾਦ ਦਿੰਦਾ ਹੋਵੇ।

ਨਹੀਂ ਨਾ ਪਰ ਓਡੀਸ਼ਾ ਦੇ ਇਕ ਮੰਦਰ 'ਚ ਜੋ ਪੁਜਾਰੀ ਹੈ, ਉਹ ਮੰਦਰ 'ਚ ਆਉਣ ਵਾਲੇ ਭਗਤਾਂ ਨੂੰ ਉਨ੍ਹਾਂ ਦੇ ਸਿਰ 'ਤੇ ਪੈਰ ਰੱਖ ਕੇ ਆਸ਼ੀਰਵਾਦ ਦਿੰਦਾ ਹੈ। ਸੋਸ਼ਲ ਮੀਡੀਆ 'ਤੇ ਇਸ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇਸ ਪੁਜਾਰੀ ਦੀ ਕਾਫ਼ੀ ਆਲੋਚਨਾ ਹੋ ਰਹੀ ਹੈ।  ਇਕ ਨਿਊਜ਼ ਏਜੰਸੀ ਨੇ ਇਕ ਵੀਡੀਓ ਜਾਰੀ ਕੀਤਾ ਹੈ, ਜਿਸ 'ਚ ਮੰਦਰ ਦਾ ਪੁਜਾਰੀ ਲੋਕਾਂ ਦੇ ਸਿਰ 'ਤੇ ਆਪਣੇ ਪੈਰ ਰੱਖ ਕੇ ਆਸ਼ੀਰਵਾਦ ਦਿੰਦਾ ਦਿੱਸ ਰਿਹਾ ਹੈ।

ਇਹ ਵੀਡੀਓ ਦੇ ਖੋਰਧਾ ਦੇ ਬਾਨਪੁਰ ਇਲਾਕੇ ਦਾ ਮਾਮਲਾ ਹੈ। ਇਹ ਵੀਡੀਓ 8 ਅਕਤੂਬਰ ਨੂੰ ਦੁਸਹਿਰੇ ਦੇ ਦਿਨ ਦਾ ਦੱਸਿਆ ਜਾ ਰਿਹਾ ਹੈ। ਜਦੋਂ ਇਸ ਬਾਰੇ ਮੰਦਰ ਦੇ ਪੁਜਾਰੀ ਆਰ ਸਾਮੰਤਰੇ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਲੋਕਾਂ ਦਾ ਸਾਡੇ 'ਤੇ ਭਰੋਸਾ ਹੈ। ਜੋ ਲੋਕ ਇਸ ਦਾ ਗਲਤ ਪ੍ਰਚਾਰ ਕਰ ਰਹੇ ਹਨ, ਉਹ ਇਸ ਪੂਜਾ ਬਾਰੇ ਨਹੀਂ ਜਾਣਦੇ ਹਨ। ਕੁਝ ਲੋਕਾਂ ਨੂੰ ਇਹ ਬੁਰਾ ਲੱਗ ਸਕਦਾ ਹੈ ਪਰ ਇਹ ਪਰੰਪਰਾ ਸਾਲਾਂ ਤੋਂ ਚੱਲੀ ਆ ਰਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।