ਦਿੱਲੀ ਸਰਕਾਰ ਨੇ ਲਾਂਚ ਕੀਤਾ 'ਦੇਸ਼ ਦਾ ਮੈਂਟਰ' ਪ੍ਰੋਗਰਾਮ, ਤੁਸੀਂ ਵੀ ਪਾ ਸਕਦੇ ਹੋ ਯੋਗਦਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਦੋਂ ਬੱਚਾ 9ਵੀਂ ਵਿਚ ਆਉਂਦਾ ਹੈ ਤਾਂ ਉਸ ਉੱਤੇ ਤਰ੍ਹਾਂ-ਤਰ੍ਹਾਂ ਦੇ ਦਬਾਅ ਹੁੰਦੇ ਹਨ।

Arvind Kejriwal Launches 'Desh Ke Mentor' Programme

ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ‘ਦੇਸ਼ ਦੇ ਮੈਂਟਰ’ ਪ੍ਰੋਗਰਾਮ ਲਾਂਚ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪਹਿਲਾਂ ਦਿੱਲੀ ਦੇ ਸਰਕਾਰੀ ਸਕੂਲਾਂ ਵਿਚ ਕੁੱਲ 16 ਲੱਖ ਬੱਚੇ ਪੜ੍ਹਦੇ ਸੀ ਪਰ ਇਸ ਸਾਲ ਬੱਚਿਆਂ ਦੀ ਗਿਣਤੀ ਵਧ ਕੇ 18.70 ਲੱਖ ਹੋ ਗਈ। ਉਹਨਾਂ ਦੱਸਿਆ ਕਿ ਇਸ ਸਾਲ ਦਿੱਲੀ ਦੇ ਪ੍ਰਾਈਵੇਟ ਸਕੂਲਾਂ ਤੋਂ 2.70 ਲੱਖ ਬੱਚੇ ਅਪਣਾ ਨਾਂਅ ਕਟਵਾ ਕੇ ਸਰਕਾਰੀ ਸਕੂਲਾਂ ਵਿਚ ਆਏ।

ਹੋਰ ਪੜ੍ਹੋ: ਆਰਯਨ ਖ਼ਾਨ ਦੇ ਸਮਰਥਨ ’ਚ ਮਹਿਬੂਬਾ ਮੁਫ਼ਤੀ ਦਾ ਬਿਆਨ, ‘ਮੁਸਲਮਾਨਾਂ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ’

ਕੇਜਰੀਵਾਲ ਨੇ ਕਿਹਾ ਕਿ ਇਸ ਤੋਂ ਪਤਾ ਚੱਲਦਾ ਹੈ ਕਿ ਨੀਅਤ ਸਹੀ ਹੋਵੇ ਤਾਂ ਸਭ ਹੋ ਸਕਦਾ ਹੈ। ਉਹਨਾਂ ਕਿਹਾ ਕਿ ਅਸੀਂ ਕੁਝ ਦਿਨ ਪਹਿਲਾਂ ਦੇਸ਼ ਭਗਤ ਸਿਲੇਬਸ ਲਾਂਚ ਕੀਤਾ ਤਾਂ ਲੋਕ ਕਹਿਣ ਲੱਗੇ ਕਿ ਕੀ ਦੇਸ਼ ਭਗਤੀ ਸਿਖਾਈ ਜਾ ਸਕਦੀ ਹੈ? ਅਸੀਂ ਦਿੱਲੀ ਸਰਕਾਰ ਦੇ ਸਕੂਲਾਂ ਵਿਚ ਹੈਪੀਨੇਸ ਪਾਠਕ੍ਰਮ ਸ਼ੁਰੂ ਕੀਤਾ ਤਾਂ ਲੋਕ ਕਹਿਣ ਲੱਗੇ ਕੀ ਹੈਪੀਨੇਸ ਸਿਖਾਈ ਜਾ ਸਕਦੀ ਹੈ? ਉੱਦਮਤਾ ਪਾਠਕ੍ਰਮ ਚਲਾਇਆ ਜਾ ਰਿਹਾ ਹੈ, ਜਿਸ ਨਾਲ ਬੱਚੇ ਨੌਕਰੀ ਮੰਗਣ ਵਾਲੇ ਨਹੀਂ ਸਗੋਂ ਨੌਕਰੀ ਦੇਣ ਵਾਲੇ ਬਣਨ।

ਹੋਰ ਪੜ੍ਹੋ: ਪੰਜਾਬ ਦੇ ਜੀਐਸਟੀ ਮਾਲੀਏ ਵਿਚ 24.76 ਫ਼ੀਸਦ ਵਾਧਾ ਦਰਜ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਦੋਂ ਬੱਚਾ 9ਵੀਂ ਵਿਚ ਆਉਂਦਾ ਹੈ ਤਾਂ ਉਸ ਉੱਤੇ ਤਰ੍ਹਾਂ-ਤਰ੍ਹਾਂ ਦੇ ਦਬਾਅ ਹੁੰਦੇ ਹਨ। ਇਹਨਾਂ ਬੱਚਿਆਂ ਨੂੰ ਇਕ ਭਰਾ, ਦੋਸਤ, ਭੈਣ ਮਿਲੇ, ਜਿਸ ਨਾਲ ਬੱਚਾ ਅਪਣੇ ਦਿਲ ਦੀ ਗੱਲ ਕਹਿ ਸਕੇ ਤਾਂ ਜੋ ਉਸ ਦਾ ਦਿਲ ਹਲਕਾ ਹੋ ਜਾਵੇ ਅਤੇ ਉਹ ਮਾਨਸਿਕ ਤਣਾਅ ਤੋਂ ਬਾਹਰ ਨਿਕਲ ਜਾਵੇ।
ਉਹਨਾਂ ਦੱਸਿਆ ਕਿ ਜੋ ਵੀ ਸਾਡੇ ਮੈਂਟਰ ਬਣਨਗੇ, ਉਹ ਦਿੱਲੀ ਹੀ ਨਹੀਂ ਦੇਸ਼ ਲਈ ਬਣਨਗੇ। ਮੈਂਟਰ ਨੇ ਸਿਰਫ ਬੱਚਿਆਂ ਨਾਲ ਫੋਨ ’ਤੇ ਗੱਲ ਕਰਨੀ ਹੈ। ਰੋਜ਼ 10 ਮਿੰਟ ਕਾਫੀ ਹੈ।

ਹੋਰ ਪੜ੍ਹੋ: ਦੇਖੋ ਕਿਵੇਂ ਵੱਖਰੇ ਢੰਗ ਨਾਲ ਲਾਡੀ ਚੀਮਾ ਤੇ ਨੀਤਿਕਾ ਦਾਸ ਕਰ ਰਹੇ ਫਿਲਮ 'ਹੌਂਸਲਾ ਰੱਖ' ਦੀ ਪ੍ਰਮੋਸ਼ਨ 

ਉਹਨਾਂ ਨੇ ਦੇਸ਼ ਦੇ ਸਾਰੇ ਨੌਜਵਾਨਾਂ ਅਤੇ ਬਜ਼ੁਰਗਾਂ ਨੂੰ ਅਪੀਲ ਕੀਤੀ ਕਿ ਇਸ ਕੰਮ ਜ਼ਰੀਏ ਉਹ ਰਾਸ਼ਟਰ ਨਿਰਮਾਣ ਦਾ ਸਭ ਤੋਂ ਵੱਡਾ ਕੰਮ ਕਰ ਰਹੇ ਹਨ। ਕੇਜਰੀਵਾਲ ਦਾ ਕਹਿਣਾ ਹੈ ਕਿ ਜੇਕਰ ਤੁਹਾਡੀ ਮਦਦ ਨਾਲ ਇਕ ਵੀ ਬੱਚਾ ਅਪਣੇ ਸੁਪਨਿਆਂ ਨੂੰ ਪੂਰਾ ਕਰਦਾ ਹੈ, ਚੰਗਾ ਨਾਗਰਿਕ ਬਣਦਾ ਹੈ ਤਾਂ ਅਜਿਹਾ ਸਮਝੋ ਕਿ ਰਾਸ਼ਟਰ ਨਿਰਮਾਣ ਦੀ ਦਿਸ਼ਾ ਵਿਚ ਤੁਸੀਂ ਅਪਣੇ ਵਲੋਂ ਦੀਵਾਰ ਵਿਚ ਇਕ ਇੱਟ ਲਗਾ ਦਿੱਤੀ ਹੈ। ਅਜਿਹਾ ਕਰਨ ਨਾਲ ਦੇਸ਼ ਇਕ ਪਰਿਵਾਰ ਬਣ ਜਾਵੇਗਾ।