ਭਾਰਤ 'ਚ ਇਕ - ਤਿਹਾਈ ਔਰਤਾਂ ਹੁੰਦੀਆਂ ਹਨ ਪਤੀ ਦੇ ਹੱਥੋਂ ਹਿੰਸਾ ਦੀਆਂ ਸ਼ਿਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਵਿਚ ਲਗਭੱਗ ਇਕ - ਤਿਹਾਈ ਵਿਆਹੁਤਾ ਔਰਤਾਂ ਪਤੀਆਂ ਦੇ ਹੱਥੋਂ ਹਿੰਸਾ ਦੀ ਸ਼ਿਕਾਰ ਹਨ ਅਤੇ ਕਈ ਔਰਤਾਂ ਨੂੰ ਪਤੀ ਦੇ ਹੱਥੋਂ ਕੁੱਟ ਮਾਰ ਤੋਂ ਕੋਈ...

Spousal violence

ਨਵੀਂ ਦਿੱਲੀ : (ਭਾਸ਼ਾ) ਭਾਰਤ ਵਿਚ ਲਗਭੱਗ ਇਕ - ਤਿਹਾਈ ਵਿਆਹੁਤਾ ਔਰਤਾਂ ਪਤੀਆਂ ਦੇ ਹੱਥੋਂ ਹਿੰਸਾ ਦੀ ਸ਼ਿਕਾਰ ਹਨ ਅਤੇ ਕਈ ਔਰਤਾਂ ਨੂੰ ਪਤੀ ਦੇ ਹੱਥੋਂ ਕੁੱਟ ਮਾਰ ਤੋਂ ਕੋਈ ਪਰੇਸ਼ਾਨੀ ਵੀ ਨਹੀਂ ਹੈ। ਇਕ ਅਧਿਐਨ ਨੇ ਅਪਣੇ ਵਿਸ਼ਲੇਸ਼ਣ ਵਿਚ ਇਹ ਗੱਲ ਕਹਿੰਦੇ ਹੋਏ ਲਿੰਗ ਆਧਾਰਾਂ 'ਤੇ ਹਿੰਸਾ ਨੂੰ ਦੇਸ਼ ਦੀ ਸੱਭ ਤੋਂ ਵੱਡੀ ਚਿੰਤਾ ਵਿਚੋਂ ਇਕ ਦੱਸਿਆ ਹੈ। ਵਡੋਦਰਾ ਦੇ ਗੈਰ ਸਰਕਾਰੀ ਸੰਗਠਨ ‘ਸਹਿਜ’ ਨੇ ‘ਇਕਵਲ ਮੀਜ਼ਰਸ 2030’ ਦੇ ਨਾਲ ਮਿਲ ਕੇ ਇਹ ਅਧਿਐਨ ਕੀਤਾ ਹੈ। ‘ਇਕਵਲ ਮੀਜ਼ਰਸ 2030’ ਨੌਂ ਸਿਵਲ ਸੋਸਾਇਟੀ ਅਤੇ ਨਿਜੀ ਖੇਤਰ ਦੇ ਸੰਗਠਨਾਂ ਦੀ ਬ੍ਰੀਟੇਨ  ਦੇ ਨਾਲ ਵਿਸ਼ਵ ਸਾਂਝੇ ਹਨ। 

ਰਾਸ਼ਟਰੀ ਪਰਵਾਰ ਸਿਹਤ ਸਰਵੇਖਣ (ਐਨਐਚਐਫਐਸ) 4 ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਸਹਿਜ ਨੇ ਇਕ ਰਿਪੋਰਟ ਵਿਚ ਕਿਹਾ ਕਿ 15 ਤੋਂ 49 ਸਾਲ ਦੀ ਉਮਰ ਵਰਗ ਦੀਆਂ ਔਰਤਾਂ ਵਿਚੋਂ ਲਗਭੱਗ 27 ਫ਼ੀ ਸਦੀ ਨੇ 15 ਸਾਲ ਦੀ ਉਮਰ ਤੋਂ ਹੀ ਹਿੰਸਾ ਬਰਦਾਸ਼ਤ ਕੀਤੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਇਕ ਪਾਸੇ ਤਾਂ ਭਾਰਤ ਵਿਚ ਆਰਥਕ ਵਿਕਾਸ ਦੀ ਦਰ ਚੰਗੀ ਹੈ ਉਥੇ ਹੀ ਦੂਜੇ ਪਾਸੇ ਉਹ ਜਾਤੀ, ਵਰਗ ਅਤੇ ਲਿੰਗ ਦੇ ਆਧਾਰ 'ਤੇ ਭੇਦਭਾਵ ਦਾ ਸਾਹਮਣਾ ਕਰ ਰਹੇ ਲੋਕਾਂ ਲਈ ਬਰਾਬਰ ਵਿਕਾਸ ਹਾਸਲ ਕਰਨ ਵਿਚ ਬਹੁਤ ਪਿੱਛੇ ਹੈ।

ਸਹਿਜ ਨੇ ਅਪਣੀ ਰਿਪੋਰਟ ਵਿਚ ਕਿਹਾ ਹੈ ਕਿ ਭਾਰਤ ਵਿਚ ਵਿਆਹੁਤਾ ਔਰਤਾਂ ਵਿਚੋਂ ਲਗਭੱਗ ਇਕ ਤਿਹਾਈ ਔਰਤਾਂ ਪਤੀ ਦੇ ਹੱਥੋਂ ਹਿੰਸਾ ਦਾ ਸ਼ਿਕਾਰ ਹਨ ਅਤੇ ਕਈ ਔਰਤਾਂ ਪਤੀ ਦੇ ਹੱਥੋਂ ਕੁੱਟ ਮਾਰ ਨੂੰ ਸਵੀਕਾਰ ਕਰ ਚੁੱਕੀਆਂ ਹਨ। ਰਿਪੋਰਟ ਵਿਚ ਕਿਹਾ ਗਿਆ ਹੈ 'ਬੇਟੀ ਬਚਾਓ, ਬੇਟੀ ਪੜ੍ਹਾਓ' ਵਰਗੀ ਪਹਿਲ ਦੇ ਬਾਵਜੂਦ ਪੁੱਤਰ ਪੈਦਾ ਕਰਨ ਦੀ ਚਾਹਤ ਔਰਤਾਂ ਦੇ ਸਮਾਜਿਕ ਦਰਜੇ ਨੂੰ ਲਗਾਤਾਰ ਘਟ ਕਰ ਰਿਹਾ ਹੈ। ਇਸ ਦਾ ਨਤੀਜਾ ਲਡ਼ਕੀਆਂ ਦੇ ਕਮਜ਼ੋਰ ਸਿਹਤ, ਉਨ੍ਹਾਂ ਦੀ ਮੌਤ ਦੇ ਮਾਮਲਿਆਂ ਤੋਂ ਲੈ ਕੇ ਜਨਮ ਦੇ ਸਮੇਂ ਲਿੰਗ ਅਨੁਪਾਤ ਵਿਗੜਨ ਦੇ ਤੌ੍ਰ 'ਤੇ ਸਾਹਮਣੇ ਆਉਂਦਾ ਹੈ।