ਪਟਰੌਲ ਦੀਆਂ ਕੀਮਤਾਂ 'ਚ ਹੋਇਆ ਵਾਧਾ, ਡੀਜ਼ਲ ਹੋਇਆ ਸਸਤਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ਦੇ ਵੱਡੇ ਸ਼ਹਿਰਾਂ ਵਿਚ ਵੀ ਕੀਮਤਾਂ 'ਚ ਵਾਧਾ

Petrol and Diesel

ਨਵੀਂ ਦਿੱਲੀ: ਅੱਜ ਸੋਮਵਾਰ ਲਗਾਤਾਰ ਚੌਥੇ ਦਿਨ ਪਟਰੌਲ ਦੀਆਂ ਕੀਮਤਾਂ ਵਿਚ ਵਾਧਾ ਦਰਜ ਕੀਤਾ ਗਿਆ ਹੈ। ਆਇਲ ਮਾਰਕੀਟਿੰਗ ਕੰਪਨੀਆਂ ਨੇ ਪਟਰੌਲ ਦੀਆਂ ਕੀਮਤਾਂ ਵਿਚ 15 ਤੋਂ 16 ਪੈਸੇ ਪ੍ਰਤੀ ਲੀਟਰ ਵਾਧਾ ਕੀਤਾ ਹੈ। ਹਾਲਾਂਕਿ ਡੀਜ਼ਲ ਦੀਆਂ ਕੀਮਤਾਂ ਵਿਚ ਥੋੜ੍ਹੀ ਰਾਹਤ ਜਰੂਰ ਮਿਲੀ ਹੈ। ਡੀਜ਼ਲ ਦੀ ਕੀਮਤ 6 ਤੋਂ 7 ਪੈਸੇ ਪ੍ਰਤੀ ਲੀਟਰ ਘੱਟ ਹੋਈ ਹੈ। ਰਾਜਧਾਨੀ ਦਿੱਲੀ ਵਿਚ ਹੁਣ ਇੱਕ ਲੀਟਰ ਪਟਰੌਲ 73.20 ਰੁਪਏ ਪ੍ਰਤੀ ਲੀਟਰ ਵਿੱਕ ਰਿਹਾ ਹੈ। ਉੱਥੇ ਹੀ ਡੀਜਲ ਪਵਾਉਣ ਲਈ 65.85 ਰੁਪਏ ਖਰਚਣੇ ਪੈਣਗੇ।

ਇੰਡੀਅਨ ਆਇਲ ਦੀ ਵੈੱਬਸਾਈਟ ਅਨੁਸਾਰ ਐਤਵਾਰ ਨੂੰ ਦਿੱਲੀ, ਮੁੰਬਈ, ਕਲਕੱਤਾ, ਅਤੇ ਚੇਨਈ ਵਿਚ ਪਟਰੌਲ ਦੀਆਂ ਕੀਮਤਾਂ ਵਧਕੇ 73.20 ਰੁਪਏ,78.87 ਰੁਪਏ 75.91 ਰੁਪਏ ਅਤੇ 76.90 ਰੁਪਏ ਪ੍ਰਤੀ ਲੀਟਰ ਹੋ ਗਈਆਂ ਹਨ। ਚਾਰਾਂ ਸ਼ਹਿਰਾਂ ਵਿਚ ਡੀਜ਼ਲ ਦੀਆਂ ਕੀਮਤਾਂ 65.85 ਰੁਪਏ, 69.07 ਰੁਪਏ, 68.26 ਰੁਪਏ ਅਤੇ 69.60 ਰੁਪਏ ਪ੍ਰਤੀ ਲੀਟਰ ਹੋ ਗਈਆਂ ਹਨ।

ਅੰਤਰਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਦੇ ਵਧਣ ਕਰਕੇ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ। ਬੀਤੇ ਇੱਕ ਮਹੀਨੇ ਵਿਚ ਕੱਚੇ ਤੇਲ ਦੇ ਭਾਅ ਚਾਰ ਡਾਲਰ ਪ੍ਰਤੀ ਬੈਰਲ ਤੋਂ ਜ਼ਿਆਦਾ ਵੱਧ ਗਏ ਹਨ। ਜਿਸਦੇ ਕਾਰਨ ਪੰਜ ਹਫ਼ਤਿਆਂ ਤੋਂ ਜ਼ਿਆਦਾ ਸਮੇਂ ਤੋਂ ਬਾਅਦ ਵੀ ਦੁਬਾਰਾ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ। ਪਟਰੌਲ-ਡੀਜਲ ਦੀ ਕੀਮਤ ਹਰ ਦਿਨ ਘਟਦੀ-ਵਧਦੀ ਰਹਿੰਦੀ ਹੈ। ਨਵੀਂ ਕੀਮਤ ਸਵੇਰੇ 6 ਵਜ਼ੇ ਤੋਂ ਲਾਗੂ ਹੋ ਜਾਂਦੀ ਹੈ।