ਰਾਜਸਥਾਨ : ਵਿਧਾਨ ਸਭਾ ਚੋਣਾਂ ਲਈ 32 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਜਸਥਾਨ ਵਿਧਾਨ ਸਭਾ ਚੋਣਾਂ ਵਿਚ ਇਸ ਵਾਰ ਭਾਜਪਾ ਅਤੇ ਕਾਂਗਰਸ ਦੋਵਾਂ ਨੇ ਹੀ ਅਪਣੀ ਜਿੱਤ ਲਈ ਅੱਡੀ ਤੋਂ ਚੋਟੀ ਤੱਕ...

The second list of 32 candidates for the coming Vidhan Sabha elections was released

ਨਵੀਂ ਦਿੱਲੀ (ਭਾਸ਼ਾ) : ਰਾਜਸਥਾਨ ਵਿਧਾਨ ਸਭਾ ਚੋਣਾਂ ਵਿਚ ਇਸ ਵਾਰ ਭਾਜਪਾ ਅਤੇ ਕਾਂਗਰਸ ਦੋਵਾਂ ਨੇ ਹੀ ਅਪਣੀ ਜਿੱਤ ਲਈ ਅੱਡੀ ਤੋਂ ਚੋਟੀ ਤੱਕ ਦਾ ਜ਼ੋਰ ਲਗਾ ਦਿਤਾ ਹੈ। ਚੁਣਾਵੀ ਮੈਦਾਨ ਵਿਚ ਕਾਂਗਰਸ ਨੇ ਮੁੱਖ ਮੰਤਰੀ ਵਸੁੰਧਰਾ ਰਾਜੇ ਦੇ ਖਿਲਾਫ਼ ਸਾਬਕਾ ਕੇਂਦਰੀ ਮੰਤਰੀ ਜਸਵੰਤ ਸਿੰਘ ਦੇ ਬੇਟੇ ਮਾਨਵੇਂਦਰ ਸਿੰਘ ਨੂੰ ਝਾਲਰਾਪਾਟਨ ਵਿਧਾਨ ਸਭਾ ਸੀਟ ‘ਤੇ ਉਤਾਰ ਕੇ ਮੁਕਾਬਲਾ ਹੋਰ ਦਿਲਚਸਪ ਬਣਾ ਦਿਤਾ ਹੈ।

ਕਾਂਗਰਸ ਨੇ ਰਾਜਸਥਾਨ ਵਿਧਾਨ ਸਭਾ ਚੋਣਾਂ ਲਈ 32 ਉਮੀਦਵਾਰਾਂ ਦੀ ਸ਼ਨਿਚਰਵਾਰ ਨੂੰ ਦੂਜੀ ਸੂਚੀ ਜਾਰੀ ਕੀਤੀ ਹੈ। ਜਿਸ ਵਿਚ ਮਾਨਵੇਂਦਰ ਸਿੰਘ ਦਾ ਨਾਮ ਸ਼ਾਮਿਲ ਹੈ। ਕੁਝ ਸਮਾਂ ਪਹਿਲਾਂ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਕਿਹਾ ਸੀ ਕਿ ਝਾਲਰਾਪਾਟਨ ਸੀਟ ਨਾਲ ਉਨ੍ਹਾਂ ਦਾ ਰਿਸ਼ਤਾ 30 ਸਾਲ ਪੁਰਾਣਾ ਹੈ। ਵਸੁੰਧਰਾ ਇਸ ਸੀਟ ਤੋਂ ਚੌਥੀ ਵਾਰ ਉਮੀਦਵਾਰ ਹਨ। ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਪਹਿਲੀ ਵਾਰ ਇਸ ਸੀਟ ਤੋਂ 2003 ਵਿਚ ਚੋਣ ਲੜੀ ਸੀ।

ਇਸ ਤੋਂ ਪਹਿਲਾਂ ਉਹ ਝਾਲਾਵਾੜ ਤੋਂ ਸੰਸਦ ਸਨ। ਵਸੁੰਧਰਾ ਕਹਿੰਦੀ ਆਈ ਹੈ ਕਿ ਇਥੋਂ ਦੇ ਮਤਦਾਤਾਵਾਂ ਲਈ ਉਹ ਮਾਂ ਅਤੇ ਭੈਣ ਸਮਾਨ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਝਾਲਾਵਾੜ ਸੀਟ ਤੋਂ ਵਸੁੰਧਰਾ ਨੇ ਕਾਂਗਰਸ ਦੀ ਮੀਨਾਕਸ਼ੀ ਚੰਦਰਾਵਤ ਨੂੰ 60896 ਵੋਟ ਨਾਲ ਹਰਾਇਆ ਸੀ। ਵਸੁੰਧਰਾ ਨੂੰ 114384 ਅਤੇ ਮੀਨਾਕਸ਼ੀ ਨੂੰ 53488 ਵੋਟ ਮਿਲੇ ਸਨ।

ਮੀਨਾਕਸ਼ੀ ਚੰਦਰਾਵਤ ਹਰੀਗੜ ਦੇ ਰਹਿ ਚੁਕੇ ਮਹਾਰਾਜਾ ਧਨਸਿੰਹ ਚੰਦਰਾਵਤ ਦੀ ਬੇਟੀ ਹਨ। ਇਸ ਤੋਂ ਪਹਿਲਾਂ 2008 ਵਿਚ ਕਾਂਗਰਸ ਦੇ ਮੋਹਨ ਲਾਲ ਨੂੰ ਹਰਾਇਆ ਸੀ। 2003 ਵਿਚ ਵੀ ਇਸ ਸੀਟ ਤੋਂ ਜਿੱਤ ਦਰਜ ਕੀਤੀ ਸੀ।

Related Stories