ਗ੍ਰੇਟਰ ਨੋਇਡਾ ਤੋਂ ਇਕ ਹੋਰ ਕਸ਼ਮੀਰੀ ਵਿਦਿਆਰਥੀ ਲਾਪਤਾ, ਪ੍ਰੀਖਿਆ ਤੋਂ ਕੱਢਿਆ ਸੀ ਬਾਹਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੁਲਿਸ ਮੁਤਾਬਕ ਆਸਿਮ ਕੁਪਵਾੜਾ ਜਿਲ੍ਹੇ ਦਾ ਰਹਿਣ ਵਾਲਾ ਸੀ। ਉਸ ਦੀ ਗੁੰਮਸ਼ੁਦਗੀ ਦੀ ਸੂਚਨਾ ਮਿਲਦੇ ਹੀ ਉਸ ਦੇ ਪਿਤਾ ਕਾਸਨਾ ਥਾਣੇ ਵਿਚ ਰਿਪੋਰਟ ਲਿਖਵਾਉਣ ਪੁੱਜੇ ਸਨ।

Aasim hussain

ਨੋਇਡਾ, (ਭਾਸ਼ਾ) : ਗ੍ਰੇਟਰ ਨੋਇਡਾ ਤੋਂ ਇਕ ਹੋਰ ਕਸ਼ਮੀਰੀ ਵਿਦਿਆਰਥੀ ਲਾਪਤਾ ਹੋਣ ਨਾਲ ਹੜਕੰਪ ਮੱਚ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵਿਦਿਆਰਥੀ ਜੀਐਲ ਬਜਾਜ਼ ਕਾਲਜ ਵਿਚ ਪੜ੍ਹਦਾ ਸੀ। ਇਸ ਦੀ ਪਛਾਣ ਆਸਿਮ ਹੁਸੈਨ ਦੇ ਤੌਰ 'ਤੇ  ਹੋਈ ਹੈ। ਪੁਲਿਸ ਮੁਤਾਬਕ ਆਸਿਮ ਹੁਸੈਨ ਗ੍ਰੇਟਰ ਨੋਇਡਾ ਦੇ ਚਾਈ-ਫਾਈ ਸੈਕਟਰ ਤੋਂ ਲਾਪਤਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਹੁਸੈਨ ਨੂੰ ਸਮੈਸਟਰ ਪ੍ਰੀਖਿਆ ਤੋਂ ਬਾਹਰ ਕੱਢ ਦਿਤਾ ਗਿਆ ਸੀ। ਹਾਲਾਂਕਿ ਅਜੇ ਇਹ ਸਪਸ਼ਟ ਨਹੀਂ ਹੈ ਕਿ ਉਸ ਨੂੰ ਕਿਸ ਵਜ੍ਹਾ ਨਾਲ ਬਾਹਰ ਕੱਢਿਆ ਗਿਆ ਸੀ।

ਪੁਲਿਸ ਮੁਤਾਬਕ ਆਸਿਮ ਕਸ਼ਮੀਰ ਦੇ ਕੁਪਵਾੜਾ ਜਿਲ੍ਹੇ ਦਾ ਰਹਿਣ ਵਾਲਾ ਸੀ। ਉਸ ਦੀ ਗੁੰਮਸ਼ੁਦਗੀ ਦੀ ਸੂਚਨਾ ਮਿਲਦੇ ਹੀ ਉਸ ਦੇ ਪਿਤਾ ਕਾਸਨਾ ਥਾਣੇ ਵਿਚ ਰਿਪੋਰਟ ਲਿਖਵਾਉਣ ਪੁੱਜੇ ਸਨ। ਗ੍ਰੇਟਰ ਨੋਇਡਾ ਤੋਂ ਪਹਿਲਾਂ ਵੀ ਇਕ ਵਿਦਿਆਰਥੀ ਗਾਇਬ ਹੋਇਆ ਸੀ ਜੋ ਬਾਅਦ ਵਿਚ ਆਈਐਸਜੇਕੇ ਵਿਚ ਸ਼ਾਮਿਲ ਹੋ ਗਿਆ ਸੀ। ਲਾਪਤਾ ਵਿਦਿਆਰਥੀ ਦਾ ਨਾਮ ਇਹਤਿਸ਼ਾਮ ਬਿਲਾਲ ਸੀ ਅਤੇ ਉਹ ਸ਼ਾਰਦਾ ਯੂਨੀਵਰਸਿਟੀ ਵਿਚ ਇੰਜੀਨੀਅਰਿੰਗ ਦਾ ਵਿਦਿਆਰਥੀ ਸੀ। ਬਾਅਦ ਵਿਚ ਸ਼ਾਰਦਾ ਯੂਨੀਵਰਸਿਟੀ ਤੋਂ ਲਾਪਤਾ ਹੋ ਕੇ ਆਈਐਸਜੇਕੇ ਵਿਚ ਸ਼ਾਮਿਲ ਹੋਣ ਵਾਲਾ ਇੰਜੀਨੀਅਰਿੰਗ 

ਵਿਦਿਆਰਥੀ ਇਹਤਿਸ਼ਾਮ ਬਿਲਾਲ ਪਰਵਾਰ ਵਾਲਿਆਂ ਦੀ ਅਪੀਲ 'ਤੇ ਘਰ ਪਰਤ ਆ ਗਿਆ ਸੀ। ਬਿਲਾਲ ਦੇ ਪਿਤਾ ਨੇ ਦਾਅਵਾ ਕੀਤਾ ਕਿ ਉਸ ਦਾ ਪੁੱਤਰ ਘਰ ਪਰਤ ਆਇਆ ਹੈ ਪਰ ਪੁਲਿਸ ਨੇ ਉਸ ਦੇ ਘਰ ਪਰਤਣ ਦੀ ਜਾਣਕਾਰੀ 'ਤੇ  ਖਾਨਿਆਰ ਸਥਿਤ ਘਰ ਤੋਂ ਉਸ ਨੂੰ ਹਿਰਾਸਤ ਵਿਚ ਲੈ ਲਿਆ। ਉਨ੍ਹਾਂ ਦਾ ਇਹ ਵੀ ਦਾਅਵਾ ਸੀ ਕਿ ਉਸ ਨੂੰ ਬਲੀਡਿੰਗ ਹੋ ਰਹੀ ਸੀ ਅਤੇ ਪਹਿਲਾਂ ਉਸ ਨੂੰ ਹਸਪਤਾਲ ਲਿਜਾਇਆ ਜਾਣਾ ਚਾਹੀਦਾ ਹੈ ਸੀ

ਪਰ ਇਸ ਦੇ ਉਲਟ ਪੁਲਿਸ ਨੇ ਬਿਲਾਲ ਨੂੰ ਹਿਰਾਸਤ ਵਿਚ ਲਏ ਜਾਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਉਸ ਨੂੰ ਇਲਾਜ ਲਈ ਸੁਰੱਖਿਅਤ ਸਥਾਨ 'ਤੇ ਲਿਜਾਇਆ ਗਿਆ। ਪੁਲਿਸ ਨੇ ਇਸ ਸਬੰਧ ਵਿਚ ਦੋ ਟਵੀਟ ਕਰਕੇ  ਦਾਅਵਾ ਕੀਤਾ ਸੀ ਕਿ ਪਰਵਾਰ ਵਾਲਿਆਂ ਦੇ ਸਹਿਯੋਗ ਨਾਲ ਪੁਲਿਸ ਇਕ ਨੌਜਵਾਨ ਨੂੰ ਮੁੱਖ ਧਾਰਾ ਵਿਚ ਲਿਆਉਣ ਵਿਚ ਸਫਲ ਰਹੀ ਹੈ ਪਰ ਉਹ ਇਸ ਨੌਜਵਾਨ ਦੇ ਨਾਮ ਦਾ ਖੁਲਾਸਾ ਨਹੀਂ ਕਰੇਗੀ। ਇਕ ਹੋਰ ਟਵੀਟ ਵਿਚ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਉਸ ਦਾ ਨਾਮ ਨਾ ਜਾਰੀ ਕਰਨ ਦੀ ਬੇਨਤੀ ਕੀਤੀ ਗਈ ਹੈ।