ਦੂਨ ਹਸਪਤਾਲ ਤੋਂ ਗਾਇਬ ਹੋਏ ਸੰਤ ਗੋਪਾਲ ਦਾਸ 24 ਘੰਟੇ ਬਾਅਦ ਵੀ ਲਾਪਤਾ, ਪੁਲਿਸ ਵਿਭਾਗ ਵਿਚ ਹੜਕੰਪ
ਦੂਨ ਹਸਪਤਾਲ ਤੋਂ ਗਾਇਬ ਹੋਏ ਸੰਤ ਗੋਪਾਲ ਦਾਸ ਦਾ 24 ਘੰਟੇ ਬਾਅਦ ਵੀ ਕੁੱਝ ਪਤਾ ਨਹੀਂ ਲਗਾ ਹੈ। ਪੁਲਿਸ ਨੇ ਉਨ੍ਹਾਂ ਦੀ ਤਲਾਸ਼ ਵਿਚ ਹਸਪਤਾਲ ਅਤੇ ਆਲੇ-ਦੁਆਲੇ
ਦਹਿਰਾਦੂਨ ( ਭਾਸ਼ਾ) : ਦੂਨ ਹਸਪਤਾਲ ਤੋਂ ਗਾਇਬ ਹੋਏ ਸੰਤ ਗੋਪਾਲ ਦਾਸ ਦਾ 24 ਘੰਟੇ ਬਾਅਦ ਵੀ ਕੁੱਝ ਪਤਾ ਨਹੀਂ ਲਗਾ ਹੈ। ਪੁਲਿਸ ਨੇ ਉਨ੍ਹਾਂ ਦੀ ਤਲਾਸ਼ ਵਿਚ ਹਸਪਤਾਲ ਅਤੇ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕੱਢੀ ਹੈ। ਇਸ ਫੁਟੇਜ ਵਿਚ ਗੋਪਾਲ ਦਾਸ ਅਤੇ ਉਨ੍ਹਾਂ ਦੇ ਨਾਲ ਆਇਆ ਵਿਅਕਤੀ ਦੋਵੇਂ ਵੱਖ - ਵੱਖ ਦਿਸ਼ਾਵਾਂ ਵਿਚ ਜਾਂਦੇ ਦਿਖਾਈ ਦੇ ਰਹੇ ਹਨ। ਇਸ ਦੇ ਲਈ ਪੁਲਿਸ ਨੇ ਰੇਲਵੇ ਸਟੇਸ਼ਨ ਅਤੇ ਆਈਐਸਬੀਟੀ ਉਤੇ ਵੀ ਤਲਾਸ਼ ਸ਼ੁਰੂ ਕੀਤੀ ਹੈ।
ਧਿਆਨ ਯੋਗ ਗੱਲ ਇਹ ਹੈ ਕਿ ਸੰਤ ਗੋਪਾਲ ਦਾਸ ਗੰਗਾ ਨੂੰ ਲੈ ਕੇ ਭੁੱਖ ਹੜਤਾਲ ਕਰ ਰਹੇ ਸਨ। ਸਿਹਤ ਖ਼ਰਾਬ ਹੋਣ ਉਤੇ ਉਨ੍ਹਾਂ ਨੂੰ ਦਿੱਲੀ ਏਂਮਜ ਵਿਚ ਭਰਤੀ ਕਰਵਾਇਆ ਗਿਆ ਸੀ। ਇਸ ਵਿਚ ਉਹ ਬੁੱਧਵਾਰ ਨੂੰ ਦੂਨ ਹਸਪਤਾਲ ਪਹੁੰਚੇ। ਕਿਹਾ ਜਾ ਰਿਹਾ ਹੈ ਕਿ ਸੰਤ ਗੋਪਾਲ ਦਾਸ ਹਸਪਤਾਲ ਵਿਚ ਲਗਭਗ ਸੱਤ ਘੰਟੇ ਤੱਕ ਭਰਤੀ ਰਹੇ।
ਇਥੇ ਵਾਰਡ 14 ਦੇ ਬਿਸਤਰੇ ਦੀ ਗਿਣਤੀ 15 ਉੱਤੇ ਰੱਖਿਆ ਗਿਆ ਸੀ। ਸੰਤ ਗੋਪਾਲ ਦਾਸ ਹਸਪਤਾਲ ਵਿਚ ਕਰੀਬ ਸੱਤ ਘੰਟੇ ਤੱਕ ਭਰਤੀ ਰਹੇ। ਇਸ ਤੋਂ ਬਾਅਦ ਰਾਤ ਕਰੀਬ ਪੌਣੇ ਅੱਠ ਵਜੇ ਉਨ੍ਹਾਂ ਦੇ ਗਾਇਬ ਹੋਣ ਦੀ ਸੂਚਨਾ ਫੈਲ ਗਈ। ਨਗਰ ਪੁਲਿਸ ਪ੍ਰਧਾਨ ਪ੍ਰਦੀਪਕ ਕੁਮਾਰ ਰਾਏ ਨੇ ਦੱਸਿਆ ਕਿ ਸੰਤ ਗੋਪਾਲ ਦਾਸ ਦੀ ਭਾਲ ਲਈ ਆਲੇ - ਦੁਆਲੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕੱਢੀ ਜਾ ਰਹੀ ਹੈ।
ਪਤਾ ਲਗਿਆ ਹੈ ਕਿ ਸੰਤ ਗੋਪਾਲ ਦਾਸ ਸੱਤ ਵਜਗੇ 10 ਮਿੰਟ ਉੱਤੇ ਹੀ ਹਸਪਤਾਲ ਵਿਚੋਂ ਨਿਕਲ ਗਏ ਸਨ। ਉਨ੍ਹਾਂ ਦੇ ਨਾਲ ਆਇਆ ਵਿਅਕਤੀ ਵੀ ਲਗਭਗ ਸੱਤ ਵਜਗੇ 11 ਮਿੰਟ ਉੱਤੇ ਹਸਪਤਾਲ ਚੋਂ ਬਾਹਰ ਨਿਕਲਦਾ ਦਿਖਾਈ ਦੇ ਰਿਹਾ ਹੈ।ਤੁਹਾਨੂੰ ਦਸ ਦਈਏ ਕਿ ਸੰਤ ਗੋਪਾਲ ਦਾਸ ਨੇ 28 ਸਾਲ ਦੀ ਉਮਰ ਵਿਚ ਅਪਣਾ ਘਰਬਾਰ ਛੱਡ ਦਿਤਾ ਅਤੇ ਵਾਤਾਵਰਣ ਸਵੱਛਤਾ ਲਈ ਸੰਘਰਸ਼ ਕਰਨ 'ਚ ਜੁਟ ਗਏ ਸਨ। ਸਾਲ 2011 ਦੀ ਗੱਲ ਹੈ। ਜਦੋਂ ਗੰਗਾ ਨੂੰ ਸਾਫ਼ ਕਰਵਾਉਣ ਲਈ 126 ਦਿਨਾਂ ਤੋਂ ਮਰਨ ਵਰਤ 'ਤੇ ਬੈਠੇ ਸਵਾਮੀ ਨਿਗਮਾਨੰਦ ਦੀ ਦੇਹਰਾਦੂਨ ਦੇ ਇਕ ਹਸਪਤਾਲ ਵਿਚ ਭੇਦਭਰੀ ਹਾਲਤ ਵਿਚ ਮੌਤ ਹੋ ਗਈ ਸੀ।
ਮੌਤ ਦੀ ਜਾਂਚ ਲਈ 23 ਦਿਨਾਂ ਦਾ ਵਰਤ ਸ਼ੁਰੂ ਹੋਇਆ ਅਤੇ ਇਸ ਦੀ ਜਾਂਚ ਸੀਬੀਆਈ ਕੋਲ ਗਈ ਸੀ। ਇਸੇ ਵਰਤ ਦੌਰਾਨ ਹੀ ਗੋਪਾਲਦਾਸ ਦੀ ਮੁਲਾਕਾਤ ਪ੍ਰੋਫੈਸਰ ਜੀਡੀ ਅਗਰਵਾਲ ਯਾਨੀ ਸਵਾਮੀ ਸਾਨੰਦ ਨਾਲ ਹੋਈ ਸੀ। ਇੱਥੋਂ ਹੀ ਉਨ੍ਹਾਂ ਦੇ ਤਿੱਖੇ ਸੰਘਰਸ਼ ਦੀ ਸ਼ੁਰੂਆਤ ਹੋਈ। ਉਦੋਂ ਤੋਂ ਲੈ ਕੇ ਹੁਣ ਤਕ ਗੋਪਾਲਦਾਸ ਨੇ ਕਈ ਅੰਦੋਲਨ ਕੀਤੇ। 28 ਵਾਰ ਜੇਲ੍ਹ ਦੀ ਹਵਾ ਖਾਦੀ, 50 ਤੋਂ ਜ਼ਿਆਦਾ ਵਾਰ ਇਲਾਜ ਲਈ ਹਸਪਤਾਲ ਰੈਫ਼ਰ ਕੀਤੇ ਗਏ ਪਰ ਉਨ੍ਹਾਂ ਨੇ ਸੰਘਰਸ਼ ਮੱਠਾ ਨਹੀਂ ਪੈਣ ਦਿਤਾ।
24 ਜੂਨ ਤੋਂ ਉਹ ਗੰਗਾ ਨੂੰ ਬਚਾਉਣ ਸਬੰਧੀ ਅਪਣੀਆਂ ਮੰਗਾਂ ਨੂੰ ਲੈ ਕੇ ਮਰਨ ਵਰਤ 'ਤੇ ਬੈਠੇ ਸਨ। ਇਸੇ ਦੌਰਾਨ ਸਵਾਮੀ ਸਾਨੰਦ ਦੀ 11 ਅਕਤੂਬਰ ਨੂੰ 111 ਦਿਨਾਂ ਦੇ ਮਰਨ ਵਰਤ ਦੌਰਾਨ ਮੌਤ ਹੋ ਗਈ ਪਰ ਗੋਪਾਲ ਦਾਸ ਨੇ ਫਿਰ ਵੀ ਅਪਣਾ ਮਰਨ ਵਰਤ ਜਾਰੀ ਰੱਖਿਆ। ਉਨ੍ਹਾਂ ਦਾ ਕਹਿਣਾ ਹੈ ਕਿ ਮੇਰੇ ਪ੍ਰਾਣਾਂ ਨਾਲੋਂ ਜ਼ਿਆਦਾ ਜ਼ਰੂਰੀ ਉਨ੍ਹਾਂ ਵਲੋਂ ਉਠਾਇਆ ਗਿਆ ਮੁੱਦਾ ਹੈ। ਇਕ ਗ਼ਮ ਸਦਾ ਉਨ੍ਹਾਂ ਦੇ ਦਿਲ ਵਿਚ ਹੈ ਕਿ ਦੇਸ਼ ਦੇ ਪੰਜ ਰਾਜਾਂ ਵਿਚ ਵਹਿਣ ਵਾਲੀ ਗੰਗਾ ਸਿੱਧੇ ਤੌਰ 'ਤੇ 40 ਕਰੋੜ ਲੋਕਾਂ ਨਾਲ ਜੁੜੀ ਹੋਈ ਹੈ। ਇਹ ਦੇਸ਼ ਦੀ ਸਭ ਤੋਂ ਵੱਡੀ ਨਦੀ ਵੀ ਹੈ ਪਰ ਫਿਰ ਵੀ ਇਸ ਨੂੰ ਲੈ ਕੇ ਹੋਣ ਵਾਲਾ ਅੰਦੋਲਨ ਦੇਸ਼ਵਿਆਪੀ ਕਿਉਂ ਨਹੀਂ ਬਣ ਸਕਿਆ???