ਜੇਜੇਪੀ ਵਿਧਾਇਕਾਂ ਦੀ ਸਰਕਾਰ ਨੂੰ ਚਿਤਾਵਨੀ, ਕਾਨੂੰਨ ਵਾਪਸ ਨਾ ਲੈਣ ’ਤੇ ਚੁਕਾਉਣੀ ਪਵੇਗੀ ਕੀਮਤ 

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ‘‘ਅਸੀਂ ਦੁਸ਼ਿਯੰਤ ਜੀ ਤੋਂ ਬੇਨਤੀ ਕਰਾਂਗੇ ਕਿ ਸਾਡੀ ਭਾਵਨਾਵਾਂ ਤੋਂ ਅਮਿਤ ਸ਼ਾਹ ਨੂੰ ਜਾਣੂ ਕਰਵਾ ਦੇਣ।’’ 

Dushyant Chautala

ਨਵੀਂ ਦਿੱਲੀ : ਕੇਂਦਰ ਸਰਕਾਰ ਨੂੰ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣਾ ਚਾਹੀਦਾ ਨਹੀਂ ਤਾਂ ਹਰਿਆਣਾ ’ਚ ਸੱਤਾਧਾਰੀ ਭਾਜਪਾ-ਜੇਜੇਪੀ ਗਠਜੋੜ ਨੂੰ ਇਸ ਦੀ ‘‘ਭਾਰੀ ਕੀਮਤ’’ ਭੁਗਤਣੀ ਪੈ ਸਕਦੀ ਹੈ। ਇਹ ਗੱਲ ਮੰਗਲਵਾਰ ਨੂੰ ਜੇਜੇਪੀ ਵਿਧਾਇਕਾਂ ਦੇ ਇਕ ਧੜੇ ਨੇ ਕਹੀ। 

ਜੇਜੇਪੀ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਦਸ਼ਿਯੰਤ ਚੌਟਾਲਾ ਦੇੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਇਥੇ ਮੁਲਾਕਾਤ ਕਰਨ ਦੇ ਕੁੱਝ ਘੰਟੇ ਪਹਿਲਾਂ ਵਿਧਾਇਕਾਂ ਨੇ ਇਹ ਦਾਅਵਾ ਕੀਤਾ। ਚੌਟਾਲਾ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਰਾਸ਼ਟਰੀ ਰਾਜਧਾਨੀ ’ਚ ਸ਼ਾਹ ਨਾਲ ਮੁਲਾਕਾਤ ਕਰਨ ਵਾਲੇ ਹਨ ਅਤੇ ਉਨ੍ਹਾਂ ਨਾਲ ਭਾਜਪਾ ਦੇ ਸੂਬਾ ਪ੍ਰਧਾਨ ਓ.ਪੀ.ਧਨਖੜ ਵੀ ਰਹਿਣਗੇ। 

ਜੇਜੇਪੀ ਵਿਧਾਇਕ ਜੋਗੀ ਰਾਮ ਸਿਹਾਗ ਨੇ ਕਿਹਾ ਕਿ ਕੇਂਦਰ ਨੂੰ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈਣਾ ਚਾਹੀਦਾ ਕਿਉਂਕਿ ਹਰਿਆਣਾ, ਪੰਜਾਬ ਅਤੇ ਦੇਸ਼ ਦੇ ਕਿਸਾਨ ਇਨ੍ਹਾਂ ਕਾਨੂੰਨਾਂ ਦੇ ਵਿਰੁਧ ਹਨ। ਉਨ੍ਹਾਂ ਕਿਹਾ, ‘‘ਅਸੀਂ ਦੁਸ਼ਿਯੰਤ ਜੀ ਤੋਂ ਬੇਨਤੀ ਕਰਾਂਗੇ ਕਿ ਸਾਡੀ ਭਾਵਨਾਵਾਂ ਤੋਂ ਅਮਿਤ ਸ਼ਾਹ ਨੂੰ ਜਾਣੂ ਕਰਵਾ ਦੇਣ।’’ 

ਇਕ ਹੋਰ ਜੇਜੇਪੀ ਵਿਧਾਇਕ ਰਾਮ ਕੁਮਾਰ ਗੌਤਮ ਨੇ ਕਿਹਾ, ‘‘ਸਾਡਾ ਜੇਜੇਪੀ ਤੋਂ ਕੁੱਝ ਕੋਈ ਲੈਣਾ ਦੇਣਾ ਨਹੀਂ ਹੈ ਦਿੱਲੀ ਨਹੀਂ ਜਾ ਰਹੇ ਹਨ, ਹਰਿਆਣਾ ’ਚ ਤਿੰਨੇ ਖੇਤੀ ਕਾਨੂੰਨਾਂ ਦੇ ਵਿਰੁਧ ਭਾਵਨਾਵਾਂ ਹਨ ਅਤੇ ਆਉਣ ਵਾਲੇ ਦਿਨਾਂ ’ਚ ਇਸ ਦੀ ਕੀਮਤ ਸੱਤਾਧਾਰੀ ਭਾਜਪਾ-ਜੇਜੇਪੀ ਗਠਜੋੜ ਨੂੰ ਚੁਕਾਉਣੀ ਪਏਗੀ।’’