ਕਿਸਾਨੀ ਸੰਘਰਸ਼ ਦੌਰਾਨ ਫਿਰ ਵਿਗੜੇ ਭਾਜਪਾ ਆਗੂ ਦੇ ਬੋਲ, ਕਿਹਾ ‘ਬੰਦ ਹੋਣਾ ਚਾਹੀਦਾ ਇਹ ਡਰਾਮਾ’

ਏਜੰਸੀ

ਖ਼ਬਰਾਂ, ਰਾਸ਼ਟਰੀ

ਐਸ ਮੁਨੀਸਵਾਮੀ ਨੇ ਕਿਸਾਨਾਂ ਨੂੰ ਦੱਸਿਆ ਫਰਜ਼ੀ ਕਿਸਾਨ

Paid middlemen eating pizza, burger in name of farm protest: BJP MP

ਨਵੀਂ ਦਿੱਲੀ: ਖੇਤੀ ਕਾਨੂੰਨਾਂ ‘ਤੇ ਜਾਰੀ ਵਿਵਾਦ ਦੌਰਾਨ ਸਿਆਸੀ ਆਗੂਆਂ ਦੀਆਂ ਬਿਆਨਬਾਜ਼ੀਆਂ ਜਾਰੀ ਹਨ। ਇਸ ਦੇ ਚਲਦਿਆਂ ਕਈ ਆਗੂ ਵਿਵਾਦਤ ਬਿਆਨ ਜ਼ਰੀਏ ਕਿਸਾਨੀ ਸੰਘਰਸ਼ ‘ਤੇ ਹਮਲਾ ਬੋਲ ਰਹੇ ਹਨ। ਭਾਜਪਾ ਸੰਸਦ ਮੈਂਬਰ ਐਸ ਮੁਨੀਸਵਾਮੀ ਨੇ ਵੀ ਕਿਸਾਨਾਂ ਨੂੰ ਲੈ ਕੇ ਹਾਲ ਹੀ ਵਿਚ ਵਿਵਾਦਤ ਬਿਆਨ ਦਿੱਤਾ ਹੈ।

ਉਹਨਾਂ ਕਿਹਾ ਕਿ ਇਹ ਵਿਚੌਲੀਏ ਹਨ ਜਾਂ ਫਰਜ਼ੀ ਕਿਸਾਨ। ਇਹ ਪਿਜ਼ਾ, ਬਰਗਰ ਅਤੇ ਕੇਐਫਸੀ ਦਾ ਖਾਣਾ ਖਾ ਰਹੇ ਹਨ। ਇੱਥੇ ਉਹਨਾਂ ਨੇ ਜਿਮ ਬਣਾਇਆ ਹੈ, ਹੁਣ ਇਹ ਡਰਾਮਾ ਬੰਦ ਹੋਣਾ ਚਾਹੀਦਾ ਹੈ। 

ਕਰਨਾਟਕਾ ਦੇ ਕੋਲਾਰ ਤੋਂ ਭਾਜਪਾ ਸੰਸਦ ਮੈਂਬਰ ਮੁਨੀਸਵਾਮੀ ਕਿਸਾਨਾਂ ਵਿਰੁੱਧ ਗਲਤ ਬਿਆਨ ਦੇਣ ਵਾਲੇ ਪਹਿਲੇ ਨੇਤਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਈ ਭਾਜਪਾ ਆਗੂ ਕਿਸਾਨੀ ਅੰਦੋਲਨ ਨੂੰ ਲੈ ਕੇ ਬਿਆਨ ਦੇ ਚੁੱਕੇ ਹਨ। ਇਹਨਾਂ ਨੇਤਾਵਾਂ ਦਾ ਦੇਸ਼ ਭਰ ਵਿਚ ਵਿਰੋਧ ਵੀ ਕੀਤਾ ਜਾ ਰਿਹਾ ਹੈ।

ਦੱਸ ਦਈਏ ਕਿ ਦੇਸ਼ ਦੀ ਰਾਜਧਾਨੀ ਦੇ ਬਾਰਡਰਾਂ ‘ਤੇ ਮੋਰਚਾ ਲਗਾਈ ਬੈਠੇ ਕਿਸਾਨਾਂ ਨੂੰ ਕਰੀਬ 50 ਹੋ ਚੁੱਕੇ ਹਨ। ਠੰਢ ਵਿਚ ਬੈਠੇ ਕਿਸਾਨਾਂ ਦੇ ਦਰਦ ਨੂੰ ਦੇਖ ਕੇ ਹਰ ਕੋਈ ਭਾਵੂਕ ਹੋ ਰਿਹਾ ਹੈ।