ਪੈਂਚਰ ਲਾਉਣ ਵਾਲੇ ਦਾ ਬੇਟਾ ਬਣਿਆ ‘ਆਪ’ ਦਾ ਵਿਧਾਇਕ, ਕਰੋੜਪਤੀਆਂ ਨੂੰ ਪਾਈ ਮਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਦੀ ਜੰਗਪੁਰਾ ਵਿਧਾਨ ਸਭਾ ਸੀਟ ਤੋਂ ਦੂਜੀ ਵਾਰ ਵਿਧਾਇਕ ਬਣੇ ਆਮ ਆਦਮੀ...

Praveen Kumar

ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ 2020 ‘ਚ ਆਮ ਆਦਮੀ ਪਾਰਟੀ ਨੇ ਵੱਡੀ ਲੀਡ ਨਾਲ ਜਿੱਤ ਹਾਸਲ ਕੀਤੀ ਹੈ। ਦਿੱਲੀ ਦੀ ਜੰਗਪੁਰਾ ਵਿਧਾਨ ਸਭਾ ਸੀਟ ਤੋਂ ਦੂਜੀ ਵਾਰ ਵਿਧਾਇਕ ਬਣੇ ਆਮ ਆਦਮੀ ਪਾਰਟੀ ਦੇ ਨੇਤਾ ਪ੍ਰਵੀਨ ਕੁਮਾਰ ਦੇਸ਼ਮੁਖ ਦਾ ਭੋਪਾਲ ਨਾਲ ਪੁਰਾਣਾ ਕੁਨੇਕਸ਼ਨ ਰਿਹਾ ਹੈ।

ਪ੍ਰਵੀਨ ਨੇ ਜੰਗਪੁਰਾ ਵਿਧਾਨ ਸਭਾ ਸੀਟ ਤੋਂ 16,063 ਵੋਟਾਂ ਦੇ ਵੱਡੀ ਫ਼ਰਕ ਨਾਲ ਜਿੱਤ ਦਰਜ ਕੀਤੀ ਹੈ। ਵਿਧਾਨ ਸਭਾ ਚੋਣ ’ਚ ਦੂਜੀ ਵਾਰ ਮਿਲੀ ਜਿੱਤ ਦੇ ਇਸ ਮੌਕੇ ਉਤੇ ਪ੍ਰਵੀਨ ਦਾ ਹੌਂਸਲਾ ਵਧਾਉਣ ਲਈ ਪੂਰਾ ਦਿੱਲੀ ਮੌਜੂਦ ਸੀ। ਪ੍ਰਵੀਨ ਨੇ ਜਿੱਤ ਤੋਂ ਬਾਅਦ ਮਾਪਿਆਂ ਦਾ ਆਸ਼ੀਰਵਾਦ ਲਿਆ ਤੇ ਟਵੀਟ ਕੀਤਾ।

ਇੱਥੇ ਦੱਸਣਯੋਗ ਹੈ, ਤੁਸੀਂ ਹੈਰਾਨ ਹੋਵੋਗੇ ਕਿ ਆਪ ਦੇ ਵਿਧਾਇਕ ਬਣੇ ਪ੍ਰਵੀਨ ਕੁਮਾਰ ਗਰੀਬ ਪਰਵਾਰ ਨਾਲ ਸੰਬੰਧ ਰੱਖਦੇ ਹਨ। ਪ੍ਰਵੀਨ ਦੇ ਪਿਤਾ ਅੱਜ ਵੀ ਭੋਪਾਲ ਵਿਚ ਪੈਂਚਰ ਦੀ ਦੁਕਾਨ ਚਲਾਉਂਦੇ ਹਨ ਅਤੇ ਰਾਜਨੀਤੀ ਨਾਲ ਕੋਈ ਵੀ ਪੁਰਾਣਾ ਸੰਬੰਧ ਨਹੀਂ ਹੈ।

ਪ੍ਰਵੀਨ ਨੇ ਇਸ ਤਰ੍ਹਾਂ ਕੀਤੀ ਸੀ ਸਿਆਸੀ ਜੀਵਨ ਦੀ ਸ਼ੁਰੂਆਤ

ਪ੍ਰਵੀਨ ਨੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਸਾਲ 2011 ਵਿਚ ਅੰਨਾ ਹਜ਼ਾਰੇ ਅੰਦੋਲਨ ਤੋਂ ਕੀਤੀ ਸੀ। ਇਸ ਤੋਂ ਬਾਅਦ ਪ੍ਰਵੀਨ ਦਾ ਆਪ ਨਾਲ ਗੁੜਾ ਰਿਸ਼ਤਾ ਬਣ ਗਿਆ। ਪ੍ਰਵੀਨ ਨੇ ਭੋਪਾਲ ਦੇ ਟੀਆਈਟੀ ਕਾਲਜ ਤੋਂ 2008 ’ਚ ਐਮਬੀਏ ਕੀਤੀ। ਇਸ ਤੋਂ ਬਾਅਦ ਨੌਕਰੀ ਕਰਨ ਲਈ ਉਹ ਦਿੱਲੀ ਆਏ ਸੀ।

ਪ੍ਰਵੀਨ ਦੇ ਪਰਵਾਰ ਨੇ ਕਦੇ ਨਹੀਂ ਸੋਚਿਆ ਸੀ ਕਿ ਉਹ ਕਦੇ ਰਾਜਨੀਤੀ ਵਿਚ ਆਉਣਗੇ ਤੇ ਵਿਧਾਇਕ ਵੀ ਬਣ ਜਾਣਗੇ ਪਰ ਅੰਨਾ ਅੰਦੋਲਨ ਤੋਂ ਬਾਅਦ ਪ੍ਰਵੀਨ ਅਰਵਿੰਦ ਕੇਜਰੀਵਾਲ ਨਾਲ ਮਿਲੇ ਤੇ ਆਮ ਆਦਮੀ ਪਾਰਟੀ ਨਾਲ ਜੁੜ ਗਏ। ਸਾਲ 2015 ’ਚ ਪਹਿਲੀ ਵਾਰ ਜੰਗਪੁਰਾ ਵਿਧਾਨ ਸਭਾ ਸੀਟ ਤੋਂ ਚੋਣ ਮੈਦਾਨ ਵਿਚ ਉਤਰੇ ਜਿਸ ’ਚ ਉਨ੍ਹਾਂ ਨੇ 20 ਹਜਾਰ ਵੋਟਾਂ ਦੇ ਅੰਤਰ ਨਾਲ ਜਿੱਤ ਹਾਸਿਲ ਕੀਤੀ।

ਪੇਸ਼ੇ ਤੋਂ ਹੈ ਪੈਂਚਰ ਲਾਉਣ ਦੀ ਦੁਕਾਨ

ਪ੍ਰਵੀਨ ਦੇ ਪਿਤਾ ਪੀਐਨ ਦੇਸ਼ਮੁਖ ਦੀ ਭੋਪਾਲ ਵਿਚ ਟਾਇਰ ਪੈਂਚਰ ਦੀ ਦੁਕਾਨ ਹੈ। ਉਨ੍ਹਾਂ ਦਾ ਰਾਜਨੀਤੀ ਨਾਲ ਕੋਈ ਸਬੰਧ ਨਹੀਂ ਹੈ। ਪ੍ਰਵੀਨ ਪਹਿਲੀ ਵਾਰ ਵਿਧਾਇਕ ਬਣੇ ਸਨ ਤਾਂ ਉਨ੍ਹਾਂ ਦੇ ਪਿਤਾ ਨੇ ਪੈਂਚਰ ਲਾਉਣ ਦਾ ਕੰਮ ਛੱਡਿਆ ਨਹੀਂ। ਬੇਟੇ ਦੇ ਪਹਿਲੀ ਵਾਰ ਵਿਧਾਇਕ ਬਣਨ ਤੋਂ ਬਾਅਦ ਪ੍ਰਵੀਨ ਦੇ ਪਿਤਾ ਦੇ ਦੁਕਾਨ ‘ਤੇ ਮੀਡੀਆ ਦਾ ਇੱਕਠ ਹੋ ਗਿਆ ਸੀ। ਉਸ ਸਮੇਂ ਮੀਡੀਆ ਦੇ ਨਾਲ ਗੱਲ ਕਰਦੇ ਹੋਏ ਪੀਐਨ ਦੇਸ਼ਮੁਖ ਨੇ ਕਿਹਾ ਸੀ ਕਿ ਉਹ ਆਪਣਾ ਕੰਮ ਕਰਦੇ ਰਹਿਣਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।