''ਦਿੱਲੀ ਹਿੰਸਾ ਨੇ 84 ਸਿੱਖ ਨਸਲਕੁਸ਼ੀ ਦੀਆਂ ਦਰਦਨਾਕ ਯਾਦਾਂ ਤਾਜ਼ਾ ਕੀਤੀਆਂ''

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸਿੱਖ ਸਾਂਸਦ ਤਨਮਨਜੀਤ ਸਿੰਘ ਢੇਸੀ ਨੇ ਬ੍ਰਿਟਿਸ਼ ਸੰਸਦ 'ਚ ਉਠਾਇਆ ਮੁੱਦਾ

File

ਬ੍ਰਿਟੇਨ ਦੀ ਸੰਸਦ ਵਿਚ ਇਕ ਵਾਰ ਫਿਰ ਤੋਂ ਭਾਰਤ ਵਿਚ ਨਾਗਰਿਕਤਾ ਸੋਧ ਕਾਨੂੰਨ ਦੇ ਸੰਭਾਵਿਤ ਪ੍ਰਭਾਵ ਨੂੰ ਲੈ ਕੇ ਚਿੰਤਾ ਜਤਾਈ ਗਈ। ਬ੍ਰਿਟੇਨ ਸਰਕਾਰ ਨੇ ਕਿਹਾ ਕਿ ਉਹ ਭਾਰਤ ਦੀਆਂ ਘਟਨਾਵਾਂ 'ਤੇ ਨੇੜੇ ਤੋਂ ਨਜ਼ਰ ਰੱਖ ਰਹੀ ਹੈ। ਇਸ ਮੌਕੇ ਬ੍ਰਿਟਿਸ਼ ਸਿੱਖ ਅਤੇ ਲੇਬਰ ਪਾਰਟੀ ਦੇ ਸਾਂਸਦ ਤਨਮਨਜੀਤ ਸਿੰਘ ਢੇਸੀ ਨੇ ਵੀ ਦਿੱਲੀ ਹਿੰਸਾ ਦਾ ਮੁੱਦਾ ਉਠਾਉਂਦਿਆਂ ਆਖਿਆ ਕਿ ਸੀਏਏ ਨੂੰ ਲੈ ਕੇ ਦਿੱਲੀ ਵਿਚ ਹੋਈ ਹਿੰਸਾ ਨੇ 1984 ਦੇ ਸਿੱਖ ਨਸਲਕੁਸ਼ੀ ਦੀਆਂ ਦੁਖਦ ਯਾਦਾਂ ਨੂੰ ਤਾਜ਼ਾ ਕਰ ਦਿੱਤਾ ਹੈ।

ਜਦੋਂ ਮੈਂ ਭਾਰਤ ਵਿਚ ਉਥੇ ਪੜ੍ਹ ਰਿਹਾ ਸੀ। ਇਸ ਦੇ ਨਾਲ ਹੀ ਵਿਰੋਧੀ ਲੇਬਰ ਪਾਰਟੀ ਦੇ ਸਾਂਸਦ ਖਾਲਿਦ ਮਹਿਮੂਦ ਨੇ ਵੀ ਇਹ ਮੁੱਦਾ ਹਾਊਸ ਆਫ਼ ਕਾਮਨਸ ਵਿਚ ਜ਼ੋਰ ਸ਼ੋਰ ਨਾਲ ਉਠਾਇਆ, ਜਿਸ ਦੇ ਜਵਾਬ ਵਿਚ ਬ੍ਰਿਟੇਨ ਦੇ ਵਿਦੇਸ਼ ਅਤੇ ਰਾਸ਼ਟਰ ਮੰਡਲ ਦਫ਼ਤਰ ਦੇ ਰਾਜ ਮੰਤਰੀ ਨਿਜੇਲ ਐਡਮਸ ਨੇ ਆਖਿਆ ਕਿ ਬ੍ਰਿਟੇਨ ਮਨੁੱਖੀ ਅਧਿਕਾਰਾਂ ਸਮੇਤ ਸਾਰੇ ਪੱਧਰਾਂ 'ਤੇ ਭਾਰਤ ਦੇ ਨਾਲ ਗੱਲਬਾਤ ਕਰ ਰਿਹਾ ਹੈ।

ਐਡਮਸ ਨੇ ਕਿਹਾ ਕਿ ਬ੍ਰਿਟੇਨ ਸਰਕਾਰ ਸੀਏਏ ਦੇ ਸੰਭਾਵਿਤ ਪ੍ਰਭਾਵ ਨੂੰ ਲੈ ਕੇ ਵੀ ਚਿੰਤਤ ਹੈ। ਉਨ੍ਹਾਂ ਆਖਿਆ ਕਿ ਭਾਰਤ ਸਰਕਾਰ ਦੇ ਨਾਲ ਸਾਡੇ ਕਰੀਬੀ ਰਿਸ਼ਤਿਆਂ ਦੀ ਵਜ੍ਹਾ ਕਰਕੇ ਅਸੀਂ ਉਨ੍ਹਾਂ ਦੇ ਨਾਲ ਮੁਸ਼ਕਲ ਮੁੱਦਿਆਂ 'ਤੇ ਚਰਚਾ ਕਰ ਪਾਉਂਦੇ ਹਾਂ ਅਤੇ ਘੱਟ ਗਿਣਤੀਆਂ ਦੇ ਅਧਿਕਾਰਾਂ ਸਮੇਤ ਅਪਣੀਆਂ ਚਿੰਤਾਵਾਂ ਉਨ੍ਹਾਂ ਅੱਗੇ ਰੱਖਦੇ ਹਾਂ।

ਇਸ ਦੇ ਨਾਲ ਹੀ ਪਾਕਿਸਤਾਨੀ ਮੂਲ ਸਾਂਸਦ ਨੁਸਰਤ ਗਨੀ ਨੇ ਸਰਕਾਰ ਨੂੰ ਬ੍ਰਿਟੇਨ ਸਰਕਾਰ ਦੀਆਂ ਚਿੰਤਾਵਾਂ ਨੂੰ ਭਾਰਤੀ ਅਧਿਕਾਰੀਆਂ ਤਕ ਪਹੁੰਚਾਉਣ ਦੀ ਬੇਨਤੀ ਕੀਤੀ। ਦੱਸ ਦਈਏ 24 ਫਰਵਰੀ ਨੂੰ ਦਿੱਲੀ ਵਿਚ ਭੜਕੀ ਹਿੰਸਾ ਕਾਰਨ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ, ਇਸ ਦੌਰਾਨ ਭੀੜ ਵੱਲੋਂ ਇਕ ਵਿਸ਼ੇਸ਼ ਫਿਰਕੇ ਦੇ ਧਾਰਮਿਕ ਅਸਥਾਨਾਂ, ਮਕਾਨਾਂ ਅਤੇ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।