ਦਿੱਲੀ NCR ‘ਚ ਮਹਿਸੂਸ ਹੋਏ ਭੂਚਾਲ ਦੇ ਝਟਕੇ, 3.5 ਦੀ ਤੀਬਰਤਾ ਵਾਲਾ ਸੀ ਭੂਚਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਿੱਥੇ ਇਕ ਪਾਸੇ ਦੇਸ਼ ਵਿਚ ਕਰੋਨਾ ਵਾਇਰਸ ਦੇ ਕਾਰਨ ਹਾਹਾਕਾਰ ਮੱਚੀ ਹੋਈ ਹੈ ਉੱਥੇ ਹੀ ਅੱਜ ਦਿੱਲੀ ਦੇ ਐੱਨਸੀਆਰ ਵਿਚ ਭੂਚਾਲ ਦੇ ਝਟਕੇ ਦੇਖਣ ਨੂੰ ਮਿਲੇ ਹਨ।

earthquake

ਨਵੀਂ ਦਿੱਲੀ : ਜਿੱਥੇ ਇਕ ਪਾਸੇ ਦੇਸ਼ ਵਿਚ ਕਰੋਨਾ ਵਾਇਰਸ ਦੇ ਕਾਰਨ ਹਾਹਾਕਾਰ ਮੱਚੀ ਹੋਈ ਹੈ ਉੱਥੇ ਹੀ ਅੱਜ ਦਿੱਲੀ ਦੇ ਐੱਨਸੀਆਰ ਵਿਚ ਭੂਚਾਲ ਦੇ ਝਟਕੇ ਦੇਖਣ ਨੂੰ ਮਿਲੇ ਹਨ। ਇਹ ਭੂਚਾਲ ਰਿਕਟਰ ਸਕੇਲ ਤੇ 3.5 ਦੀ ਤੀਬਰਤਾ ਨਾਲ ਮਾਪਿਆ ਗਿਆ ਹੈ। ਭੂਚਾਲ ਦੇ ਇਹ ਝਟਕ ਦਿੱਲੀ ਦੇ ਨਾਲ-ਨਾਲ ਗਾਜੀਆਬਾਦ ਅਤੇ ਨੋਇਡਾ ਵਿਚ ਵੀ ਮਹੀਸੂਸ ਕੀਤੇ ਗਏ।

ਲੌਕਡਾਊਨ ਦੇ ਕਾਰਨ ਪਹਿਲਾਂ ਤੋਂ ਹੀ ਘਰਾਂ ਵਿਚ ਡਰੇ ਬੈਠੇ ਲੋਕਾਂ ਨੇ ਭੂਚਾਲ ਦੇ ਇਨ੍ਹਾਂ ਝਟਕਿਆਂ ਬਾਰੇ ਆਪਣੀ ਪ੍ਰਤੀਕ੍ਰਿਰਿਆ ਦਿੰਦਿਆਂ ਕਿਹਾ ਕਿ ਭੂਚਾਲ ਦੇ ਝਟਕੇ ਕਾਫੀ ਤੇਜ਼ ਸਨ ਪਰ ਭੂਚਾਲ ਦੀ ਤੀਬਰਤਾ 3.5 ਮਾਪੀ ਗਈ ਹੈ। ਦਿੱਲੀ ਹਮੇਸ਼ਾਂ ਹੀ ਭੂਚਾਲ ਦੇ ਪੱਖ ਤੋਂ ਸੰਵੇਦਨਸ਼ੀਨ ਇਲਾਕਾ ਰਿਹਾ ਹੈ। ਮੈਕਰੋ ਭੂਚਾਲ ਜ਼ੋਨਿੰਗ ਮੈਪਿੰਗ ਵਿਚ ਭਾਰਤ ਨੂੰ 4 ਜ਼ੋਨਾਂ ਵਿਚ ਵੰਡਿਆ ਹੈ।

ਇਸ ਵਿਚ ਜ਼ੋਨ 5 ਸਭ ਤੋਂ ਜ਼ਿਆਦਾ ਸੰਵੇਦਨਸ਼ੀਲ ਮੰਨਿਆ ਗਿਆ ਹੈ ਅਤੇ ਜ਼ੋਨ 2 ਨੂੰ ਸਭ ਤੋਂ ਘੱਟ ਸੰਵੇਦਨਸ਼ੀਨ ਇਲਾਕਾ ਮੰਨਿਆ ਗਿਆ ਹੈ। ਇਸ ਜ਼ੋਨ 5 ਵਿਚ ਭੂਚਾਲ ਦੀ ਸੰਭਾਵਨਾ ਜਿਆਦਾ ਬਣੀ ਰਹਿੰਦੀ ਹੈ। ਇਸੇ ਤਹਿਤ ਜ਼ੋਨ 5 ਵਿਚ ਹਿਮਾਚਲ, ਕਸ਼ਮੀਰ ਅਤੇ ਕਛ ਦਾ ਰਨ ਸ਼ਾਮਿਲ ਹੈ। ਉਥੇ ਹੀ ਜ਼ੋਨ-4 ਵਿਚ ਦਿੱਲੀ, ਜੰਮੂ-ਕਸ਼ਮੀਰ ਅਤੇ ਮਹਾਂਰਾਸ਼ਟਰ ਦੇ ਇਲਾਕੇ ਸ਼ਾਮਿਲ ਹਨ।

ਜ਼ੋਨ-4 ਵੀ ਅਜਿਹਾ ਹੀ ਇਲਾਕਾ ਹੈ ਜਿੱਥੇ ਭੂਚਾਲ ਆਉਂਣ ਦੀ ਜ਼ਿਆਦਾ ਸੰਭਾਵਨਾ ਹੈ। ਜ਼ੋਨ-3 ਵਿਚ ਅੰਡੇਮਾਨ-ਨਿਕੋਬਾਰ ਅਤੇ ਪੱਛਮੀ ਹਿਮਾਚਲ ਦਾ ਭਾਗ ਆਉਂਦਾ ਹੈ ਅਤੇ ਉਥੇ ਹੀ ਜ਼ੋਨ-2 ਨੂੰ ਲੌ-ਡੈਮੇਜ਼ ਰਿਸਕ ਵਾਲਾ ਖੇਤਰ ਮੰਨਿਆ ਜਾਂਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।