ਦਿੱਲੀ ਦੇ ਸੱਭ ਤੋਂ ਬਜ਼ੁਰਗ ਵੋਟਰ ਨੇ ਪਾਈ ਵੋਟ, ਉਮਰ ਜਾਣ ਕੇ ਰਹਿ ਜਾਓਗੇ ਹੈਰਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਾਲ 1951 ਤੋਂ ਲਗਾਤਾਰ ਵੋਟ ਪਾ ਰਹੇ ਹਨ ਬਚਨ ਸਿੰਘ

111 year old Bachan Singh casts his vote in Delhi

ਨਵੀਂ ਦਿੱਲੀ : ਲੋਕ ਸਭਾ ਚੋਣਾਂ ਦੇ 6ਵੇਂ ਗੇੜ 'ਚ ਅੱਜ ਦਿੱਲੀ ਦੀਆਂ 7 ਲੋਕ ਸਭਾ ਸੀਟਾਂ 'ਤੇ ਵੋਟਾਂ ਪਈਆਂ। ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ, ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ, ਕੇਂਦਰੀ ਮੰਤਰੀ ਸੁਸ਼ਮਾ ਸਵਰਾਜ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਸੋਨੀਆ ਗਾਂਧੀ ਸਮੇਤ ਕਈ ਨਾਮੀ ਸ਼ਖ਼ਸੀਅਤਾਂ ਨੇ ਵੋਟ ਪਾਈ। ਇਨ੍ਹਾਂ ਖ਼ਾਸ ਲੋਕਾਂ ਵਿਚਕਾਰ ਇਕ ਅਜਿਹਾ ਵੋਟਰ ਵੀ ਸੀ ਜਿਸ ਦੀ ਸੱਭ ਤੋਂ ਵੱਧ ਚਰਚਾ ਹੋਈ।

ਇਹ ਵੋਟਰ ਇਸ ਲਈ ਚਰਚਾ 'ਚ ਰਿਹਾ, ਕਿਉਂਕਿ ਇਹ ਦਿੱਲੀ ਦਾ ਸੱਭ ਤੋਂ ਵੱਧ ਉਮਰ ਦਾ ਵੋਟਰ ਸੀ। 111 ਸਾਲਾ ਬਚਨ ਸਿੰਘ ਨੇ ਐਤਵਾਰ ਨੂੰ ਪੱਛਮੀ ਦਿੱਲੀ ਦੇ ਤਿਲਕ ਨਗਰ ਦੇ ਵੋਟਿੰਗ ਕੇਂਦਰ 'ਚ ਪਹੁੰਚ ਕੇ ਵੋਟ ਪਾਈ। ਉਹ ਸਾਲ 1951 ਤੋਂ ਲਗਾਤਾਰ ਵੋਟ ਪਾ ਰਹੇ ਹਨ। ਬਚਨ ਸਿੰਘ ਦੇ ਨਾਲ ਪਰਵਾਰਕ ਮੈਂਬਰ ਅਤੇ ਹੋਰ ਰਿਸ਼ਤੇਦਾਰ ਵੀ ਮੌਜੂਦ ਸਨ। 

ਬਚਨ ਸਿੰਘ ਨੇ ਬੇਟੇ ਜਸਬੀਰ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਸਾਰੀਆਂ ਚੋਣਾਂ 'ਚ ਆਪਣੀ ਵੋਟ ਪਾਈ ਹੈ। ਉਹ ਸਾਲ 1951 ਤੋਂ ਲਗਾਤਾਰ ਵੋਟ ਪਾ ਰਹੇ ਹਨ। 2011 'ਚ ਬਚਨ ਸਿੰਘ ਦੀ ਪਤਨੀ ਗੁਰਬਚਨ ਕੌਰ (105) ਦਾ ਦੇਹਾਂਤ ਹੋ ਗਿਆ ਸੀ।