ਰਾਜਾਂ ਨੂੰ ਅਧਿਕਾਰ ਦੇਣ ਦੇ ਪੱਖ 'ਚ ਪੀਐੱਮਓ, ਲੌਕਡਾਊਨ 'ਚ ਰਾਜ ਆਪਣੇ ਹਿਸਾਬ ਨਾਲ ਲੈ ਸਕਣਗੇ ਫੈਂਸਲੇ
ਆਉਂਣ ਵਾਲੇ ਦਿਨਾਂ ਵਿਚ ਰਾਜ ਸਰਕਾਰਾਂ ਲੌਕਡਾਊਨ ਨੂੰ ਲੈ ਕੇ ਆਪਣੇ ਹਿਸਾਬ ਨਾਲ ਫੈਸਲੇ ਲੈ ਸਕਣਗੀਆਂ।
ਨਵੀਂ ਦਿੱਲੀ : ਆਉਂਣ ਵਾਲੇ ਦਿਨਾਂ ਵਿਚ ਰਾਜ ਸਰਕਾਰਾਂ ਲੌਕਡਾਊਨ ਨੂੰ ਲੈ ਕੇ ਆਪਣੇ ਹਿਸਾਬ ਨਾਲ ਫੈਸਲੇ ਲੈ ਸਕਣਗੀਆਂ। ਪ੍ਰਧਾਨ ਮੰਤਰੀ ਮੰਤਰਾਲਾ ਇਸ ਸਬੰਧ ਵਿਚ ਵਿਚਾਰ ਚਰਚਾ ਕਰ ਰਹੇ ਹਨ। ਪ੍ਰਧਾਨ ਮੰਤਰੀ ਨਾਲ ਮੁੱਖ ਮੰਤਰੀਆਂ ਦੀ ਮੀਟਿੰਗ ਹੋਣ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ। ਉਧਰ ਇਸ ਬਾਰੇ ਪੀਐੱਮ ਮੋਦੀ ਨੇ ਕਿਹਾ ਕਿ ਜਿਹੜੇ ਮੁੱਖ ਮੰਤਰੀ ਇਸ ਬੈਠਕ ਵਿਚ ਸ਼ਾਮਿਲ ਨਹੀਂ ਹੋ ਸਕਕੇ ਹਨ। ਉਹ 15 ਮਈ ਤੱਕ ਆਪਣੇ ਸੁਝਾਅ ਦੇ ਸਕਦੇ ਹਨ। ਇਸ ਤੋਂ ਪਹਿਲਾਂ ਮੁੱਖ ਮੰਤਰੀਆਂ ਦੇ ਵੱਲੋਂ ਲੌਕਡਾਊਨ ਨੂੰ ਹੋਰ ਵਧਾਉਂਣ ਦਾ ਸੁਝਾਅ ਦਿੱਤਾ ਗਿਆ ਹੈ।
ਇਸ ਵਿਚ ਤੇਂਲਗਾਨਾ, ਬਿਹਾਰ, ਪੰਜਾਬ ਮਹਾਂਰਾਸ਼ਟਰ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀਆਂ ਵੱਲੋਂ ਕਰੋਨਾ ਵਾਇਰਸ ਕਾਰਨ ਸਥਿਤੀਆਂ ਨੂੰ ਦੇਖਦਿਆ ਲੌਕਡਾਊਨ ਨੂੰ ਵਧਾਉਂਣ ਦੀ ਗੱਲ ਕੀਤੀ ਗਈ ਹੈ। ਉੱਥੇ ਹੀ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਣੀ ਵੱਲੋਂ ਲੌਕਡਾਊਨ ਨੂੰ ਵਧਾਉਂਣ ਨੂੰ ਲੈ ਕੇ ਵਿਰੋਧ ਕੀਤਾ ਗਿਆ ਹੈ। ਉਧਰ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਸਾਨੂੰ ਲੌਕਡਾਊਨ ਵਿਚੋਂ ਬਾਹਰ ਆਉਂਣ ਲਈ ਰਣਨੀਤੀ ਬਣਾਉਂਣ ਦੀ ਵੀ ਲੋੜ ਹੈ ਅਤੇ ਉਧਵ ਠਾਕਰੇ ਨੇ ਕਿਹਾ ਕਿ ਲੌਕਡਾਊਨ ਦੇ ਬਿਨਾ ਅੱਗੇ ਵੱਧਣਾ ਮੁਸ਼ਕਿਲ ਹੈ।
ਦੱਸ ਦੱਈਏ ਕਿ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਪੰਜਾਵੀਂ ਵੀਡੀਓ ਕਾਨਫੰਸਿੰਗ ਵਿਚ ਕਿਹਾ ਕਿ ਭਾਰਤ ਇਸ ਕਰੋਨਾ ਸੰਕਟ ਵਿਚ ਆਪਣੇ ਆਪ ਨੂੰ ਬਚਾਉਂਣ ਵਿਚ ਕਾਫੀ ਸਫ਼ਲ ਰਿਹਾ ਹੈ ਅਤੇ ਨਾਲ ਹੀ ਕਿਹਾ ਕਿ ਇਸ ਮਾਮਲੇ ਵਿਚ ਰਾਜਾਂ ਨੇ ਆਪਣੀ ਪੂਰੀ ਜਿੰਮੇਵਾਰੀ ਨਿਭਾਈ ਹੈ। ਇਸ ਤੋਂ ਇਲਾਵਾ ਬੈਠਕ ਵਿਚ ਪੱਛਣੀ ਬੰਗਾਲ ਦੀ ਸੀਐੱਮ ਮਮਤਾ ਬੈਨਰਜ਼ੀ ਨੇ ਸੰਕਟ ਦੇ ਸਮੇਂ ਵਿਚ ਕੇਂਦਰ ਤੇ ਰਾਜਨੀਤੀ ਕਰਨ ਦਾ ਆਰੋਪ ਲਗਾਇਆ ਹੈ। ਮਮਤਾ ਦਾ ਕਹਿਣਾ ਹੈ ਕਿ ਕੇਂਦਰ ਦੇ ਵੱਲੋਂ ਰਾਜਾਂ ਨੂੰ ਭੇਜੀ ਜਾਣ ਵਾਲੀ ਚਿੱਠੀ ਰਾਜਾਂ ਤੱਕ ਪਹੁੰਚਣ ਤੋਂ ਪਹਿਲਾਂ ਹੀ ਲੀਕ ਹੋ ਜਾਂਦੀ ਹੈ।
ਮੋਦੀ ਅਤੇ ਮੁੱਖ ਮੰਤਰੀ ਦੇ ਵਿਚਕਾਰ ਮੁਲਾਕਾਤ ਅਜਿਹੇ ਸਮੇਂ ਵਿਚ ਹੋ ਰਹੀ ਹੈ ਜਦੋਂ ਕਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਇੱਥੇ 24 ਘੰਟੇ ਵਿਚ 4213 ਨਵੇਂ ਕੇਸ ਦਰਜ਼ ਹੋਏ ਹਨ। ਜਿਸ ਤੋਂ ਬਾਅਦ ਦੇਸ਼ ਵਿਚ ਕਰੋਨਾ ਦੀ ਕੁੱਲ ਗਿਣਤੀ 70,000 ਦੇ ਕਰੀਬ ਪਹੁੰਚ ਚੁੱਕੀ ਹੈ। ਇਸ ਦੇ ਨਾਲ ਹੀ ਹੁਣ ਤੱਕ ਦੇਸ਼ ਚ 2,206 ਲੋਕਾਂ ਦੀ ਇਸ ਵਾਇਰਸ ਨਾਲ ਮੌਤ ਹੋ ਚੁੱਕੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।