ਮੋਦੀ ਦੀ ਜਾਨ ਨੂੰ ਖ਼ਤਰਾ ਕੋਝਾ ਮਜ਼ਾਕ: ਸ਼ਿਵ ਸੈਨਾ
ਸ਼ਿਵ ਸੈਨਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਉਣ ਦੀ ਮਾਉਵਾਦੀਆਂ ਦੀ ਸਾਜ਼ਸ਼ ਨੂੰ ਹਾਸੋਹੀਣਾ ਕਰਾਰ ਦਿਤਾ ਅਤੇ ਕਿਹਾ ਕਿ ਇਹ ਸਾਜ਼ਸ਼ ਤਰਕਸੰਗਤ...
ਮੁੰਬਈ, ਸ਼ਿਵ ਸੈਨਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਉਣ ਦੀ ਮਾਉਵਾਦੀਆਂ ਦੀ ਸਾਜ਼ਸ਼ ਨੂੰ ਹਾਸੋਹੀਣਾ ਕਰਾਰ ਦਿਤਾ ਅਤੇ ਕਿਹਾ ਕਿ ਇਹ ਸਾਜ਼ਸ਼ ਤਰਕਸੰਗਤ ਪ੍ਰਤੀਤ ਨਹੀਂ ਹੁੰਦੀ ਅਤੇ ਕਿਸੇ ਡਰਾਉਣੀ ਫ਼ਿਲਮ ਦੀ ਕਹਾਣੀ ਲਗਦੀ ਹੈ। ਉਧਰ, ਐਨਸੀਪੀ ਦੇ ਮੁਖੀ ਸ਼ਰਦ ਪਵਾਰ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇਣ ਵਾਲੀ ਚਿੱਠੀ ਫ਼ਰਜ਼ੀ ਹੈ। ਸ਼ਿਵ ਸੈਨਾ ਨੇ ਵਿਅੰਗਮਈ ਅੰਦਾਜ਼ ਵਿਚ ਕਿਹਾ ਕਿ ਹਾਈ ਪ੍ਰੋਫ਼ਾਈਲ ਆਗੂਆਂ ਨੂੰ ਵਿਆਪਕ ਸੁਰੱਖਿਆ ਦਿਤੀ ਜਾਣੀ ਚਾਹੀਦੀ ਹੈ ਭਾਵੇਂ ਲੱਖਾਂ ਲੋਕ ਨਕਸਲੀ ਹਮਲੇ ਵਿਚ ਮਾਰੇ ਜਾਣ।
ਪਾਰਟੀ ਨੇ ਕਿਹਾ, 'ਕੁੱਝ ਲੋਕ ਕਹਿੰਦੇ ਹਨ ਕਿ ਭਾਜਪਾ ਦਾ ਇਕ ਧੜਾ ਮੰਨਦਾ ਹੈ ਕਿ ਮੋਦੀ ਅਤੇ ਫੜਨਵੀਸ ਕੰਡਾ ਬਣੇ ਹੋਏ ਹਨ ਅਤੇ ਉਨ੍ਹਾਂ ਦਾ ਖ਼ਾਤਮਾ ਕਰਨ ਲਈ ਉਨ੍ਹਾਂ ਨੇ ਨਕਸਲੀਆਂ ਨੂੰ ਸੁਪਾਰੀ ਦਿਤੀ ਹੈ ਪਰ ਇਸ ਤਰ੍ਹਾਂ ਦੇ ਬਿਆਨਾਂ ਨੂੰ ਅਹਿਮੀਅਤ ਨਹੀਂ ਦਿਤੀ ਜਾਣੀ ਚਾਹੀਦੀ। ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਦੀ ਸੁਰੱਖਿਆ 'ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ।' ਪਾਰਟੀ ਦੇ ਰਸਾਲੇ ਵਿਚ ਕਿਹਾ ਗਿਆ ਹੈ,
'ਉਨ੍ਹਾਂ ਨੂੰ ਸੁਰੱਖਿਆ ਦਿਤੀ ਜਾਣੀ ਚਾਹੀਦੀ ਹੈ। ਇਹ ਠੀਕ ਹੈ ਕਿ ਲੱਖਾਂ ਲੋਕ ਮਰ ਜਾਣ ਪਰ ਉਨ੍ਹਾਂ ਨੂੰ ਜ਼ਿੰਦਾ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੋਦੀ ਅਤੇ ਫੜਨਵੀਸ ਦੀ ਹਤਿਆ ਨਾਲ ਜੁੜਿਆ ਇਕ ਪੱਤਰ ਸਾਹਮਣੇ ਆਇਆ ਹੈ ਪਰ ਇਹ ਨਿਖੇਧੀਯੋਗ ਹੈ ਕਿ ਇਸ ਮੁੱਦੇ ਦੀ ਵਰਤੋਂ ਰਾਜਸੀ ਉਦੇਸ਼ ਲਈ ਕੀਤੀ ਜਾ ਰਹੀ ਹੈ ਪਾਰਟੀ ਨੇ ਦਾਅਵਾ ਕਾਤ ਕਿ ਮੋਦੀ ਦੀ ਸੁਰੱਖਿਆ ਮੋਸਾਦ ਯਾਨੀ ਇਜ਼ਰਾਈਲ ਦੀ ਖ਼ੁਫ਼ੀਆ ਏਜੰਸੀ ਵਾਂਗ ਮਜ਼ਬੂਤ ਹੈ । (ਏਜੰਸੀ)