ਰਾਹੁਲ ਗਾਂਧੀ ਦਾ ਕੇਂਦਰ ਸਰਕਾਰ ‘ਤੇ ਹਮਲਾ, ‘ਬਿਨਾਂ ਕਿਸੇ ਦੀ ਸੁਣੇ ਫੈਸਲਾ ਕਰਨਾ ਵਿਨਾਸ਼ਕਾਰੀ’

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਹੁਲ  ਨਾਲ ਗੱਲਬਾਤ ਦੌਰਾਨ ਨਿਕੋਲਸ ਨੇ ਕੋਰੋਨਾ ਨੂੰ ਲੈ ਕੇ ਕਿਹਾ ਕਿ ਭਾਰਤ ਅਤੇ ਕੈਂਬ੍ਰਿਜ ਵਿਚ ਇਕੋ ਜਿਹੇ ਹਾਲਾਤ ਹਨ।

Rahul Gandhi

ਨਵੀਂ ਦਿੱਲੀ: ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕੋਰੋਨਾ ਵਾਇਰਸ ਸੰਕਟ ਦੇ ਚਲਦਿਆਂ ਗਲੋਬਲ ਪ੍ਰਣਾਲੀ ਦੇ ਨਵੇਂ ਰੂਪ ਧਾਰਨ ਕਰਨ ਦੀ ਸੰਭਾਵਨਾ ‘ਤੇ ਅਮਰੀਕਾ ਦੇ ਸਾਬਕਾ ਵਿਦੇਸ਼ ਉਪ ਮੰਤਰੀ ਨਿਕੋਲਸ ਬਰਨਸ ਨਾਲ ਗੱਲਬਾਤ ਕੀਤੀ। ਰਾਹੁਲ  ਨਾਲ ਗੱਲਬਾਤ ਦੌਰਾਨ ਨਿਕੋਲਸ ਨੇ ਕੋਰੋਨਾ ਨੂੰ ਲੈ ਕੇ ਕਿਹਾ ਕਿ ਭਾਰਤ ਅਤੇ ਕੈਂਬ੍ਰਿਜ ਵਿਚ ਇਕੋ ਜਿਹੇ ਹਾਲਾਤ ਹਨ।

ਇੱਥੇ ਵੀ ਲੌਕਡਾਊਨ ਹੈ। ਉੱਥੇ ਹੀ ਰਾਹੁਲ ਗਾਂਧੀ ਨੇ ਕਿਹਾ ਕਿ ਇਹਨੀਂ ਦਿਨੀਂ ਅਮਰੀਕਾ ਅਤੇ ਭਾਰਤ ਵਿਚ ਉਹ ਸਹਿਣਸ਼ੀਲਤਾ ਦੇਖਣ ਨੂੰ ਨਹੀਂ ਮਿਲ ਰਹੀ ਹੈ ਜੋ ਪਹਿਲਾਂ ਸੀ। ਅਮਰੀਕਾ ਅਤੇ ਭਾਰਤ ਦੇ ਸਬੰਧਾਂ ‘ਤੇ ਰਾਹੁਲ ਗਾਂਧੀ ਨੇ ਕਿਹਾ ਕਿ ਬੀਤੇ ਕੁਝ ਸਮੇਂ ਵਿਚ ਦੋਵਾਂ ਦੇਸ਼ਾਂ ਵਿਚਕਾਰ ਭਾਈਵਾਲੀ ਵਧੀ ਹੈ ਪਰ ਹੁਣ ਲੈਣ-ਦੇਣ ਜ਼ਿਆਦਾ ਹੋ ਗਿਆ ਹੈ, ਜੋ ਪਹਿਲਾਂ ਰੱਖਿਆ, ਸਿਹਤ ਅਤੇ ਸਿੱਖਿਆ ਨੂੰ ਲੈ ਕੇ ਸਬੰਧ ਸਨ, ਉਹ ਹੁਣ ਰੱਖਿਆ ‘ਤੇ ਕੇਂਦਰਿਤ ਹੋ ਗਏ ਹਨ।

ਅਸੀਂ ਖੁੱਲ੍ਹੇ ਵਿਚਾਰਾਂ ਵਾਲੇ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਉਹ ਹੁਣ ਗਾਇਬ ਹੋ ਰਹੇ ਹਨ। ਇਹ ਕਾਫੀ ਦੁਖਦਾਈ ਹੈ ਕਿ ਮੈਂ ਉਸ ਪੱਧਰ ਦੀ ਸਹਿਣਸੀਲਤਾ ਨੂੰ ਨਹੀਂ ਦੇਖ ਰਿਹਾ, ਜੋ ਮੈਂ ਪਹਿਲਾਂ ਦੇਖਦਾ ਸੀ। ਇਹ ਦੋਵੇਂ ਹੀ ਦੇਸ਼ਾਂ ਵਿਚ ਨਹੀਂ ਦਿਖ ਰਹੀ। ਰਾਹੁਲ ਗਾਂਧੀ ਨੇ ਨਿਕੋਲਸ ਕੋਲੋਂ ਪੁੱਛਿਆ ਕਿ ਉਹ ਭਾਰਤ ਅਤੇ ਅਮਰੀਕਾ ਦੇ ਰਿਸ਼ਤੇ ਨੂੰ ਕਿਵੇਂ ਦੇਖਦੇ ਹਨ ਤਾਂ ਇਸ ‘ਤੇ ਉਹਨਾਂ ਜਵਾਬ ਦਿੱਤਾ ਕਿ 70-80 ਦੇ ਦਹਾਕੇ ਵਿਚ ਇੱਥੇ ਭਾਰਤੀ ਇੰਜੀਨੀਅਰ, ਡਾਕਟਰ ਬਣੇ।

ਅੱਜ ਸਾਡੇ ਸੂਬਿਆਂ ਵਿਚ ਗਵਰਨਰ, ਸੀਨੇਟਰ ਭਾਰਤੀ ਅਰੀਕੀ ਹਨ। ਕਈ ਟੈਕ ਕੰਪਨੀਆਂ ਦੇ ਸੀਈਓ ਭਾਰਤੀ ਅਮਰੀਕੀ ਹਨ। ਅਜਿਹੇ ਵਿਚ ਇਹ ਦੋਵੇ ਦੇਸ਼ਾਂ ਵਿਚ ਅਜਿਹਾ ਪੁਲ ਹੈ ਜੋ ਸਾਡੇ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਦਾ ਹੈ। ਇਸ਼ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਇਕ ਭਿਆਨਕ ਦੌਰ ਵਿਚੋਂ ਗੁਜ਼ਰ ਰਹੇ ਹਾਂ ਪਰ ਚੰਗਾ ਸਮਾਂ ਜ਼ਰੂਰ ਆਵੇਗਾ।

ਉਹਨਾਂ ਨੇ ਅਸਿੱਧੇ ਤੌਰ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਹਮਲਾ ਬੋਲਦੇ ਹੋਏ ਕਿਹਾ ਕਿ- ਤੁਸੀਂ ਇਕ ਤਰਫਾ ਫੈਸਲਾ ਕਰਦੇ ਹੋ। ਦੁਨੀਆ ਵਿਚ ਸਭ ਤੋਂ ਵੱਡਾ ਸਖਤ ਲੌਕਡਾਊਨ ਕਰਦੇ ਹੋ। ਤੁਹਾਡੇ ਕੋਲ ਲੱਖ ਮਜ਼ਦੂਰ ਹਨ ਜੋ ਲੱਖਾਂ ਕਿਲੋਮੀਟਰ ਪੈਦਲ ਚੱਲ ਕੇ ਅਪਣੇ ਘਰਾਂ ਨੂੰ ਜਾਂਦੇ ਹਨ। ਇਹ ਬਹੁਤ ਹੀ ਵਿਨਾਸ਼ਕਾਰੀ ਹੈ ਪਰ ਇਹ ਸਮੇਂ ਦੀ ਗੱਲ ਹੈ, ਬਦਕਿਸਮਤੀ ਹੈ।