ਕੁਪਵਾੜਾ 'ਚ ਮੁਠਭੇੜ ਦੌਰਾਨ ਇਕ ਅਤਿਵਾਦੀ ਢੇਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ-ਕਸ਼ਮੀਰ ਵਿਚ ਸੁਰੱਖਿਆ ਬਲਾਂ ਵਲੋਂ ਅਤਿਵਾਦ ਦੇ ਸਫ਼ਾਏ ਦੀ ਮੁਹਿੰਮ ਲਗਾਤਾਰ ਜਾਰੀ ਹੈ। ਸੁਰੱਖਿਆ ਬਲਾਂ ਵਲੋਂ ਇਸ ਮੁਹਿੰਮ ਤਹਿਤ ਨਿਤ ਦਿਨ ਕਿਸੇ ਨਾ ਕਿਸੇ ...

Indian Army Jammu Kashmir

ਸ਼੍ਰੀਨਗਰ : ਜੰਮੂ-ਕਸ਼ਮੀਰ ਵਿਚ ਸੁਰੱਖਿਆ ਬਲਾਂ ਵਲੋਂ ਅਤਿਵਾਦ ਦੇ ਸਫ਼ਾਏ ਦੀ ਮੁਹਿੰਮ ਲਗਾਤਾਰ ਜਾਰੀ ਹੈ। ਸੁਰੱਖਿਆ ਬਲਾਂ ਵਲੋਂ ਇਸ ਮੁਹਿੰਮ ਤਹਿਤ ਨਿਤ ਦਿਨ ਕਿਸੇ ਨਾ ਕਿਸੇ ਅਤਿਵਾਦੀ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਹੈ। ਵੀਰਵਾਰ ਨੂੰ ਦੇ ਕੁਪਵਾੜਾ ਵਿਚ ਹੋਏ ਮੁਕਾਬਲੇ ਦੌਰਾਨ ਸੁਰੱਖਿਆ ਫੋਰਸ ਨੇ ਇਕ ਅਤਿਵਾਦੀ ਨੂੰ ਢੇਰ ਕੀਤਾ ਹੈ।  ਇਸ ਦੌਰਾਨ ਫ਼ੌਜ ਦੇ ਇਕ ਅਧਿਕਾਰੀ ਨੇ ਦਸਿਆ, ''ਕੁਪਵਾੜਾ ਜ਼ਿਲ੍ਹੇ ਦੇ ਜੰਗਲੀ ਖੇਤਰ ਵਿਚ ਜਾਰੀ  ਮੁੱਠਭੇੜ ਵਿਚ ਇਕ ਅਤਿਵਾਦੀ ਮਾਰਿਆ ਗਿਆ ਹੈ।''