ਸੰਸਦ ਅੰਦਰ ਖਿੱਚ-ਧੂਹ ਦੀ ਵੀਡੀਓ ਆਈ ਸਾਹਮਣੇ, ਸੀਟਾਂ ਛੱਡ ਮੇਜ਼ 'ਤੇ ਚੜ ਕੇ ਭਿੜੇ ਸੰਸਦ ਮੈਂਬਰ
ਮਾਨਸੂਨ ਇਜਲਾਸ ਦੌਰਾਨ ਬੀਤੇ ਦਿਨ ਰਾਜ ਸਭਾ ਵਿਚ ਹੋਏ ਜ਼ੋਰਦਾਰ ਹੰਗਾਮੇ ਦਾ ਮਾਮਲਾ ਕਾਫੀ ਗਰਮਾਇਆ ਹੋਇਆ ਹੈ।
ਨਵੀਂ ਦਿੱਲੀ: ਮਾਨਸੂਨ ਇਜਲਾਸ ਦੌਰਾਨ ਬੀਤੇ ਦਿਨ ਰਾਜ ਸਭਾ ਵਿਚ ਹੋਏ ਜ਼ੋਰਦਾਰ ਹੰਗਾਮੇ ਦਾ ਮਾਮਲਾ ਕਾਫੀ ਗਰਮਾਇਆ ਹੋਇਆ ਹੈ। ਸਰਕਾਰ ਅਤੇ ਵਿਰੋਧੀ ਧਿਰਾਂ ਵੱਲੋਂ ਇਕ ਦੂਜੇ ’ਤੇ ਆਰੋਪ ਲਗਾਏ ਜਾ ਰਹੇ ਹਨ। ਇਸ ਦੌਰਾਨ ਸੰਸਦ ਅੰਦਰ ਹੋਈ ਖਿੱਚ-ਧੂਹ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਸਦਨ ਵਿਚ ਸੰਸਦ ਮੈਂਬਰਾਂ ਅਤੇ ਮਹਿਲਾ ਸੰਸਦ ਮੈਂਬਰਾਂ ਨਾਲ ਧੱਕਾ ਮੁੱਕੀ ਕੀਤੀ ਜਾ ਰਹੀ ਹੈ।
ਹੋਰ ਪੜ੍ਹੋ: ਮਗਰਮੱਛ ਦੇ ਹੰਝੂ ਵਹਾਉਣ ਦੀ ਬਜਾਏ ਦੇਸ਼ ਤੋਂ ਮੁਆਫ਼ੀ ਮੰਗਣ ਵਿਰੋਧੀ ਧਿਰਾਂ- ਅਨੁਰਾਗ ਠਾਕੁਰ
ਵੀਡੀਓ ਵਿਚ ਦੇਖਣ ਨੂੰ ਮਿਲਿਆ ਕਿ ਵਿਰੋਧੀ ਸੰਸਦ ਮੈਂਬਰ ਪ੍ਰਦਰਸ਼ਨ ਕਰ ਰਹੇ ਹਨ ਅਤੇ ਇਸ ਦੌਰਾਨ ਉਹਨਾਂ ਨੂੰ ਕਾਬੂ ਕਰਨ ਲਈ ਮਾਰਸ਼ਲ ਬੁਲਾਏ ਗਏ। ਸੰਸਦ ਮੈਂਬਰਾਂ ਅਤੇ ਮਾਰਸ਼ਲਾਂ ਵਿਚਾਲੇ ਧੱਕਾ ਮੁੱਕੀ ਸਾਫ ਦਿਖਾਈ ਦੇ ਰਹੀ ਹੈ। ਤਸਵੀਰ ਵਿਚ ਕੁਝ ਮੈਂਬਰ ਟੇਬਲ ਉੱਤੇ ਚੜ੍ਹਦੇ ਦਿਖਾਈ ਦੇ ਰਹੇ ਹਨ।
ਹੋਰ ਪੜ੍ਹੋ: ਗੁੱਸੇ 'ਚ Sanjay Singh ਨੇ ਸਰਕਾਰ ਨੂੰ ਕੀਤਾ ਚੈਲੰਜ, 'Yogi ਮੇਰਾ ਐਨਕਾਊਂਟਰ ਕਰਵਾ ਦੇਵੇ'
ਉਧਰ ਇਸ ਮਾਮਲੇ ਨੂੰ ਲੈ ਕੇ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਸਦਨ ਵਿਚ ਲੋਕਤੰਤਰ ਦੀ ਹੱਤਿਆ ਹੋਈ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਪੇਗਾਸਸ ਮੁੱਦਾ ਚੁੱਕਿਆ, ਖੇਤੀ ਕਾਨੂੰਨਾਂ ਦਾ ਮੁੱਦਾ ਚੁੱਕਿਆ ਪਰ ਸਾਨੂੰ ਸਦਨ ਵਿਚ ਬੋਲਣ ਨਹੀਂ ਦਿੱਤਾ ਗਿਆ।