ਸਟੇਟ ਬੈਂਕ ਆਫ ਮੌਰੀਸ਼ੀਅਸ ਦੀ ਮੁੰਬਈ ਬ੍ਰਾਂਚ 'ਚ ਸਾਈਬਰ ਫਰਾਡ, ਹੈਕਰਾਂ ਨੇ ਚੋਰੀ ਕੀਤੇ 143 ਕਰੋਡ਼ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਟੇਟ ਬੈਂਕ ਆਫ ਮੌਰੀਸ਼ੀਅਸ ਦੀ ਮੁੰਬਈ ਸਥਿਤ ਇਕ ਬ੍ਰਾਂਚ ਵਿਚ ਵੱਡੇ ਸਾਈਬਰ ਫਰਾਡ ਦਾ ਮਾਮਲਾ ਸਾਹਮਣੇ ਆਇਆ ਹੈ। ਹੈਕਰਾਂ ਨੇ ਇਸ ਬੈਂਕ ਦੇ ਨਰੀਮਨ ਪੁਆਇੰਟ ਬ੍ਰਾਂ...

Cyber Fraud

ਮੁੰਬਈ : (ਭਾਸ਼ਾ) ਸਟੇਟ ਬੈਂਕ ਆਫ ਮੌਰੀਸ਼ੀਅਸ ਦੀ ਮੁੰਬਈ ਸਥਿਤ ਇਕ ਬ੍ਰਾਂਚ ਵਿਚ ਵੱਡੇ ਸਾਈਬਰ ਫਰਾਡ ਦਾ ਮਾਮਲਾ ਸਾਹਮਣੇ ਆਇਆ ਹੈ। ਹੈਕਰਾਂ ਨੇ ਇਸ ਬੈਂਕ ਦੇ ਨਰੀਮਨ ਪੁਆਇੰਟ ਬ੍ਰਾਂਚ ਤੋਂ 143 ਕਰੋਡ਼ ਰੁਪਏ ਚੁਰਾ ਲਏ ਹਨ।  ਬ੍ਰਾਂਚ ਨੇ ਮੁੰਬਈ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ (EOW) ਨੂੰ ਇਸ ਮਾਮਲੇ 'ਚ ਸ਼ਿਕਾਇਤ ਦਰਜ ਕਰਾਈ ਹੈ। 5 ਅਕਤੂਬਰ ਨੂੰ ਦਰਜ ਕਰਾਈ ਗਈ ਸ਼ਿਕਾਇਤ ਵਿਚ ਦੱਸਿਆ ਗਿਆ ਹੈ ਕਿ ਹੈਕਰਾਂ ਨੇ ਬੈਂਕ ਦੇ ਸਰਵਰ ਨੂੰ ਹੈਕ ਕਰ ਲਿਆ। ਇਸ ਤੋਂ ਬਾਅਦ ਖਾਤਿਆਂ ਤੱਕ ਪਹੁੰਚ ਬਣਾਈ ਗਈ। ਹੈਕਰਾਂ ਨੇ ਭਾਰਤ ਤੋਂ ਬਾਹਰ ਦੇ ਕਈ ਖਾਤਿਆਂ ਵਿਚ ਪੈਸੇ ਟ੍ਰਾਂਸਫਰ ਕੀਤੇ।

ਇਸ ਮਾਮਲੇ ਵਿਚ ਹੁਣ ਤੱਕ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਦ ਬੈਂਕ ਆਫ ਮੌਰੀਸ਼ੀਅਸ ਦੀ ਨਰੀਮਨ ਪੁਆਇੰਟ ਬਰਾਂਚ ਰਹੇਜਾ ਸੈਂਟਰ ਦੇ 15ਵੇਂ ਫਲੋਰ 'ਤੇ ਸਥਿਤ ਹੈ। 9 ਮਹੀਨਿਆਂ  ਦੇ ਅੰਦਰ ਬੈਂਕਾਂ ਵਿਚ ਹੋਏ ਸਾਈਬਰ ਫਰਾਡ ਦਾ ਇਹ ਤੀਜਾ ਵੱਡਾ ਮਾਮਲਾ ਹੈ। ਇਸ ਤੋਂ ਪਹਿਲਾਂ ਫਰਵਰੀ ਵਿਚ ਚੇਨਈ ਯੂਨੀਅਨ ਬੈਂਕ ਦੀਆਂ ਸ਼ਾਖਾਵਾਂ ਤੋਂ ਬੈਂਕ ਫਰਾਡ ਦੇ ਜ਼ਰੀਏ 34 ਕਰੋਡ਼ ਰੁਪਏ ਅਤੇ ਅਗਸਤ ਵਿਚ ਕਾਸਮੋਸ ਬੈਂਕ ਦੇ ਪੁਣੇ ਹੈਡਕੁਆਟਰ ਤੋਂ 94 ਕਰੋਡ਼ ਰੁਪਏ ਚੋਰੀ ਗਏ ਸਨ। ਕਾਸਮੋਸ ਬੈਂਕ ਸਕੈਮ ਵਿਚ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਕਿਤੇ ਚੇਨਈ ਦੇ ਬੈਂਕ ਸਕੈਮ ਵਿਚ ਵੀ ਤਾਂ ਇਨ੍ਹਾਂ ਦਾ ਹੱਥ ਨਹੀਂ ਸੀ। ਸਟੇਟ ਬੈਂਕ ਆਫ ਮੌਰੀਸ਼ੀਅਸ ਦੇ ਨਰੀਮਨ ਪੁਆਇੰਟ ਬ੍ਰਾਂਚ ਦੇ ਇਨਚਾਰਜ ਪ੍ਰਕਾਸ਼ ਨਰਾਇਣ ਨੇ ਇਸ ਮਾਮਲੇ ਵਿਚ ਟਿੱਪਣੀ ਕਰਨ ਤੋਂ ਇਨਕਾਰ ਕਰ ਦਿਤਾ ਹੈ।  ਹਾਲਾਂਕਿ EOW ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ ਐਫਆਈਆਰ ਦਰਜ ਹੋਈ ਹੈ ਅਤੇ ਸਾਈਬਰ ਮਾਹਰ ਜਾਂਚ ਵਿਚ ਮਦਦ ਕਰ ਰਹੇ ਹਨ।