ਹੈਵਾਨ ਜੋੜਾ - ਕਰਜ਼ੇ ਤੋਂ ਛੁਟਕਾਰੇ ਲਈ ਦਿੱਤੀ ਦੋ ਔਰਤਾਂ ਦੀ ਬਲੀ, 56 ਟੁਕੜੇ ਕੀਤੇ ਅਤੇ ਖਾ ਗਏ ਮਨੁੱਖੀ ਮਾਸ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੋਸ਼ੀ ਜੋੜੇ ਨੇ ਦੱਸਿਆ ਸੀ ਕਿ ਉਹ ਕਰਜ਼ੇ 'ਚ ਡੁੱਬੇ ਹੋਏ ਸਨ ਅਤੇ ਇਸ ਤੋਂ ਛੁਟਕਾਰਾ ਪਾਉਣ ਲਈ 'ਕਾਲ਼ੇ ਜਾਦੂ' ਦਾ ਸਹਾਰਾ ਲਿਆ ਸੀ।

Accused cut woman’s body into 56 pieces, cooked a portion and ate

 

ਨਵੀਂ ਦਿੱਲੀ - ਕੇਰਲ ਦੇ ਚਰਚਿਤ ਕਾਲ਼ੇ ਜਾਦੂ ਮਾਮਲੇ ਵਿੱਚ ਇੱਕ ਨਵਾਂ ਖੁਲਾਸਾ ਹੋਇਆ ਹੈ। ਪੁੱਛ-ਗਿੱਛ ਦੌਰਾਨ ਪਥਾਨਮਥਿੱਟਾ ਦੇ ਦੋਸ਼ੀ ਜੋੜੇ ਨੇ ਦੱਸਿਆ ਹੈ ਕਿ ਦੋ ਔਰਤਾਂ 'ਚੋਂ ਇੱਕ ਦਾ ਕਤਲ ਕਰਨ ਤੋਂ ਬਾਅਦ, ਉਨ੍ਹਾਂ ਉਸ ਦੀ ਲਾਸ਼ ਦੇ 56 ਟੁਕੜੇ ਕੀਤੇ, ਅਤੇ ਫ਼ਿਰ ਕੁਝ ਨੂੰ ਪਕਾ ਕੇ ਖਾਧਾ। ਸ਼ੁਰੂਆਤੀ ਪੁੱਛਗਿੱਛ 'ਚ ਦੋਸ਼ੀ ਜੋੜੇ ਨੇ ਦੱਸਿਆ ਸੀ ਕਿ ਉਹ ਕਰਜ਼ੇ 'ਚ ਡੁੱਬੇ ਹੋਏ ਸਨ ਅਤੇ ਇਸ ਤੋਂ ਛੁਟਕਾਰਾ ਪਾਉਣ ਲਈ 'ਕਾਲ਼ੇ ਜਾਦੂ' ਦਾ ਸਹਾਰਾ ਲਿਆ ਸੀ।

ਜੋੜੇ ਸਮੇਤ ਤਿੰਨਾਂ ਮੁਲਜ਼ਮਾਂ ਨੂੰ ਏਰਨਾਕੁਲਮ ਜ਼ਿਲ੍ਹਾ ਸੈਸ਼ਨ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ ਉਨ੍ਹਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ। ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ ਦੋਸ਼ੀ ਜੋੜੇ ਨੇ ਪਹਿਲਾਂ ਰੋਜ਼ਲਿਨ ਅਤੇ ਪਦਮਾ ਨੂੰ ਬੰਨ੍ਹਿਆ ਅਤੇ ਉਨ੍ਹਾਂ ਨੂੰ ਸਰੀਰਕ ਕਸ਼ਟ ਦਿੱਤੇ। ਇਸ ਦੌਰਾਨ ਇੱਕ-ਇੱਕ ਕਰਕੇ ਉਨ੍ਹਾਂ ਔਰਤਾਂ ਦੇ ਅੰਗ ਕੱਟੇ। ਜੋੜੇ ਨੇ ਦੋਵੇਂ ਔਰਤਾਂ ਵਿੱਚੋਂ ਇੱਕ ਦੇ 56 ਟੁਕੜੇ ਕੀਤੇ। ਇੱਕ ਟੋਏ ਵਿੱਚੋਂ ਸਰੀਰ ਦੇ ਕੁਝ ਅੰਗ ਬਰਾਮਦ ਵੀ ਹੋ ਚੁੱਕੇ ਹਨ।

ਪੁਲਿਸ ਨੇ ਦੱਸਿਆ ਕਿ ਮੁਲਜ਼ਮ ਭਾਗਵਲ ਸਿੰਘ, ਉਸ ਦੀ ਪਤਨੀ ਲੈਲਾ ਅਤੇ ਇੱਕ ਹੋਰ ਦੋਸ਼ੀ ਮੁਹੰਮਦ ਸ਼ਫੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਦਾਲਤ ਨੇ ਤਿੰਨਾਂ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਪੁੱਛ-ਗਿੱਛ ਦੌਰਾਨ ਜੋੜੇ ਨੇ ਕਬੂਲ ਕੀਤਾ ਹੈ ਕਿ ਕਤਲ ਤੋਂ ਬਾਅਦ ਔਰਤਾਂ ਦੀਆਂ ਲਾਸ਼ਾਂ ਨੂੰ ਟੁਕੜੇ-ਟੁਕੜੇ ਕੀਤਾ ਗਿਆ, ਅਤੇ ਪਕਾ ਕੇ ਖਾਧਾ ਵੀ ਗਿਆ।

ਕੋਚੀ ਦੇ ਪੁਲਿਸ ਕਮਿਸ਼ਨਰ ਦਾ ਕਹਿਣਾ ਹੈ ਕਿ ਸਾਨੂੰ ਮਾਮਲੇ ਸੰਬੰਧੀ ਹੋਰ ਸਬੂਤ ਲੱਭਣੇ ਪੈਣਗੇ। ਉਨ੍ਹਾਂ ਕਿਹਾ ਕਿ ਫ਼ੋਰੈਂਸਿਕ ਟੀਮ ਜਾਂਚ ਕਰੇਗੀ। ਪੁਲਿਸ ਨੇ ਕਿਹਾ ਹੈ ਕਿ ਕਤਲ ਦਾ ਤਰੀਕਾ ਇੰਨਾ ਭਿਆਨਕ ਸੀ ਜੋ ਅਸੀਂ ਬਿਆਨ ਵੀ ਨਹੀਂ ਕੀਤਾ ਜਾ ਸਕਦਾ। ਦੱਸਿਆ ਗਿਆ ਹੈ ਕਿ ਰੋਜ਼ਲਿਨ ਦੀ ਹੱਤਿਆ 6 ਜੂਨ ਨੂੰ ਕੀਤੀ ਗਈ ਸੀ, ਜਦਕਿ ਦੂਜੀ ਔਰਤ ਪਦਮਾ ਦਾ ਕਤਲ 26 ਸਤੰਬਰ ਨੂੰ ਕੀਤਾ ਗਿਆ।

ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਪਤੀ-ਪਤਨੀ ਕਰਜ਼ੇ ਕਾਰਨ ਪ੍ਰੇਸ਼ਾਨ ਰਹਿੰਦੇ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਕਾਲ਼ਾ ਜਾਦੂ ਉਨ੍ਹਾਂ ਦਾ ਕਰਜ਼ਾ ਖ਼ਤਮ ਕਰ ਦੇਵੇਗਾ, ਇਸ ਲਈ ਉਨ੍ਹਾਂ ਨੇ ਦੋਵੇਂ ਔਰਤਾਂ ਦਾ ਕਤਲ ਕੀਤਾ ਅਤੇ ਲਾਸ਼ਾਂ ਦੇ ਟੁਕੜਿਆਂ ਨੂੰ ਵੱਖ-ਵੱਖ ਥਾਵਾਂ 'ਤੇ ਦਫ਼ਨਾ ਦਿੱਤਾ |

ਪੁਲਿਸ ਨੇ ਦੱਸਿਆ ਕਿ ਦੋਵੇਂ ਔਰਤਾਂ ਦਾ ਕਤਲ ਗਲਾ ਵੱਢ ਕੇ ਕੀਤਾ ਗਿਆ ਹੈ। ਇਸ ਤੋਂ ਬਾਅਦ ਲਾਸ਼ਾਂ ਦੇ ਟੁਕੜੇ-ਟੁਕੜੇ ਕੀਤੇ, ਅਤੇ ਟੁਕੜਿਆਂ ਨੂੰ ਵੱਖ-ਵੱਖ ਥਾਵਾਂ 'ਤੇ ਦੱਬ ਦਿੱਤਾ। ਪੁਲਿਸ ਨੇ ਦੱਸਿਆ ਕਿ ਇਸ ਮਾਮਲੇ 'ਚ ਇਕ ਹੋਰ ਦੋਸ਼ੀ ਰਸ਼ੀਦ ਉਰਫ਼ ਮੁਹੰਮਦ ਸ਼ਫ਼ੀ ਵੀ ਸ਼ਾਮਲ ਹੈ, ਜਿਸ ਨੇ ਦੋਸ਼ੀ ਜੋੜੇ ਦੀ ਮਦਦ ਕੀਤੀ। ਪੁਲਿਸ ਮੁਤਾਬਿਕ ਕਤਲ ਹੋਈਆਂ ਦੋਵੇਂ ਔਰਤਾਂ ਨੂੰ ਤੀਜਾ ਮੁਲਜ਼ਮ ਹੀ ਜੋੜੇ ਕੋਲ ਲੈ ਕੇ ਗਿਆ ਸੀ।