‘10 ਦਿਨਾਂ 'ਚ ਖਾਲੀ ਕੀਤਾ ਜਾਵੇ ਹਨੂੰਮਾਨ ਮੰਦਰ’, ਰੇਲਵੇ ਨੇ ਮੰਦਰ ਦੇ ਬਾਹਰ ਚਿਪਕਾਇਆ ਨੋਟਿਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਈਸਟ ਸੈਂਟਰਲ ਰੇਲਵੇ ਨੇ ਮੰਗਲਵਾਰ ਸ਼ਾਮ ਨੂੰ ਮੰਦਰ ਦੇ ਬਾਹਰ ਇਹ ਨੋਟਿਸ ਲਗਾਇਆ ਹੈ।

Railway notice to Hanuman Temple to vacate land

 

ਰਾਂਚੀ:  ਝਾਰਖੰਡ ਦੇ ਧਨਬਾਦ ਵਿਚ ਭਾਰਤੀ ਰੇਲਵੇ ਨੇ ਬੇਰਕਬੰਦ ਵਿਚ ਇਕ ਹਨੂੰਮਾਨ ਮੰਦਰ ਨੂੰ ਖਾਲੀ ਕਰਨ ਦਾ ਨੋਟਿਸ ਦਿੱਤਾ ਹੈ। ਈਸਟ ਸੈਂਟਰਲ ਰੇਲਵੇ ਨੇ ਮੰਗਲਵਾਰ ਸ਼ਾਮ ਨੂੰ ਮੰਦਰ ਦੇ ਬਾਹਰ ਇਹ ਨੋਟਿਸ ਲਗਾਇਆ ਹੈ। ਇਸ ਵਿਚ ਲਿਖਿਆ ਹੈ ਇਹ ਮੰਦਰ ਰੇਲਵੇ ਦੀ ਜ਼ਮੀਨ 'ਤੇ ਹੈ। ਇਸ ਲਈ ਨੋਟਿਸ ਮਿਲਣ ਦੇ 10 ਦਿਨਾਂ ਦੇ ਅੰਦਰ ਮੰਦਰ ਨੂੰ ਹਟਾਇਆ ਜਾਵੇ ਅਤੇ ਜ਼ਮੀਨ ਖਾਲੀ ਕਰੋ, ਨਹੀਂ ਤਾਂ ਤੁਹਾਡੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਰੇਲਵੇ ਨੇ ਸਿਰਫ ਹਨੂੰਮਾਨ ਮੰਦਰ ਹੀ ਨਹੀਂ ਸਗੋਂ ਇਸ ਦੇ ਆਲੇ-ਦੁਆਲੇ ਗੈਰ-ਕਾਨੂੰਨੀ ਝੁੱਗੀਆਂ ਨੂੰ ਵੀ ਹਟਾਉਣ ਲਈ ਕਿਹਾ ਹੈ। ਇਸ ਨੋਟਿਸ ਨੂੰ ਲੈ ਕੇ ਸਥਾਨਕ ਲੋਕਾਂ ਵਿਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਉਧਰ ਬੇਰਕਬੰਦ ਦੇ ਖਟੀਕ ਇਲਾਕੇ 'ਚ ਲੋਕ 20 ਸਾਲਾਂ ਤੋਂ ਰੇਲਵੇ ਦੀ ਜ਼ਮੀਨ 'ਤੇ ਰਹਿ ਰਹੇ ਹਨ।

ਖਟੀਕ ਭਾਈਚਾਰੇ ਦੇ ਲੋਕ ਇੱਥੇ ਮੁੱਖ ਤੌਰ 'ਤੇ ਉੱਤਰ ਪ੍ਰਦੇਸ਼ ਤੋਂ ਆਏ ਹਨ। ਸਾਲਾਂ ਤੋਂ ਝੁੱਗੀਆਂ ਬਣਾ ਕੇ ਪਾਣੀ, ਫਲ, ਮੱਛੀ, ਸਬਜ਼ੀਆਂ ਤੇ ਹੋਰ ਛੋਟੇ-ਮੋਟੇ ਕਾਰੋਬਾਰ ਕਰਦੇ ਹਨ। ਰੇਲਵੇ ਟੀਮ ਨੇ ਇਲਾਕੇ ਦੇ ਸਾਰੇ ਮਕਾਨਾਂ ਨੂੰ ਨਾਜਾਇਜ਼ ਕਬਜ਼ਿਆਂ ਵਜੋਂ ਖਾਲੀ ਕਰਨ ਲਈ ਨੋਟਿਸ ਚਿਪਕਾ ਦਿੱਤਾ ਹੈ। ਸਾਰੇ ਘਰਾਂ ਦੀਆਂ ਕੰਧਾਂ 'ਤੇ ਨੋਟਿਸ ਚਿਪਕਾਏ ਗਏ ਹਨ। ਇਸ ਇਲਾਕੇ ਵਿਚ 300 ਤੋਂ ਵੱਧ ਪਰਿਵਾਰ ਰਹਿੰਦੇ ਹਨ।