ਬਾਟਲਾ ਹਾਊਸ ਐਨਕਾਊਂਟਰ: ਦਿੱਲੀ ਹਾਈ ਕੋਰਟ ਨੇ ਆਰਿਜ਼ ਖਾਨ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਐਨਕਾਊਂਟਰ ਵਿਚ ਹੋਈ ਸੀ ਇੰਸਪੈਕਟਰ ਮੋਹਨ ਚੰਦ ਸ਼ਰਮਾ ਦੀ ਮੌਤ

Batla House encounter: Delhi HC commutes death penalty to convict Ariz Khan

 

ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਮਸ਼ਹੂਰ ਬਾਟਲਾ ਹਾਊਸ ਐਨਕਾਊਂਟਰ ਮਾਮਲੇ 'ਚ ਦੋਸ਼ੀ ਆਰਿਜ਼ ਖਾਨ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਹੈ। ਅਦਾਲਤ ਨੇ ਆਰਿਜ਼ ਨੂੰ ਮੌਤ ਦੀ ਸਜ਼ਾ ਦੇਣ ਤੋਂ ਇਨਕਾਰ ਕਰ ਦਿਤਾ ਹੈ। ਦੱਸ ਦਈਏ ਕਿ ਬਾਟਲਾ ਹਾਊਸ ਐਨਕਾਊਂਟਰ 'ਚ ਇੰਸਪੈਕਟਰ ਮੋਹਨ ਚੰਦ ਸ਼ਰਮਾ ਦੀ ਮੌਤ ਹੋ ਗਈ ਸੀ। ਦਿੱਲੀ ਪੁਲਿਸ ਦੀਆਂ ਸਾਰੀਆਂ ਦਲੀਲਾਂ ਸੁਣਨ ਤੋਂ ਬਾਅਦ 18 ਅਗਸਤ ਨੂੰ ਦਿੱਲੀ ਹਾਈ ਕੋਰਟ ਨੇ ਆਰਿਜ਼ ਖਾਨ 'ਤੇ ਅਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ।

ਇਹ ਵੀ ਪੜ੍ਹੋ: ਹਰਿਆਣਾ ਵਿਚ 3 ਲੱਖ ਰੁਪਏ ਰਿਸ਼ਵਤ ਲੈਂਦਾ IAS ਗ੍ਰਿਫ਼ਤਾਰ; ਜੈਵੀਰ ਆਰਿਆ ਨੇ ਮਹਿਲਾ ਮੈਨੇਜਰ ਦੀ ਟ੍ਰਾਂਸਫਰ ਬਦਲੇ ਮੰਗੀ ਸੀ ਰਿਸ਼ਵਤ 

ਇਸ ਦੇ ਨਾਲ ਹੀ 11 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਇਸ ਵਿਚੋਂ 10 ਲੱਖ ਰੁਪਏ ਸ਼ਰਮਾ ਦੇ ਪ੍ਰਵਾਰਕ ਮੈਂਬਰਾਂ ਨੂੰ ਤੁਰੰਤ ਜਾਰੀ ਕਰਨ ਦੇ ਆਦੇਸ਼ ਦਿੱਤੇ ਗਏ। 8 ਮਾਰਚ, 2021 ਨੂੰ ਹੇਠਲੀ ਅਦਾਲਤ ਨੇ ਬਾਟਲਾ ਹਾਊਸ ਮੁਕਾਬਲੇ ਦੇ ਦੋਸ਼ੀ ਆਰਿਜ਼ ਖਾਨ ਨੂੰ ਦੋਸ਼ੀ ਪਾਇਆ ਸੀ। ਇਸ ਤੋਂ ਬਾਅਦ 15 ਮਾਰਚ 2021 ਨੂੰ ਆਰਿਜ਼ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਇਸ ਦੇ ਨਾਲ ਹੀ 11 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।

ਇਹ ਵੀ ਪੜ੍ਹੋ: ਇਜ਼ਰਾਈਲੀ ਬੱਚਿਆਂ ਨੂੰ ਪਿੰਜਰੇ 'ਚ ਹਮਾਸ ਲੜਾਕਿਆਂ ਨੇ ਕੀਤਾ ਕੈਦ? Fact Check ਰਿਪੋਰਟ

ਇਸ ਤੋਂ ਬਾਅਦ ਦਿੱਲੀ ਹਾਈ ਕੋਰਟ ਨੂੰ ਹੇਠਲੀ ਅਦਾਲਤ ਤੋਂ ਆਰਿਜ਼ ਖਾਨ ਨੂੰ ਸਜ਼ਾ ਸੁਣਾਏ ਜਾਣ ਦੀ ਜਾਣਕਾਰੀ ਦਿਤੀ ਗਈ। ਹਾਈ ਕੋਰਟ ਨੇ ਆਰਿਜ਼ ਦੀ ਮੌਤ ਦੀ ਸਜ਼ਾ 'ਤੇ ਕੋਈ ਫੈਸਲਾ ਨਹੀਂ ਦਿਤਾ ਸੀ। ਅਗਸਤ ਵਿਚ ਫੈਸਲਾ ਸੁਰੱਖਿਅਤ ਰੱਖਣ ਤੋਂ ਬਾਅਦ ਅਦਾਲਤ ਨੇ ਅੱਜ ਆਰਿਜ਼ ਨੂੰ ਮੌਤ ਦੀ ਸਜ਼ਾ ਦੇਣ ਤੋਂ ਇਨਕਾਰ ਕਰ ਦਿਤਾ। ਜਸਟਿਸ ਸਿਧਾਰਥ ਮ੍ਰਿਦੁਲ ਅਤੇ ਜਸਟਿਸ ਅਮਿਤ ਸ਼ਰਮਾ ਦੀ ਬੈਂਚ ਨੇ ਸਾਰੀਆਂ ਦਲੀਲਾਂ ਸੁਣਨ ਤੋਂ ਬਾਅਦ ਦੋਸ਼ੀ ਆਰਿਜ਼ ਨੂੰ ਮੌਤ ਦੀ ਸਜ਼ਾ ਦੇਣ ਤੋਂ ਇਨਕਾਰ ਕਰ ਦਿਤਾ।

ਇਹ ਵੀ ਪੜ੍ਹੋ: ਕਰਨਾਲ ਗੋਲੀਬਾਰੀ ਮਾਮਲੇ 'ਚ ਸ਼ੂਟਰ ਗ੍ਰਿਫਤਾਰ, ਨਿਊਜ਼ੀਲੈਂਡ ਭੱਜਣ ਦੀ ਕਰ ਰਿਹਾ ਸੀ ਕੋਸ਼ਿਸ਼ 

ਸਾਲ 2008 'ਚ ਦਿੱਲੀ ਦੇ ਬਾਟਲਾ ਹਾਊਸ ਮੁਕਾਬਲੇ 'ਚ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਅਤੇ ਅਤਿਵਾਦੀਆਂ ਵਿਚਾਲੇ ਮੁਕਾਬਲਾ ਹੋਇਆ ਸੀ। ਇਸ ਮੁਕਾਬਲੇ ਵਿਚ ਇੰਸਪੈਕਟਰ ਮੋਹਨ ਚੰਦ ਸ਼ਰਮਾ ਦੀ ਮੌਤ ਹੋ ਗਈ ਸੀ। ਦਿੱਲੀ ਵਿਚ ਪੰਜ ਲੜੀਵਾਰ ਬੰਬ ਧਮਾਕਿਆਂ ਤੋਂ ਕੁੱਝ ਦਿਨ ਬਾਅਦ ਹੋਏ ਮੁਕਾਬਲੇ ਵਿਚ ਦੋ ਅਤਿਵਾਦੀ ਵੀ ਮਾਰੇ ਗਏ ਸਨ। ਇਨ੍ਹਾਂ ਬੰਬ ਧਮਾਕਿਆਂ 'ਚ 39 ਲੋਕਾਂ ਦੀ ਮੌਤ ਹੋ ਗਈ ਸੀ ਅਤੇ 159 ਜ਼ਖਮੀ ਹੋਏ ਸਨ। ਇਸ ਤੋਂ ਬਾਅਦ ਅਤਿਵਾਦੀਆਂ ਦੀ ਤਲਾਸ਼ 'ਚ ਇਹ ਮੁਕਾਬਲਾ ਹੋਇਆ। ਆਰਿਜ਼ ਅਤਿਵਾਦੀ ਸੰਗਠਨ ਇੰਡੀਅਨ ਮੁਜਾਹਿਦੀਨ ਦਾ ਮੈਂਬਰ ਹੈ।