ਕਰਨਾਟਕ: ਕੰਨੂਰ-ਬੈਂਗਲੁਰੂ ਐਕਸਪ੍ਰੈਸ ਦੇ 5 ਡੱਬੇ ਪਟੜੀ ਤੋਂ ਉਤਰੇ, 2348 ਯਾਤਰੀ ਸਨ ਸਵਾਰ 

ਏਜੰਸੀ

ਖ਼ਬਰਾਂ, ਰਾਸ਼ਟਰੀ

ਸ਼ੁੱਕਰਵਾਰ ਤੜਕੇ 3:50 ਵਜੇ ਕੰਨੂਰ ਤੋਂ ਬੈਂਗਲੁਰੂ ਜਾ ਰਹੀ ਕੰਨੂਰ-ਬੈਂਗਲੁਰੂ ਐਕਸਪ੍ਰੈਸ ਵਿਚ ਵੱਡਾ ਹਾਦਸਾ ਵਾਪਰ ਗਿਆ।

accident

ਬੈਂਗਲੁਰੂ : ਸ਼ੁੱਕਰਵਾਰ ਤੜਕੇ 3:50 ਵਜੇ ਕੰਨੂਰ ਤੋਂ ਬੈਂਗਲੁਰੂ ਜਾ ਰਹੀ ਕੰਨੂਰ-ਬੈਂਗਲੁਰੂ ਐਕਸਪ੍ਰੈਸ ਵਿਚ ਵੱਡਾ ਹਾਦਸਾ ਵਾਪਰ ਗਿਆ। ਐਕਸਪ੍ਰੈੱਸ ਦੇ ਪੰਜ ਡੱਬੇ ਅਚਾਨਕ ਪਟੜੀ ਤੋਂ ਉਤਰ ਗਏ, ਜਿਸ ਕਾਰਨ ਹੜਕੰਪ ਮਚ ਗਿਆ। ਹਾਲਾਂਕਿ ਇਸ ਹਾਦਸੇ 'ਚ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।

ਦੱਖਣ-ਪੱਛਮੀ ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਹਾਦਸਾ ਬੈਂਗਲੁਰੂ ਡਿਵੀਜ਼ਨ ਦੇ ਟੋਪੁਰੂ-ਸਿਵਾੜੀ ਵਿਚਕਾਰ ਹੋਇਆ, ਜਦੋਂ ਅਚਾਨਕ ਟਰੈਕ 'ਤੇ ਕੁਝ ਪੱਥਰ ਡਿੱਗ ਗਏ। ਅਧਿਕਾਰੀਆਂ ਅਨੁਸਾਰ ਪੱਥਰ ਡਿੱਗਣ ਕਾਰਨ ਗੱਡੀ ਦੇ ਪੰਜ ਡੱਬੇ ਪਟੜੀ ਤੋਂ ਉਤਰ ਗਏ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਦਸੇ ਦੇ ਸਮੇਂ ਟਰੇਨ 'ਚ 2348 ਯਾਤਰੀ ਸਵਾਰ ਸਨ, ਪਰ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।