ਲਖੀਮਪੁਰ ਖੇੜੀ : 15 ਨਵੰਬਰ ਨੂੰ ਹੋਵੇਗੀ ਮਾਮਲੇ ਦੀ ਅਗਲੀ ਸੁਣਵਾਈ 

ਏਜੰਸੀ

ਖ਼ਬਰਾਂ, ਰਾਸ਼ਟਰੀ

ਜ਼ਿਲ੍ਹਾ ਮੈਜਿਸਟਰੇਟ ਦੇ ਤਬਾਦਲੇ ਤੋਂ ਕਰੀਬ 14 ਦਿਨ ਬਾਅਦ IPS ਵਿਜੇ ਢੁਲ ਦਾ ਵੀ ਕੀਤਾ ਤਬਾਦਲਾ 

Supreme Court

ਲਖਨਊ : ਲਖੀਮਪੁਰ ਖੇੜੀ ਦੇ ਟਿਕੁਨੀਆ ਇਲਾਕੇ ਵਿਚ 3 ਅਕਤੂਬਰ ਨੂੰ ਹੋਈ ਹਿੰਸਾ ਦੇ ਮਾਮਲੇ ਦੀ ਸੁਣਵਾਈ ਦੇਸ਼ ਦੀ ਸੁਪਰੀਮ ਕੋਰਟ ਵਿਚ ਹੋ ਰਹੀ ਹੈ। ਇਸ ਹਿੰਸਾ ਮਾਮਲੇ ਦੀ ਸੁਣਵਾਈ ਸ਼ੁੱਕਰਵਾਰ ਨੂੰ ਅਦਾਲਤ 'ਚ ਹੋਈ ਪਰ ਅੱਜ ਅਦਾਲਤ ਨੇ ਮੁੜ ਸੁਣਵਾਈ ਦੀ ਤਰੀਕ 15 ਨਵੰਬਰ ਦਿਤੀ ਹੈ।

ਦਰਅਸਲ, ਸੁਪਰੀਮ ਕੋਰਟ ਦੇ ਤਿੰਨ ਮੈਂਬਰੀ ਬੈਂਚ ਦੇ ਸਾਹਮਣੇ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਦੀ ਨੁਮਾਇੰਦਗੀ ਕਰ ਰਹੇ ਸੀਨੀਅਰ ਵਕੀਲ ਹਰੀਸ਼ ਸਾਲਵੇ ਦੀ ਅਪੀਲ 'ਤੇ ਅਦਾਲਤ ਨੇ ਇਹ ਨਵੀਂ ਤਰੀਕ ਦਿੱਤੀ ਹੈ। ਸੁਣਵਾਈ ਸ਼ੁਰੂ ਹੁੰਦੇ ਹੀ ਸਰਕਾਰੀ ਵਕੀਲ ਹਰੀਸ਼ ਸਾਲਵੇ ਨੇ ਬੈਂਚ ਨੂੰ ਮਾਮਲੇ ਦੀ ਅਪਡੇਟ ਤੋਂ ਜਾਣੂ ਕਰਵਾਉਂਦੇ ਹੋਏ ਪੱਖ ਨੂੰ ਮਜ਼ਬੂਤੀ ਨਾਲ ਰੱਖਣ ਲਈ ਕੁਝ ਦਿਨਾਂ ਦਾ ਸਮਾਂ ਮੰਗਿਆ ਸੀ। ਇਸ ਤੋਂ ਬਾਅਦ ਹੀ ਅਦਾਲਤ ਨੇ ਆਪਣੇ ਫ਼ੈਸਲੇ 'ਚ ਸੁਣਵਾਈ ਦੀ ਨਵੀਂ ਤਰੀਕ ਤੈਅ ਕਰਦੇ ਹੋਏ 15 ਨਵੰਬਰ ਨੂੰ ਬੈਂਚ ਸਾਹਮਣੇ ਪੇਸ਼ ਹੋਣ ਦਾ ਹੁਕਮ ਦਿਤਾ ਹੈ।

ਇਸੇ ਮਾਮਲੇ ਵਿਚ ਸ਼ੁੱਕਰਵਾਰ ਨੂੰ ਜ਼ਿਲ੍ਹਾ ਮੈਜਿਸਟਰੇਟ ਦੇ ਤਬਾਦਲੇ ਤੋਂ ਕਰੀਬ 14 ਦਿਨ ਬਾਅਦ ਆਈਪੀਐਸ ਅਧਿਕਾਰੀ ਵਿਜੇ ਢੁਲ ਦਾ ਵੀ ਤਬਾਦਲਾ ਕਰ ਦਿਤਾ ਗਿਆ। ਇਸ ਦੇ ਨਾਲ ਹੀ ਸੁਪਰੀਮ ਕੋਰਟ ਦੀ ਫਟਕਾਰ ਤੋਂ ਬਾਅਦ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦੇ ਮੈਂਬਰਾਂ ਦੀ ਗਿਣਤੀ ਵੀ 6 ਤੋਂ ਵਧਾ ਕੇ 25 ਕਰ ਦਿਤੀ ਗਈ ਹੈ।

ਦਰਅਸਲ 3 ਅਕਤੂਬਰ ਨੂੰ ਲਖੀਮਪੁਰ ਖੇੜੀ ਦੇ ਟਿਕੁਨੀਆ ਇਲਾਕੇ 'ਚ ਹੋਈ ਹਿੰਸਾ ਦੇ ਮਾਮਲੇ 'ਚ ਜ਼ਿਲਾ ਮੈਜਿਸਟ੍ਰੇਟ ਦੇ ਤਬਾਦਲੇ ਦੇ ਕਰੀਬ 14 ਦਿਨ ਬਾਅਦ ਸ਼ੁੱਕਰਵਾਰ ਨੂੰ ਆਈਪੀਐਸ ਅਧਿਕਾਰੀ ਵਿਜੇ ਢੁੱਲ ਦਾ ਵੀ ਤਬਾਦਲਾ ਕਰ ਦਿਤਾ ਗਿਆ ਸੀ। ਉਨ੍ਹਾਂ ਦੀ ਥਾਂ 'ਤੇ ਲਖਨਊ ਕਮਿਸ਼ਨਰੇਟ 'ਚ ਤਾਇਨਾਤ ਸੰਜੀਵ ਸੁਮਨ ਨੂੰ ਖੇੜੀ ਦਾ ਨਵਾਂ ਐੱਸ.ਪੀ. ਇਸ ਤੋਂ ਪਹਿਲਾਂ ਉਹ ਲਖਨਊ ਕਮਿਸ਼ਨਰੇਟ ਵਿਚ ਤਾਇਨਾਤ ਸਨ। ਇਸ ਦੇ ਨਾਲ ਹੀ ਖੇੜੀ 'ਚ ਤਾਇਨਾਤ ਐੱਸ.ਪੀ ਵਿਜੇ ਢੁਲ ਨੂੰ ਵੇਟਿੰਗ ਬਣਾਇਆ ਗਿਆ ਹੈ।