ਲਖੀਮਪੁਰ ਖੇੜੀ ਮਾਮਲਾ: ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ 'ਤੇ ਤੀਜੀ ਵਾਰ ਸੁਣਵਾਈ ਟਲੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਲਖੀਮਪੁਰ ਖੇੜੀ ਮਾਮਲੇ ਦੇ ਮੁੱਖ ਦੋਸ਼ੀ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਅਰਜ਼ੀ ਤੀਜੀ ਵਾਰ ਖਾਰਜ ਹੋ ਗਈ ਹੈ।

Ashish mishra bail rejected

ਨਵੀਂ ਦਿੱਲੀ: ਲਖੀਮਪੁਰ ਖੇੜੀ ਮਾਮਲੇ ਦੇ ਮੁੱਖ ਦੋਸ਼ੀ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਅਰਜ਼ੀ ਤੀਜੀ ਵਾਰ ਖਾਰਜ ਹੋ ਗਈ ਹੈ। ਮਾਮਲੇ ਦੀ ਅਗਲੀ ਸੁਣਵਾਈ ਹੁਣ 15 ਨਵੰਬਰ ਨੂੰ ਹੋਵੇਗੀ। ਆਸ਼ੀਸ਼ ਮਿਸ਼ਰਾ ਤੋਂ ਇਲਾਵਾ ਲਵਕੁਸ਼ ਅਤੇ ਆਸ਼ੀਸ਼ ਪਾਂਡੇ ਦੀ ਜ਼ਮਾਨਤ ਅਰਜ਼ੀ 'ਤੇ ਵੀ 15 ਨਵੰਬਰ ਨੂੰ ਸੁਣਵਾਈ ਹੋਵੇਗੀ।

ਇਸ ਦੇ ਨਾਲ ਹੁਣ ਸਾਰੇ ਦੋਸ਼ੀਆਂ ਦੀ ਦੀਵਾਲੀ ਜੇਲ੍ਹ 'ਚ ਹੀ ਹੋਵੇਗੀ। ਦੱਸ ਦਈਏ ਕਿ ਇਹਨਾਂ ਤਿੰਨ ਆਰੋਪੀਆਂ ਨੂੰ ਲਖੀਮਪੁਰ ਦੇ ਤਿਕੁਨੀਆ ਇਲਾਕੇ ਵਿਚ 3 ਅਕਤੂਬਰ ਨੂੰ ਕਿਸਾਨਾਂ ਦੇ ਪ੍ਰਦਰਸ਼ਨ ਦੌਰਾਨ ਹੋਈ ਹਿੰਸਾ ’ਚ 4 ਕਿਸਾਨਾਂ ਦੀ ਮੌਤ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਘਟਨਾ ’ਚ ਕੁੱਲ 8 ਲੋਕਾਂ ਦੀ ਮੌਤ ਹੋਈ ਸੀ।

ਦੂਜੇ ਪਾਸੇ ਮਾਮਲੇ 'ਚ ਮੰਗਲਵਾਰ ਨੂੰ ਨਿਆਂਇਕ ਹਿਰਾਸਤ ਪੂਰੀ ਹੋਣ 'ਤੇ ਪਹਿਲੀ ਵਾਰ 13 ਆਰੋਪੀ ਇਕੱਠੇ ਸੀਜੇਐਮ ਅਦਾਲਤ 'ਚ ਪੇਸ਼ ਹੋਏ, ਜਿਨ੍ਹਾਂ ਨੂੰ ਅਗਲੇ 14 ਦਿਨਾਂ ਯਾਨੀ 16 ਨਵੰਬਰ ਤੱਕ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ। ਜਾਂਚ ਅਧਿਕਾਰੀ ਵਿਦਿਆਰਾਮ ਦਿਵਾਕਰ ਵਲੋਂ ਕੇਸ ਡਾਇਰੀ ਪੇਸ਼ ਕਰਦਿਆਂ ਦੱਸਿਆ ਗਿਆ ਕਿ ਅਜੇ ਤਫ਼ਤੀਸ਼ ਮੁਕੰਮਲ ਨਹੀਂ ਹੋਈ, ਇਸ ਲਈ ਨਿਆਂਇਕ ਹਿਰਾਸਤ ਵਿਚ ਪੰਦਰਾਂ ਦਿਨਾਂ ਦਾ ਵਾਧਾ ਕੀਤਾ ਜਾਵੇ। ਇਸ 'ਤੇ ਸੀਜੇਐਮ ਨੇ ਸਾਰੇ ਦੋਸ਼ੀਆਂ ਦੀ ਨਿਆਂਇਕ ਹਿਰਾਸਤ 16 ਨਵੰਬਰ ਤੱਕ ਵਧਾ ਦਿੱਤੀ ਸੀ।