ਪੰਜਾਬ ਤੋਂ ਤੁਰੀ ਸੀ ਕਾਂਗਰਸ ਦੀ ਜਿੱਤ ਦੀ ਗੱਡੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਹੁਲ ਦੀ ਪਹਿਲੀ ਵੱਡੀ ਜਿੱਤ, ਮੋਦੀ ਦੀ ਪਹਿਲੀ ਬੁਰੀ ਹਾਰ

Narendra Modi

ਨਵੀਂ ਦਿੱਲੀ : 2017 ਵਿਚ ਰਾਹੁਲ ਗਾਂਧੀ ਦਸੰਬਰ ਵਿਚ ਹੀ ਕਾਂਗਰਸ ਪ੍ਰਧਾਨ ਬਣੇ ਸਨ। ਰਾਹੁਲ ਦੀ ਅਗਵਾਈ ਵਿਚ ਕਾਂਗਰਸ ਦੀ ਇਹ ਪਹਿਲੀ ਵੱਡੀ ਜਿੱਤ ਹੈ। ਕਾਂਗਰਸ ਨੇ ਭਾਜਪਾ ਨੂੰ ਦੋ ਰਾਜਾਂ ਛੱਤੀਸਗÎੜ੍ਹ ਤੇ  ਰਾਜਸਥਾਨ ਵਿਚ ਰੋਕ ਲਿਆ ਹੈ। ਮੱਧ ਪ੍ਰਦੇਸ਼ ਵਿਚ ਵੀ ਕਾਂਗਰਸ ਦਾ ਨੰਬਰ ਲੱਗ ਸਕਦਾ ਹੈ। ਮੋਦੀ ਸ਼ਾਹ ਦੀ ਜੋੜੀ ਨੂੰ ਝਟਕਾ ਲੱਗਾ ਹੈ ਕਿਉਂਕਿ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਮਗਰੋਂ ਸਾਢੇ ਚਾਰ ਸਾਲ ਵਿਚ ਭਾਜਪਾ ਦੀ ਇਹ ਸੱਭ ਤੋਂ ਵੱਡੀ ਹਾਰ ਮੰਨੀ ਜਾ ਰਹੀ ਹੈ। ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਜਿਹੇ ਦੋ ਵੱਡੇ ਗੜ੍ਹ ਭਾਜਪਾ ਹੱਥੋਂ ਨਿਕਲ ਗਏ ਹਨ।

ਮੋਦੀ ਦੇ ਪ੍ਰਧਾਨ ਮੰਤਰੀ ਬਣਨ ਮਗਰੋਂ ਭਾਜਪਾ ਪੰਜਾਬ ਵਿਚ ਹਾਰੀ ਸੀ। ਗੋਆ ਵਿਚ ਵੀ ਸੱਭ ਤੋਂ ਵੱਡੀ ਪਾਰਟੀ ਕਾਂਗਰਸ ਬਣੀ ਪਰ ਭਾਜਪਾ ਸਰਕਾਰ ਬਣਾਉਣ ਵਿਚ ਕਾਮਯਾਬ ਰਹੀ। ਕਰਨਾਟਕ ਵਿਚ ਭਾਜਪਾ ਸੱਭ ਤੋਂ ਵੱਡੀ ਪਾਰਟੀ ਸੀ ਪਰ ਇਥੇ ਕਾਂਗਰਸ-ਜੇਡੀਐਸ ਗਠਜੋੜ ਨੇ ਸਰਕਾਰ ਬਣਾਈ। ਗੁਜਰਾਤ ਵਿਚ ਭਾਜਪਾ ਦੀਆਂ ਸੀਟਾਂ ਘਟੀਆਂ ਪਰ ਇਥੇ ਸਰਕਾਰ ਬਣਾਉਣ ਵਿਚ ਕਾਮਯਾਬ ਰਹੀ। ਭਾਜਪਾ ਦਾ ਪਿਛਲੇ 15 ਸਾਲ ਵਿਚ ਸੱਭ ਤੋਂ ਖ਼ਰਾਬ ਪ੍ਰਦਰਸ਼ਨ ਮੰਨਿਆ ਜਾ ਰਿਹਾ ਹੈ। 

Related Stories