ਅਰਵਿੰਦ ਕੇਜਰੀਵਾਲ ਨੂੰ ਮਿਲਿਆ ਧਮਕੀ ਭਰਿਆ ਈ-ਮੇਲ, ‘ਅਪਣੀ ਧੀ ਨੂੰ ਬਚਾ ਸਕਦੇ ਹੋ ਤਾਂ ਬਚਾ ਲਵੋ!’

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਦਫ਼ਤਰ ਨੂੰ ਇਕ ਗੁੰਮਨਾਮ ਈ - ਮੇਲ....

Arvind Kejriwal

ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਦਫ਼ਤਰ ਨੂੰ ਇਕ ਗੁੰਮਨਾਮ ਈ - ਮੇਲ ਮਿਲਿਆ ਹੈ ਜਿਸ ਵਿਚ ਉਨ੍ਹਾਂ ਦੀ ਧੀ ਦੇ ਅਗਵਾਹ ਕਰਨ ਦੀ ਧਮਕੀ ਦਿਤੀ ਗਈ ਹੈ। ਸੂਤਰਾਂ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿਤੀ। ਸੂਤਰਾਂ ਨੇ ਕਿਹਾ ਕਿ ਮੁੱਖ ਮੰਤਰੀ ਦਫ਼ਤਰ ਨੂੰ 9 ਜਨਵਰੀ ਨੂੰ ਇਕ ਗੁੰਮਨਾਮ ਈ - ਮੇਲ ਮਿਲਿਆ ਜਿਸ ਨੂੰ ਦਿੱਲੀ ਪੁਲਿਸ ਅਧਿਕਾਰੀ ਅਮੁੱਲ ਪਟਨਾਇਕ ਨੂੰ ਭੇਜ ਦਿਤਾ ਗਿਆ ਹੈ।

ਉੱਤਰੀ ਦਿੱਲੀ ਪੁਲਿਸ ਨੇ ਕੇਜਰੀਵਾਲ ਦੀ ਧੀ ਦੇ ਨਾਲ ਇਕ ਸੁਰੱਖਿਆ ਅਧਿਕਾਰੀ ਤੈਨਾਤ ਕਰ ਦਿਤਾ ਹੈ। ਦਿੱਲੀ ਪੁਲਿਸ ਦੇ ਇਕ ਅਧਿਕਾਰੀ ਨੇ ਈ - ਮੇਲ ਮਿਲਣ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਇਸ ਨੂੰ ਪੁਲਿਸ ਦੀ ਵਿਸ਼ੇਸ਼ ਇਕਾਈ ਦੀ ਸਾਇਬਰ ਸ਼ਾਖਾ ਨੂੰ ਸੌਂਪ ਦਿਤਾ ਗਿਆ ਹੈ। ਜੋ ਇਸ ਦਾ ਵਿਸ਼ਲੇਸ਼ਣ ਅਤੇ ਈ - ਮੇਲ ਦਾ ਆਈਪੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਸਰਕਾਰ ਦੇ ਅਧਿਕਾਰੀ ਨੇ ਕਿਹਾ, ਦਿੱਲੀ ਸਰਕਾਰ ਨੇ ਧਮਕੀ ਭਰੇ ਈ - ਮੇਲ ਨੂੰ ਤਿੰਨ ਦਿਨ ਪਹਿਲਾਂ ਦਿੱਲੀ ਪੁਲਿਸ ਅਫ਼ਸਰ ਨੂੰ ਭੇਜ ਦਿਤਾ ਹੈ। ਅਧਿਕਾਰੀ ਨੇ ਕਿਹਾ ਕਿ ਦਿੱਲੀ ਸਰਕਾਰ ਨੂੰ ਹੁਣ ਤੱਕ ਪੁਲਿਸ ਤੋਂ ਕੋਈ ਸੂਚਨਾ ਨਹੀਂ ਦਿਤੀ ਗਈ ਹੈ। ਸੂਤਰਾਂ ਦੇ ਮੁਤਾਬਕ ਈ - ਮੇਲ ਵਿਚ ਅਰਵਿੰਦ ਕੇਜਰੀਵਾਲ ਨੂੰ ਸੰਬੋਧਿਤ ਕਰਦੇ ਹੋਏ ਲਿਖਿਆ ਗਿਆ ਹੈ ਕਿ ਅਪਣੀ ਧੀ ਨੂੰ ਬਚਾ ਸਕਦੇ ਹੋ ਤਾਂ ਬਚਾ ਲਵੋ। ਅਸੀਂ ਉਸ ਨੂੰ ਅਗਵਾ ਕਰ ਲੈਣਾ ਹੈ।