''ਜੇ ਮੈ ਕਸ਼ਮੀਰ ਜਾਣ ਦਾ ਨਾਮ ਵੀ ਲਿਆ ਤਾਂ ਮੈਨੂੰ ਏਅਰਪੋਰਟ 'ਤੇ ਹੀ ਧਰ ਲਿਆ ਜਾਵੇਗਾ''

ਏਜੰਸੀ

ਖ਼ਬਰਾਂ, ਰਾਸ਼ਟਰੀ

''ਧਾਰਾ 370 ਨੂੰ ਹਟਾਏ ਹੋਏ 5-6 ਮਹੀਂਨੇ ਹੋ ਚੁੱਕੇ ਹਨ ਪਰ ਹੁਣ ਵੀ ਇੰਟਰਨੈੱਟ ਸੇਵਾ ਬੰਦ ਪਈ ਹੈ''

File Photo

ਹੈਦਰਾਬਾਦ : ਪਿਛਲੇ ਦਿਨੀਂ ਜੰਮੂ ਕਸ਼ਮੀਰ ਵਿਚ ਵਿਦੇਸ਼ੀ ਰਾਜਦੂਤਾਂ ਨੂੰ ਲਿਜਾਣ ਉੱਤੇ AIMIM ਚੀਫ ਅਸਦੁਦੀਨ ਓਵੈਸੀ ਨੇ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਓਵੈਸੀ ਨੇ ਕਿਹਾ ਜੇਕਰ ਮੈ ਕਸ਼ਮੀਰ ਜਾਣ ਦਾ ਨਾਮ ਵੀ ਲਿਆ ਤਾਂ ਮੈਨੂੰ ਹੈਦਰਾਬਾਦ ਹਵਾਈ ਅੱਡੇ 'ਤੇ ਹੀ ਗਿਰਫਤਾਰ ਕਰ ਲਿਆ ਜਾਵੇਗਾ।

ਤੇਲੰਗਾਨਾ ਵਿਚ ਹੋਣ ਵਾਲੇ ਸ਼ਹਿਰੀ ਨਾਗਰਿਕ ਚੋਣਾਂ ਵਿਚ ਪ੍ਰਚਾਰ ਦੇ ਦੌਰਾਨ ਓਵੈਸੀ ਨੇ ਕੇਂਦਰ ਸਰਕਾਰ ਦੀ ਆਲੋਚਨਾ ਕਰਦੇ ਸਮੇਂ ਕਿਹਾ ਕਿ ਧਾਰਾ 370 ਨੂੰ ਹਟਾਉਣਾ ਕੇਂਦਰ ਸਰਕਾਰ ਦੀ ਦੂਜੀ ਵੱਡੀ ਗਲਤੀ ਹੈ ਅਤੇ ਉਸ ਦੀ ਪਹਿਲੀ ਗਲਤੀ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਸ਼ੇਖ ਅੱਬਦੂਲਾ ਨੂੰ ਗਿਰਫਤਾਰ ਕਰਨਾ ਸੀ।

ਉਨ੍ਹਾਂ ਨੇ ਕਿਹਾ ਕਿ ''ਧਾਰਾ 370 ਨੂੰ ਹਟਾਏ ਹੋਏ 5-6 ਮਹੀਂਨੇ ਹੋ ਚੁੱਕੇ ਹਨ ਪਰ ਹੁਣ ਵੀ ਇੰਟਰਨੈੱਟ ਸੇਵਾ ਬੰਦ ਪਈ ਹੈ। ਪ੍ਰਧਾਨਮੰਤਰੀ ਨੇ ਵੱਡੀ-ਵੱਡੀ ਗੱਲਾਂ ਕੀਤੀਆਂ ਹਨ ਕਿ ਕਸ਼ਮੀਰ ਵਿਚ ਵਿਕਾਸ ਹੋਵੇਗਾ ਜਿਵੇਂ ਕਿ ਪਹਿਲਾਂ ਕਸ਼ਮੀਰ ਵਿਚ ਕੁੱਝ ਵੀ ਨਹੀਂ ਹੋ ਰਿਹਾ ਸੀ''।

ਓਵੈਸੀ ਨੇ ਅੱਗੇ ਕਿਹਾ ਕਿ ''ਮੋਦੀ ਸਰਕਾਰ ਵਿਦੇਸ਼ੀ ਰਾਜਦੂਤਾਂ ਨੂੰ ਕਸ਼ਮੀਰ ਲੈ ਕੇ ਗਈ ਅਤੇ ਕਸ਼ਮੀਰ ਦੀ ਸ਼ਾਂਤੀ ਉਨ੍ਹਾਂ ਨੂੰ ਵਿਖਾਈ ਪਰ ਜੇਕਰ ਮੈ ਕਹਿ ਦੇਵਾ ਕਿ ਮੈਨੂੰ ਕਸ਼ਮੀਰ ਜਾਣਾ ਹੈ ਤਾਂ ਸੀਆਈਐਸਐਫ ਵਾਲੇ ਮੈਨੂੰ ਹੈਦਰਾਬਾਦ ਹਵਾਈ ਅੱਡੇ 'ਤੇ ਹੀ ਗਿਰਫ਼ਤਾਰ ਕਰ ਲੈਣਗੇ। ਮੈ ਭਾਰਤੀ ਸਵਿੰਧਾਨ ਦੀ ਸਹੁੰ ਚੁੱਕੀ ਹੈ ਪਰ ਮੈਂ ਉੱਥੇ ਨਹੀਂ ਜਾ ਸਕਦਾ ਪਰ ਅਮਰੀਕਾ ਅਤੇ ਹੋਰ ਦੇਸ਼ਾਂ ਦੇ ਰਾਜਦੂਤ ਉੱਥੇ ਜਾ ਸਕਦੇ ਹਨ''।

ਦੱਸ ਦਈਏ ਕਿ ਕੇਂਦਰ ਸਰਕਾਰ ਬੀਤੀ 9 ਜਨਵਰੀ ਨੂੰ ਦਿੱਲੀ ਰਹਿੰਦੇ ਵਿਦੇਸ਼ੀ ਰਾਜਦੂਤਾ ਨੂੰ ਜੰਮੂ ਕਸ਼ਮੀਰ ਲੈ ਕੇ ਗਈ ਸੀ ਜਿੱਥੇ ਉਨ੍ਹਾਂ ਨੇ ਘਾਟੀ ਦੇ ਹਲਾਤਾਂ ਦਾ ਜਾਇਜਾ ਲਿਆ ਸੀ ਅਤੇ ਸਥਾਨਕ ਨੇਤਾਵਾ ਨਾਲ ਮੁਲਾਕਾਤ ਕੀਤੀ ਸੀ।