ਸ਼ਾਹੀਨ ਬਾਗ ਦੇ ਪ੍ਰਦਰਸ਼ਨਕਾਰੀਆਂ ਵੱਲੋਂ ਪੀਐਮ ਮੋਦੀ ਨੂੰ Valentine invitation 

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ‘ਮੋਦੀ ਤੁਸੀਂ ਕਦੋਂ ਆਓਗੇ?’

Photo

ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਸ਼ਾਹੀਨ ਬਾਗ ਵਿਚ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਦਾ ਵਿਰੋਧ ਕਰ ਰਹੇ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੈਲੇਨਟਾਈਨ ਸੱਦਾ ਭੇਜਿਆ ਹੈ। ਪ੍ਰਦਰਸ਼ਨਕਾਰੀਆਂ ਨੇ ਪ੍ਰਧਾਨ ਮੰਤਰੀ ਮੋਦੀ ਲਈ ਜਾਰੀ ਕੀਤੇ ਵੈਲੇਨਟਾਈਨ ਇਨਵੀਟੇਸ਼ਨ ਕਾਰਡ ਵਿਚ ਸਭ ਤੋਂ ਉੱਪਰ ਲਿਖਿਆ ਹੈ- ‘ਨੋ ਟੂ ਐਨਆਰਸੀ’।

ਇਸ ਤੋਂ ਬਾਅਦ ਇਸ ਕਾਰਡ ਵਿਚ ਇਹ ਸਵਾਲ ਪੁੱਛਿਆ ਗਿਆ ਕਿ ਮੋਦੀ ਤੁਸੀਂ ਕਦੋਂ ਆਓਗੇ? ਸ਼ਾਹੀਨ ਬਾਗ ਦੇ ਪ੍ਰਦਰਸ਼ਨਕਾਰੀਆਂ ਨੇ ਵੈਲਨਟਾਈਨ ਡੇਅ 13 ਫਰਵਰੀ ਨੂੰ ਸ਼ਾਮ 5 ਵਜੇ ਮਨਾਉਣ ਦਾ ਐਲਾਨ ਕੀਤਾ ਹੈ। ਇਸ ਸੱਦੇ ਕਾਰਡ ਵਿਚ ਲਿਖਿਆ ਹੈ ਕਿ ਇਸ ਵਾਰ ਸ਼ਾਹੀਨ ਬਾਗ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਨੂੰ ਵੈਲੇਨਟਾਈਨਜ਼ ਡੇਅ ‘ਤੇ ਬੁਲਾਇਆ ਹੈ।

ਪ੍ਰਧਾਨ ਮੰਤਰੀ ਮੋਦੀ ਨੂੰ ਸ਼ਾਹੀਨ ਬਾਗ ਆਉਣਾ ਚਾਹੀਦਾ ਹੈ ਅਤੇ ਮਿਲ ਕੇ ਪਿਆਰ ਦਾ ਤਿਉਹਾਰ ਮਨਾਉਣਾ ਚਾਹੀਦਾ ਹੈ। ਇਸ ਸੱਦਾ ਪੱਤਰ ਵਿਚ ਲਿਖਿਆ ਗਿਆ ਹੈ ਕਿ ‘ਅਸੀਂ ਪ੍ਰਧਾਨ ਮੰਤਰੀ ਮੋਦੀ ਲਈ ਇਕ ‘ਪਿਆਰ ਦਾ ਗੀਤ’ (Love Song) ਜਾਰੀ ਕਰਾਂਗੇ ਅਤੇ ਉਹਨਾਂ ਨੂੰ ਵੈਲੇਨਟਾਈਨ ਡੇਅ ਦਾ ਇਕ ਸਰਪ੍ਰਾਈਜ਼ ਗਿਫਟ ਵੀ ਦੇਵਾਂਗੇ।

ਵੈਲੇਨਟਾਈਨ ਡੇਅ ਦੇ ਸੱਦੇ ਪੱਤਰ ਵਿਚ, ਅਪੀਲ ਕੀਤੀ ਗਈ ਕਿ ਪ੍ਰਧਾਨ ਮੰਤਰੀ ਮੋਦੀ ਕਿਰਪਾ ਕਰਕੇ ਸ਼ਾਹੀਨ ਬਾਗ ਆਓ ਅਤੇ ਆਪਣਾ ਤੋਹਫਾ ਲੈ ਜਾਓ। ਇਸ ਦੇ ਨਾਲ ਹੀ ਸਾਡੇ ਨਾਲ ਗੱਲ ਵੀ ਕਰੋ। ਜ਼ਿਕਰਯੋਗ ਹੈ ਕਿ ਦਿੱਲੀ ਦੇ ਸ਼ਾਹੀਨ ਬਾਗ ਵਿਚ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਕਾਫੀ ਲੰਬੇ ਸਮੇਂ ਤੋਂ ਪ੍ਰਦਰਸ਼ਨ ਜਾਰੀ ਹੈ।

ਇਸ ਪ੍ਰਦਰਸ਼ਨ ਵਿਚ ਔਰਤਾਂ ਵੱਲੋਂ ਵੱਡੇ ਪੱਧਰ ‘ਤੇ ਨਾਗਰਿਕਤਾ ਸੋਧ ਕਾਨੂੰਨ ਅਤੇ ਐਨਆਰਸੀ ਦਾ ਵਿਰੋਧ ਕੀਤਾ ਜਾ ਰਿਹਾ ਹੈ। 8 ਫਰਵਰੀ ਨੂੰ ਹੋਈਆਂ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਸ਼ਾਹੀਨ ਬਾਗ ਮੁੱਖ ਮੁੱਦਾ ਬਣਿਆ ਹੋਇਆ ਸੀ।