ਗੂਗਲ ਦੇ ਪੁਣੇ ਦਫ਼ਤਰ 'ਚ ਆਈ ਬੰਬ ਹੋਣ ਦੀ ਕਾਲ, ਕਰਨ ਵਾਲਾ ਹੈਦਰਾਬਾਦ ਤੋਂ ਕਾਬੂ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਐਤਵਾਰ ਰਾਤ ਨੂੰ ਫ਼ੋਨ ਆਇਆ ਸੀ ਕਿ ਦਫ਼ਤਰ ਦੇ ਕੰਪਲੈਕਸ 'ਚ ਇੱਕ ਬੰਬ ਰੱਖਿਆ ਗਿਆ ਹੈ 

Image For Representational Purpose

 

ਪੁਣੇ - ਤਕਨੀਕੀ ਦਿੱਗਜ ਗੂਗਲ ਦੇ ਪੁਣੇ ਦਫ਼ਤਰ ਵਿਖੇ ਇਮਾਰਤ ਵਿੱਚ ਬੰਬ ਹੋਣ ਦੀ ਧਮਕੀ ਭਰੀ ਇੱਕ ਕਾਲ ਆਈ, ਹਾਲਾਂਕਿ ਬਾਅਦ ਵਿੱਚ ਇਹ ਅਫ਼ਵਾਹ ਨਿੱਕਲੀ। 

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਕਾਲ ਦੇ ਸੰਬੰਧ ਵਿੱਚ ਇੱਕ ਵਿਅਕਤੀ ਨੂੰ ਹੈਦਰਾਬਾਦ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। 

ਪੁਲਿਸ ਦੇ ਡਿਪਟੀ ਕਮਿਸ਼ਨਰ (ਜ਼ੋਨ V) ਵਿਕਰਾਂਤ ਦੇਸ਼ਮੁਖ ਨੇ ਕਿਹਾ, "ਪੁਣੇ ਦੇ ਮੁੰਧਵਾ ਖੇਤਰ ਵਿੱਚ ਇੱਕ ਬਹੁ-ਮੰਜ਼ਿਲਾ ਵਪਾਰਕ ਇਮਾਰਤ ਦੀ 11ਵੀਂ ਮੰਜ਼ਿਲ 'ਤੇ ਸਥਿਤ ਗੂਗਲ ਦੇ ਦਫ਼ਤਰ ਨੂੰ ਐਤਵਾਰ ਦੇਰ ਰਾਤ ਇੱਕ ਫ਼ੋਨ ਆਇਆ ਕਿ ਦਫ਼ਤਰ ਦੇ ਕੰਪਲੈਕਸ ਵਿੱਚ ਬੰਬ ਰੱਖਿਆ ਹੋਇਆ ਹੈ।"

ਤੁਰੰਤ ਸੁਚੇਤ ਹੋਣ ਤੋਂ ਬਾਅਦ, ਪੁਣੇ ਪੁਲਿਸ ਅਤੇ ਬੰਬ ਖੋਜ ਤੇ ਨਿਰੋਧਕ ਦਸਤੇ ਨੇ ਮੌਕੇ 'ਤੇ ਪਹੁੰਚ ਕੇ ਵਿਆਪਕ ਤਲਾਸ਼ੀ ਲਈ।

ਪੁਲਿਸ ਅਧਿਕਾਰੀ ਨੇ ਕਿਹਾ, "ਬਾਅਦ ਵਿੱਚ ਕਾਲ ਇੱਕ ਅਫ਼ਵਾਹ ਸਾਬਤ ਹੋਈ। ਕਾਲ ਕਰਨ ਵਾਲੇ ਨੂੰ ਹੈਦਰਾਬਾਦ ਤੋਂ ਲੱਭ ਕੇ ਹਿਰਾਸਤ 'ਚ ਲੈ ਲਿਆ ਗਿਆ ਹੈ। ਉਸ ਨੇ ਇਹ ਕਾਲ ਕਥਿਤ ਤੌਰ 'ਤੇ ਨਸ਼ੇ ਦੀ ਹਾਲਤ ਵਿੱਚ ਕੀਤੀ ਸੀ।" 

ਉਨ੍ਹਾਂ ਕਿਹਾ ਕਿ ਘਟਨਾ ਦੀ ਅਗਲੇਰੀ ਜਾਂਚ ਜਾਰੀ ਹੈ।