ਮਮਤਾ ਬੈਨਰਜੀ ਕੰਧਾਰ ਹਾਈਜੈਕ ਦੇ ਸਮੇਂ ਦੇਸ਼ ਲਈ ਕੁਰਬਾਨ ਕਰਨ ਲਈ ਤਿਆਰ ਸਨ: ਯਸ਼ਵੰਤ ਸਿਨਹਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਿਨਹਾ ਨੇ ਕਿਹਾ ਕਿ "ਮਮਤਾ ਜੀ ਅਤੇ ਮੈਂ ਅਟਲ ਜੀ ਦੀ ਸਰਕਾਰ ਵਿਚ ਇਕੱਠੇ ਕੰਮ ਕੀਤਾ ਸੀ

Yashwant Sinha

ਕੋਲਕਾਤਾ: ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਨੇਤਾ ਯਸ਼ਵੰਤ ਸਿਨਹਾ ਸ਼ਨੀਵਾਰ ਨੂੰ ਤ੍ਰਿਣਮੂਲ ਕਾਂਗਰਸ ਵਿਚ ਸ਼ਾਮਲ ਹੋਏ। ਟੀਐਮਸੀ ਵਿਚ ਸ਼ਾਮਲ ਹੋਣ ਤੋਂ ਬਾਅਦ ਸਿਨਹਾ ਨੇ ਕੰਧਾਰ ਹਾਈਜੈਕ ਬਾਰੇ ਵੱਡਾ ਖੁਲਾਸਾ ਕੀਤਾ ਹੈ। ਸਿਨਹਾ ਨੇ ਕਿਹਾ ਕਿ ਕੰਧਾਰ ਹਾਈਜੈਕ ਦੇ ਸਮੇਂ ਮਮਤਾ ਬੈਨਰਜੀ ਨੇ ਦੂਜੇ ਕੈਦੀਆਂ ਦੇ ਬਦਲੇ ਆਪਣੇ ਆਪ ਨੂੰ ਕੈਦ ਕਰਨ ਦਾ ਪ੍ਰਸਤਾਵ ਦਿੱਤਾ ਸੀ।