ਰੂਸ ਦੇ ਕੋਵਿਡ ਟੀਕੇ ‘ਸਪੂਤਨਿਕ-ਵੀ’ ਨੂੰ ਭਾਰਤ ’ਚ ਐਮਰਜੈਂਸੀ ਇਸਤੇਮਾਲ ਨੂੰ ਮਿਲੀ ਮਨਜ਼ੂਰੀ
ਸੂਤਰਾਂ ਮੁਤਾਬਕ ਸਪੂਤਨਿਕ ਵਲੋਂ ਟ੍ਰਾਇਲ ਦਾ ਡੇਟਾ ਪੇਸ਼ ਕੀਤਾ ਗਿਆ ਹੈ, ਜਿਸ ਦੇ ਅਧਾਰ ’ਤੇ ਇਹ ਪ੍ਰਵਾਨਗੀ ਦਿਤੀ ਗਈ ਹੈ।
ਨਵੀਂ ਦਿੱਲੀ: ਭਾਰਤ ਵਿਚ ਕੋਰੋਨਾ ਵਾਇਰਸ ਦੇ ਲਗਾਤਾਰ ਵਧਦੇ ਮਾਮਲਿਆਂ ਨੂੰ ਰੋਕਣ ਲਈ ਦੇਸ਼ ਦੇ ਡਰੱਗ ਰੈਗੂਲੇਟਰ ਦੀ ਮਾਹਰ ਕਮੇਟੀ ਦੀ ਬੈਠਕ ਹੋਈ। ਰੂਸ ਵਲੋਂ ਬਣਾਈ ਗਈ ਸਪੂਤਨਿਕ ਵੀ ਕੋਰੋਨਾ ਵੈਕਸੀਨ ਨੂੰ ਭਾਰਤ ’ਚ ਐਮਰਜੈਂਸੀ ਇਸਤੇਮਾਲ ਨੂੰ ਲੈ ਕੇ ਚਰਚਾ ਹੋਈ ਅਤੇ ਮਨਜ਼ੂਰੀ ਦੇ ਦਿਤੀ ਗਈ। ਹੁਣ ਇਸ ਟੀਕੇ ਦੀ ਵਰਤੋਂ ਭਾਰਤ ਵਿਚ ਕੀਤੀ ਜਾ ਸਕਦੀ ਹੈ।
ਸੂਤਰਾਂ ਮੁਤਾਬਕ ਸਪੂਤਨਿਕ ਵਲੋਂ ਟ੍ਰਾਇਲ ਦਾ ਡੇਟਾ ਪੇਸ਼ ਕੀਤਾ ਗਿਆ ਹੈ, ਜਿਸ ਦੇ ਅਧਾਰ ’ਤੇ ਇਹ ਪ੍ਰਵਾਨਗੀ ਦਿਤੀ ਗਈ ਹੈ। ਭਾਰਤ ਵਿਚ ਸਪੂਤਨਿਕ ਵੀ ਦਾ ਹੈਦਰਾਬਾਦ ਦੀ ਡਾ. ਰੈੱਡੀ ਲੈਬਜ ਦੇ ਸਹਿਯੋਗ ਨਾਲ ਟ੍ਰਾਇਲ ਚਲਾਇਆ ਗਿਆ ਹੈ ਅਤੇ ਉਸ ਦੇ ਨਾਲ ਉਤਪਾਦਨ ਵੀ ਚੱਲ ਰਿਹਾ ਹੈ। ਅਜਿਹੀ ਸਥਿਤੀ ਵਿਚ ਟੀਕੇ ਦੀ ਪ੍ਰਵਾਨਗੀ ਤੋਂ ਬਾਅਦ, ਭਾਰਤ ’ਚ ਟੀਕੇ ਦੀ ਘਾਟ ਬਾਰੇ ਸਕਿਾਇਤਾਂ ਨੂੰ ਘੱਟ ਕੀਤਾ ਜਾ ਸਕਦਾ ਹੈ।
ਸਪੂਤਨਿਕ ਵੀ ਦੁਆਰਾ ਭਾਰਤ ਵਿਚ ਐਮਰਜੈਂਸੀ ਵਰਤੋਂ ਲਈ ਪ੍ਰਵਾਨਗੀ ਮੰਗੀ ਗਈ ਸੀ। ਅਜਿਹੀ ਸਥਿਤੀ ਵਿਚ, ਸੋਮਵਾਰ ਨੂੰ ਵਿਸ਼ਾ ਮਾਹਰ ਕਮੇਟੀ ਦੁਆਰਾ ਇਸ ਟੀਕੇ ਦੀ ਪ੍ਰਵਾਨਗੀ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਸਥਿਤੀ ਵਿਚ ਭਾਰਤ ਵਿਚ ਟੀਕਿਆਂ ਦੀ ਕੁਲ ਗਿਣਤੀ ਹੁਣ ਤਿੰਨ ਹੋ ਗਈ ਹੈ। ਕੋਰੋਨਾ ਵਿਰੁਧ ਸਪੂਤਨਿਕ ਵੀ ਦੀ ਸਫ਼ਲਤਾ ਫ਼ੀ ਸਦੀ 91.6 ਫ਼ੀ ਸਦੀ ਰਹੀ ਹੈ, ਜਿਸਦਾ ਦਾਅਵਾ ਕੰਪਨੀ ਨੇ ਅਪਣੇ ਟ੍ਰਾਇਲ ਦੇ ਅੰਕੜੇ ਜਾਰੀ ਕਰਦਿਆਂ ਕੀਤਾ ਹੈ। ਰੂਸ ਦੀ ਆਰਡੀਆਈਐਫ ਨੇ ਹਰ ਸਾਲ ਭਾਰਤ ਵਿਚ 10 ਮਿਲੀਅਨ ਤੋਂ ਵੱਧ ਸਪੂਤਨਿਕ ਵੀ ਖ਼ੁਰਾਕਾਂ ਦਾ ਉਤਪਾਦਨ ਕਰਨ ਲਈ ਸਮਝੌਤਾ ਕੀਤਾ ਹੈ।