ਦਰਦਨਾਕ! 12 ਦਿਨ ’ਚ ਇਕੋ ਪਰਿਵਾਰ ਦੇ 4 ਜੀਆਂ ਦੀ ਮੌਤ, ਇਕੱਲੀਆਂ ਰਹਿ ਗਈਆਂ ਦੋ ਧੀਆਂ
ਪਰਿਵਾਰ ’ਤੇ ਦੁੱਖਾਂ ਦਾ ਪਹਾੜ ਉਸ ਸਮੇਂ ਟੁੱਟਿਆ ਜਦੋਂ ਭਿਆਨਕ ਬਿਮਾਰੀ ਕਾਰਨ 12 ਦਿਨਾਂ ਵਿਚ ਇਕੋ ਪਰਿਵਾਰ ਦੇ 4 ਜੀਆਂ ਦੀ ਮੌਤ ਹੋ ਗਈ।
ਗਾਜ਼ਿਆਬਾਦ: ਕੋਰੋਨਾ ਮਹਾਂਮਾਰੀ ਦੇ ਚਲਦਿਆਂ ਇਕ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਉਸ ਸਮੇਂ ਟੁੱਟਿਆ ਜਦੋਂ ਇਸ ਭਿਆਨਕ ਬਿਮਾਰੀ ਕਾਰਨ 12 ਦਿਨਾਂ ਵਿਚ ਇਕੋ ਪਰਿਵਾਰ ਦੇ 4 ਜੀਆਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਪਰਿਵਾਰ ਦੀਆਂ ਛੇ ਅਤੇ ਅੱਠ ਸਾਲ ਦੀਆਂ ਦੋ ਧੀਆਂ ਇਕੱਲੀਆਂ ਰਹਿ ਗਈਆਂ।
ਉੱਤਰ ਪ੍ਰਦੇਸ਼ ਦੇ ਗਾਜ਼ਿਆਦਾਬ ਵਿਚ ਰਹਿਣ ਵਾਲੇ ਇਸ ਪਰਿਵਾਰ ਵਿਚ ਕੁੱਲ ਛੇ ਮੈਂਬਰ ਸੀ। ਕੋਰੋਨਾ ਵਾਇਰਸ ਦੇ ਚਲਦਿਆਂ ਪਰਿਵਾਰ ਦੇ 4 ਲੋਕਾਂ ਦੀ ਮੌਤ ਹੋ ਗਈ। ਪਰਿਵਾਰ ਵਿਚ ਸਭ ਤੋਂ ਪਹਿਲਾਂ ਕੋਰੋਨਾ ਦਾ ਹਮਲਾ ਉਮਰਦਰਾਜ ਦੁਰਗਾ ਪ੍ਰਸਾਦ ਉੱਤੇ ਹੋਇਆ। ਉਹ ਇਕ ਸੇਵਾਮੁਕਤ ਅਧਿਆਪਕ ਸਨ। ਉਹਨਾਂ ਤੋਂ ਬਾਅਦ ਉਹਨਾਂ ਦੀ ਪਤਨੀ, ਬੇਟੇ ਅਤੇ ਨੂੰਹ ਵੀ ਕੋਰੋਨਾ ਦੀ ਚਪੇਟ ਵਿਚ ਆ ਗਏ।
ਇਸ ਦੌਰਾਨ 27 ਅਪ੍ਰੈਲ ਨੂੰ ਉਮਰਦਰਾਜ ਦੁਰਗਾ ਦੀ ਮੌਤ ਹੋ ਗਈ। ਇਸ ਤੋਂ ਇਕ ਹਫ਼ਤੇ ਬਾਅਦ ਉਹਨਾਂ ਦਾ ਪੁੱਤਰ ਅਸ਼ਵਨੀ ਵੀ ਕੋਰੋਨਾ ਦੀ ਜੰਗ ਹਾਰ ਗਿਆ।ਇਸ ਤੋਂ ਬਾਅਦ ਪਰਿਵਾਰ ਵਿਚ ਬਚੀਆਂ ਦੋ ਔਰਤਾਂ ਦੀ ਵੀ ਮੌਤ ਹੋ ਗਈ। ਇਸ ਤੋਂ ਬਾਅਦ ਹੁਣ ਇਹ ਬੱਚੀਆਂ ਇਕੱਲੀਆਂ ਰਹਿ ਗਈਆਂ। ਫਿਲਹਾਲ ਉਹਨਾਂ ਨੂੰ ਬਰੇਲੀ ਵਿਚ ਰਹਿਣ ਵਾਲੇ ਉਹਨਾਂ ਦੇ ਰਿਸ਼ਤੇਦਾਰਾਂ ਨੇ ਸੰਭਾਲਿਆ ਹੋਇਆ ਹੈ।
ਦੱਸ ਦਈਏ ਕਿ ਪੂਰੇ ਦੇਸ਼ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਕਹਿਰ ਮਚਾਇਆ ਹੋਇਆ ਹੈ। ਕੋਰੋਨਾ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਲਗਾਤਾਰ ਵਧਦਾ ਜਾ ਰਿਹਾ ਹੈ।