UP ਵਿਧਾਨ ਸਭਾ ਚੋਣਾਂ 'ਚ ਨਹੀਂ ਚੱਲਣਗੇ 'ਲਵ ਜਿਹਾਦ' ਤੇ 'ਗੋ ਅੱਤਵਾਦ' ਦੇ ਮੁੱਦੇ : RLD ਮੁਖੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਸਾਲ ਦੀ ਸ਼ੁਰੂਆਤ ’ਚ ਪੱਛਮੀ ਬੰਗਾਲ ਦੀਆਂ ਚੋਣਾਂ ਤੋਂ ਧਿਆਨ ਹਟਾ ਕੇ 2022 ’ਚ ਉੱਤਰ ਪ੍ਰਦੇਸ਼ ਦੀਆਂ ਚੋਣਾਂ ਵੱਲ ਧਿਆਨ ਦਿੱਤਾ ਜਾਵੇਗਾ

RLD chief Jayant Chaudhary

ਨਵੀਂ ਦਿੱਲੀ- ਰਾਲੌਦ ਮੁਖੀ ਜਯੰਤ ਚੌਧਰੀ ਨੇ ਕਿਹਾ ਕਿ ਵਿਰੋਧ ਕਰਨ ਵਾਲੇ ਕਿਸਾਨਾਂ ਦੇ ਪ੍ਰਤੀ ਭਾਜਪਾ ਦੀ ਕਥਿਤ ਨਾਰਾਜ਼ਗੀ ਨਾਲ ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ’ਚ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਵਾਰ 'ਲਵ ਜਿਹਾਦ' ਅਤੇ 'ਗੋ ਅੱਤਵਾਦ' ਵਰਗੇ ਮੁੱਦੇ ਕੰਮ ਨਹੀਂ ਕਰਨਗੇ ਕਿਉਂਕਿ ਵਿਕਾਸ ਦੇ ਮੁੱਦਿਆਂ ’ਤੇ ਇਸ ਵਾਰ ਚੋਣਾਂ ਨੂੰ ਜਿੱਤਿਆ ਜਾਵੇਗਾ। ਇਸ ਸਾਲ ਦੀ ਸ਼ੁਰੂਆਤ ’ਚ ਪੱਛਮੀ  ਬੰਗਾਲ ਦੀਆਂ ਚੋਣਾਂ ਤੋਂ ਧਿਆਨ ਹਟਾ ਕੇ 2022 ’ਚ ਉੱਤਰ ਪ੍ਰਦੇਸ਼ ਦੀਆਂ ਚੋਣਾਂ ਵੱਲ ਧਿਆਨ ਦਿੱਤਾ ਜਾਵੇਗਾ। 

ਇਹ ਵੀ ਪੜ੍ਹੋ-ਨਵਾਂ ਸੰਕਟ : ਚੀਨ 'ਚ ਫਿਰ ਮਿਲੇ 24 ਤਰ੍ਹਾਂ ਦੇ 'ਕੋਰੋਨਾ ਵਾਇਰਸ'

ਨਵੇਂ ਚੁਣੇ ਗਏ ਰਾਸ਼ਟਰੀ ਲੋਕ ਦਲ ਦੇ ਮੁਖੀ ਚੌਧਰੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਹਿੰਦੀ ਭਾਸ਼ਾ ਸੂਬੇ ਨੂੰ ਬਰਬਾਦ ਕਰਨ ਲਈ ਫਿਰਕੂ ਤੌਰ ’ਤੇ ਧਰੂਵੀਕਰਨ ਮੁਹਿੰਮ ਦੀ ਇਜਾਜ਼ਤ ਨਹੀਂ ਦੇਵੇਗੀ।  ਪਿਛਲੇ ਮਹੀਨੇ ਪਿਤਾ ਚੌਧਰੀ ਅਜੀਤ ਸਿੰਘ ਦੇ ਦਿਹਾਂਤ ਤੋਂ ਬਾਅਦ ਰਾਲੋਦ ਮੁਖੀ ਦਾ ਅਹੁਦਾ ਸੰਭਾਲਣ ਵਾਲੇ ਜੈਯੰਤ ਚੌਧਰੀ ਨੇ ਇਕ ਇੰਟਰਵਿਊ 'ਚ ਕਿਹਾ ਕਿ ਉਨ੍ਹਾਂ ਦੀ ਪਾਰਟੀ ਅਤੇ ਸਮਾਜਵਾਦੀ ਪਾਰਟੀ ਦਰਮਿਆਨ ਚੰਗੇ ਸੰਬੰਧ ਹਨ। ਉਨ੍ਹਾਂ ਨੇ ਕਿਹਾ ਕਿ ਚੋਣਾਂ ਦੀ ਖਾਤਰ ਰਸਮੀ ਗਠਜੋੜ ਲਈ ਵਿਸਤਾਰ ਨਾਲ ਕੰਮ ਕਰਨ ਦੀ ਲੋੜ ਹੈ। 

ਇਹ ਵੀ ਪੜ੍ਹੋ-ਚੀਨ : ਗੈਸ ਪਾਈਪਲਾਈਨ 'ਚ ਹੋਇਆ ਵੱਡਾ ਧਮਾਕਾ, 11 ਦੀ ਮੌਤ ਤੇ 37 ਜ਼ਖਮੀ

ਪੰਚਾਇਤਾਂ ਚੋਣਾਂ 'ਚ ਖਰਾਬ ਪ੍ਰਦਰਸ਼ਨ ਦੇ ਬਾਵਜੂਦ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ, ਇਸ 'ਤੇ ਚੌਧਰੀ ਨੇ ਕਿਹਾ ਕਿ ਉਹ ਕਾਂਗਰਸ ਦੀ ਯੋਜਨਾਵਾਂ ਅਤੇ ਸੰਭਾਵਨਾਂ 'ਤੇ ਟਿੱਪਣੀ ਨਹੀਂ ਕਰਨਾ ਚਾਹੁੰਦੇ। ਇਸ ਦੇ ਨਾਲ ਹੀ ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ 'ਤੇ ਸਿਆਸੀ ਭਵਿੱਖ ਨੂੰ ਲੈ ਕੇ ਅਟਕਲਾਂ ਅਤੇ ਸੂਬਾ ਮੰਤਰੀ ਮੰਡਲ 'ਚ ਫੇਰਬਦਲ ਦੀਆਂ ਖਬਰਾਂ 'ਤੇ ਚੌਧਰੀ ਨੇ ਕਿਹਾ ਕਿ ਭਾਜਪਾ ਸਿਰਫ ਧਿਆਨ ਭਟਕਾਉਣ ਕਾਰਨ ਪਾਰਟੀ 'ਚ ਅਸੰਤੁਸ਼ਟ ਤੱਤਾਂ ਨੂੰ ਸੰਭਾਲਣ ਲਈ ਗੱਲ਼ਬਾਤ ਦਾ ਭਰਮ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਇਹ ਵੀ ਪੜ੍ਹੋ-ਸਿਹਤ ਮੰਤਰਾਲਾ ਨੇ 7 ਗੁਣਾ ਵਧ ਮੌਤਾਂ ਦਾ ਦਾਅਵਾ ਕਰਨ ਵਾਲੀ ਵਿਦੇਸ਼ੀ ਮੀਡੀਆ ਦੀ ਰਿਪੋਰਟ ਕੀਤੀ ਖਾਰਿਜ

ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਪ੍ਰਦਰਸ਼ਨਾਂ ਅਤੇ ਚੋਣਾਂ 'ਚ ਇਸ ਦੇ ਮੁੱਖ ਮੁੱਦੇ ਬਣਨ ਦੀਆਂ ਸੰਭਾਵਨਾਵਾਂ 'ਤੇ ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦਾ ਮੁੱਦਾ ਸਾਡੇ ਦੇਸ਼ 'ਚ ਸਭ ਤੋਂ ਵੱਡਾ ਚੋਣ ਮੁੱਦਾ ਹੋਵੇਗਾ ਅਤੇ ਹੋਣਾ ਵੀ ਚਾਹੀਦਾ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਕ ਵਰਗ ਦੇ ਤੌਰ 'ਤੇ ਲੰਬੇ ਸਮੇਂ ਤੱਕ ਉਨ੍ਹਾਂ ਨੂੰ ਵਾਂਝਾ ਰੱਖਿਆ ਗਿਆ ਹੈ।

ਉਨ੍ਹਾਂ ਨੇ ਦੋਸ਼ ਲਾਇਆ ਕਿ ਸਮਾਜਿਕ ਬਦਲਾਅ ਇਕ ਜਾਂ ਦੋ ਨੇਤਾਵਾਂ ਨੂੰ ਬਦਲ ਕੇ ਨਹੀਂ ਆਉਂਦਾ ਅਤੇ ਤੱਥ ਇਹ ਹੈ ਕਿ ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ਜਾਤੀ ਆਧਾਰਿਤ ਗਣਿਤ 'ਚ ਰਹੀ ਅਤੇ ਉਸ ਨੇ ਲੋਕਾਂ ਨੂੰ ਰੁਜ਼ਗਾਰ, ਆਰਥਿਕ ਵਾਧਾ ਅਤੇ ਪ੍ਰਭਾਵੀ ਸ਼ਾਸਨ ਉਪਲੱਬਧ ਨਹੀਂ ਕਰਵਾਇਆ ਹੈ। ਚੌਧਰੀ ਨੇ ਕਿਹਾ ਕਿ ਸੂਬਾ ਸਰਕਾਰ ਦਾ ਕੋਵਿਡ-19 ਪ੍ਰਬੰਧਨ ਘਟਿਆ ਰਿਹਾ ਅਤੇ ਕੋਈ ਵੀ ਗੰਗਾ 'ਚ ਲਾਸ਼ਾਂ ਮਿਲਣ ਦੇ ਦ੍ਰਿਸ਼ ਨੂੰ ਨਹੀਂ ਭੁੱਲ ਸਕਦਾ ਅਤੇ ਹੁਣ ਸਾਡੇ ਚਾਰ ਸਾਲ ਬਾਅਦ ਅਗਵਾਈ 'ਚ ਬਦਲਾਅ ਦੀਆਂ ਅਫਵਾਹਾਂ ਅਸਫਲਤਾਵਾਂ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਬੇਕਾਰ ਹੈ।