ਵਿਆਹੁਤਾ ਨੇ ਦੋ ਬੱਚਿਆਂ ਸਮੇਤ ਡੂੰਘੇ ਪਾਣੀ 'ਚ ਮਾਰੀ ਛਾਲ, ਦੋਵਾਂ ਮਾਸੂਮਾਂ ਦੀ ਮੌਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਤੀ ਵਿਰੁਧ ਕੁੱਟਮਾਰ ਅਤੇ ਤੰਗ ਪ੍ਰੇਸ਼ਾਨ ਕਰਨ ਦਾ ਮਾਮਲਾ ਦਰਜ

Two Children Drown After Mother Jumps Into Pond With Them in Jalore

 

ਜੈਪੁਰ: ਰਾਜਸਥਾਨ ਦੇ ਜਾਲੋਰ ਜ਼ਿਲ੍ਹੇ ਦੇ ਚਿਤਲਵਾਨਾ ਥਾਣਾ ਖੇਤਰ ਵਿਚ ਸੋਮਵਾਰ ਤੜਕੇ ਪਰਿਵਾਰਕ ਕਲੇਸ਼ ਕਾਰਨ ਇਕ ਵਿਆਹੁਤਾ ਔਰਤ ਨੇ ਅਪਣੇ ਦੋ ਬੱਚਿਆਂ ਸਮੇਤ ਘਰ ਦੇ ਬਾਹਰ ਬਣੇ ਪਾਣੀ ਦੇ ਤਲਾਬ ਵਿਚ ਛਾਲ ਮਾਰ ਦਿਤੀ। ਤਲਾਬ 'ਚ ਪਾਣੀ ਘੱਟ ਹੋਣ ਕਾਰਨ ਵਿਆਹੁਤਾ ਦਾ ਤਾਂ ਬਚਾਅ ਹੋ ਗਿਆ ਪਰ ਦੋਵਾਂ ਬੱਚਿਆਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: ਕੈਨੇਡਾ ਜਾ ਰਹੇ ਗੁਰਪ੍ਰੀਤ ਸਿੰਘ ਕਾਂਗੜ ਨੂੰ ਦਿੱਲੀ ਏਅਰਪੋਰਟ ’ਤੇ ਵਿਜੀਲੈਂਸ ਨੇ ਰੋਕਿਆ, ਭੇਜਿਆ ਵਾਪਸ 

ਥਾਣਾ ਸਦਰ ਦੇ ਸਬ-ਇੰਸਪੈਕਟਰ ਭਗਵਾਨ ਸਿੰਘ ਨੇ ਦਸਿਆ ਕਿ ਪਿੰਡ ਕੁੰਡਕੀ ​​ਦੀ ਰਹਿਣ ਵਾਲੀ ਸੋਹਣੀ ਬਿਸ਼ਨੋਈ (23) ਨੇ ਅਪਣੀ ਤਿੰਨ ਸਾਲਾ ਧੀ ਸਮਿਕਸ਼ਾ ਅਤੇ ਅੱਠ ਮਹੀਨੇ ਦੇ ਬੇਟੇ ਅਨੁਭਵ ਨਾਲ ਤੜਕੇ ਅਪਣੇ ਘਰ ਦੇ ਬਾਹਰ ਬਣੇ ਤਲਾਬ 'ਚ ਛਾਲ ਮਾਰ ਦਿਤੀ। ਪਾਣੀ ਘੱਟ ਹੋਣ ਕਾਰਨ ਸੋਹਣੀ ਬਚ ਗਈ ਜਦਕਿ ਦੋਵੇਂ ਬੱਚੇ ਪਾਣੀ ਵਿਚ ਡੁੱਬਣ ਕਾਰਨ ਮਰ ਗਏ।

ਇਹ ਵੀ ਪੜ੍ਹੋ: ਅਲਬਰਟਾ ਦੇ ਨਵੇਂ ਮੰਤਰੀ ਮੰਡਲ ਵਿਚ ਪੰਜਾਬੀ ਮੂਲ ਦੀ ਰਾਜਨ ਸਾਹਣੀ ਵੀ ਸ਼ਾਮਲ 

ਉਨ੍ਹਾਂ ਦਸਿਆ ਕਿ ਜ਼ਖਮੀ ਵਿਆਹੁਤਾ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਪੋਸਟਮਾਰਟਮ ਤੋਂ ਬਾਅਦ ਦੋਵਾਂ ਬੱਚਿਆਂ ਦੀਆਂ ਲਾਸ਼ਾਂ ਵਾਰਸਾਂ ਦੇ ਹਵਾਲੇ ਕਰ ਦਿਤੀਆਂ ਗਈਆਂ ਹਨ। ਉਸ ਨੇ ਦਸਿਆ ਕਿ ਵਿਆਹੁਤਾ ਦੇ ਬਿਆਨਾਂ ਅਤੇ ਪਰਿਵਾਰਕ ਮੈਂਬਰਾਂ ਵਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ 'ਤੇ ਪਤੀ ਵਿਰੁਧ ਕੁੱਟਮਾਰ ਅਤੇ ਤੰਗ ਪ੍ਰੇਸ਼ਾਨ ਕਰਨ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ: ਬੱਚਿਆਂ ਨੂੰ ਉਨ੍ਹਾਂ ਸਕੂਲਾਂ ਵਿਚ ਪੜ੍ਹਨੇ ਨਾ ਪਾਉ ਜਿਨ੍ਹਾਂ ਵਿਚ ਪੰਜਾਬੀ 'ਚ ਗੱਲ ਕਰਨ 'ਤੇ ਵੀ ਜੁਰਮਾਨਾ ਲਗਦਾ ਹੈ 

ਉਨ੍ਹਾਂ ਦਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਬੀਤੀ ਰਾਤ ਵਿਆਹੁਤਾ ਦਾ ਅਪਣੇ ਪਤੀ ਸਚਿਨ ਨਾਲ ਝਗੜਾ ਹੋਇਆ ਸੀ, ਜਿਸ ਕਾਰਨ ਉਸ ਨੇ ਇਹ ਕਦਮ ਚੁਕਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।