ਚੀਨ 'ਚ ਤੂਫਾਨ 'ਮੂਨ' ਨੇ ਦਿਤੀ ਦਸਤਕ

ਏਜੰਸੀ

ਖ਼ਬਰਾਂ, ਕੌਮਾਂਤਰੀ

18 ਮੀਟਰ ਪ੍ਰਤੀ ਸੈਕੰਡ ਦੀ ਗਤੀ ਨਾਲ ਹਵਾਵਾਂ ਚੱਲੀਆਂ

Tropical storm moon fell on the Chinese island of Hainan

ਬੀਜਿੰਗ : ਚੀਨ ਦੇ ਦਖਣੀ ਸੂਬੇ ਹੇਨਾਨ ਵਿਚ ਬੁਧਵਾਰ ਨੰ ਭਿਆਨਕ ਚੱਕਰਵਾਤੀ ਤੂਫਾਨ 'ਮੂਨ' ਨੇ ਦਸਤਕ ਦਿਤੀ। ਇਸ ਕਾਰਨ ਸਮੁੰਦਰੀ ਜਹਾਜ਼ਾਂ ਅਤੇ ਹਵਾਈ ਜਹਾਜ਼ਾਂ ਦੀ ਆਵਾਜਾਈ ਰੱਦ ਕਰ ਦਿਤੀ ਗਈ। ਮੂਨ ਇਸ ਸਾਲ ਚੀਨ ਵਿਚ ਦਸਤਕ ਦੇਣ ਵਾਲਾ ਪਹਿਲਾ ਤੂਫਾਨ ਹੈ। ਸੂਬਾਈ ਮੌਸਮ ਵਿਭਾਗ ਨੇ ਦਸਿਆ ਕਿ ਉੂਸ਼ਣ ਕਟੀਬੰਧੀ ਤੂਫਾਨ ਦੇਰ ਰਾਤ 12:45 'ਤੇ ਚੀਨ ਪਹੁੰਚਿਆ। ਇਸ ਕਾਰਨ 18 ਮੀਟਰ ਪ੍ਰਤੀ ਸੈਕੰਡ ਦੀ ਗਤੀ ਨਾਲ ਹਵਾਵਾਂ ਚੱਲੀਆਂ।

ਮੌਮਸ ਵਿਭਾਗ ਦੇ ਅਨੁਮਾਨ ਜ਼ਾਹਰ ਕੀਤਾ ਹੈ ਕਿ ਮੂਨ ਦਖਣੀ ਟਾਪੂ ਤੋਂ ਲੰਘਦਾ ਹੋਇਆ ਦੁਪਹਿਰ ਬਾਅਦ ਚੱਕਰਵਾਤ ਦੇ ਰੂਪ ਵਿਚ ਬੀਬੂ ਬੇਅ ਵਿਚ ਦਾਖ਼ਲ ਹੋਵੇਗਾ। ਇਸ ਮਗਰੋਂ ਉਹ ਉੱਤਰੀ ਵੀਅਤਨਾਮ ਵੱਲ ਵੱਧ ਜਾਵੇਗਾ। ਵਿਭਾਗ ਨੇ ਇਹ ਚਿਤਾਵਨੀ ਵੀ ਦਿਤੀ ਕਿ ਟਾਪੂ ਅਤੇ ਉਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਭਾਰੀ ਮੀਂਹ ਪਵੇਗਾ ਅਤੇ ਤੇਜ਼ ਹਵਾਵਾਂ ਚੱਲਣਗੀਆਂ।

ਤੂਫਾਨ ਦੀ ਸੰਭਾਵਨਾ ਕਾਰਨ ਕਿਆਂਗਝੋਊ ਜਲਡਮਰੂਮੱਧ ਵਿਚ ਮੰਗਲਵਾਰ ਦੁਪਹਿਰ ਤੋਂ ਹੀ ਸਮੁੰਦਰੀ ਜਹਾਜ਼ਾਂ ਦੀ ਓਪਰੇਟਿੰਗ ਬੰਦ ਕਰ ਦਿਤੀ ਗਈ। ਇਸ ਦੇ ਇਲਾਵਾ ਮੰਗਲਵਾਰ ਰਾਤ 9 ਵਜੇ ਤੋਂ 30 ਤੋਂ ਵੱਧ ਉਡਾਣਾਂ ਨੂੰ ਜਾਂ ਤਾਂ ਰੱਦ ਕਰ ਦਿਤਾ ਗਿਆ ਜਾਂ ਦੇਰੀ ਨਾਲ ਚਲਾਇਆ ਗਿਆ। ਤੂਫਾਨ ਕਾਰਨ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ। ਪ੍ਰਸ਼ਾਸਨ ਨੇ ਤੂਫਾਨ ਦੇ ਮੱਦੇਨਜ਼ਰ ਤਿਆਰੀ ਕੀਤੀ ਹੋਈ ਹੈ ਜਿਸ ਕਾਰਨ ਜਾਨ-ਮਾਲ ਦਾ ਜ਼ਿਆਦਾ ਨੁਕਸਾਨ ਨਹੀਂ ਹੋਇਆ ਹੈ।