ਕਾਂਗਰਸ ਨੇ ਭਾਜਪਾ 'ਤੇ ਰਾਸ਼ਟਰੀ ਸੁਰੱਖਿਆ ਨਾਲ ਸਮਝੌਤੇ ਦਾ ਲਗਾਇਆ ਆਰੋਪ
ਲੱਦਾਖ ਦੇ ਡੇਮਚੋਕ ਵਿਚ ਚੀਨੀ ਘੁਸਪੈਠ ਗੰਭੀਰ ਸੁਰੱਖਿਆ ਚਿੰਤਾ ਦਾ ਵਿਸ਼ਾ ਹੈ: ਰਣਦੀਪ ਸੁਰਜੇਵਾਲਾ
ਨਵੀਂ ਦਿੱਲੀ: ਲੱਦਾਖ ਦੇ ਡੇਮਚੋਕ ਸੈਕਟਰ ਵਿਚ ਚੀਨ ਵੱਲੋਂ ਘੁਸਪੈਠ ਦੀ ਰਿਪੋਰਟਸ ਨੂੰ ਆਰਮੀ ਚੀਫ਼ ਬਿਪਿਨ ਰਾਵਤ ਨੇ ਖਾਰਜ ਕਰ ਦਿੱਤਾ ਹੈ। ਬਿਪਿਨ ਰਾਵਤ ਨੇ ਇਕ ਸਮਾਰੋਹ ਵਿਚ ਕਿਹਾ ਕਿ ਕੋਈ ਘੁਸਪੈਠ ਨਹੀਂ ਹੋਈ। ਕੁੱਝ ਰਿਪੋਰਟਸ ਮੁਤਾਬਕ ਚੀਨੀ ਜਵਾਨਾਂ ਨੇ 6 ਜੁਲਾਈ ਨੂੰ ਦਲਾਈ ਲਾਮਾ ਦੇ ਜਨਮ ਦਿਨ 'ਤੇ ਕੁੱਝ ਤਿਬਤੀਆਂ ਦੇ ਤਿਬਤੀ ਝੰਡੇ ਲਹਿਰਾਏ ਜਾਣ ਤੋਂ ਬਾਅਦ ਪਿਛਲੇ ਹਫ਼ਤੇ ਸਰੱਹਦ ਪਾਰ ਕੀਤੀ।
ਕਾਂਗਰਸ ਨੇ ਭਾਜਪਾ ਤੇ ਰਾਸ਼ਟਰੀ ਸੁਰੱਖਿਆ ਨਾਲ ਸਮਝੌਤੇ ਦਾ ਆਰੋਪ ਲਗਾਇਆ ਹੈ। ਪਾਰਟੀ ਨੇ ਕਿਹਾ ਕਿ ਇਸ ਮੁੱਦੇ ਨੂੰ ਚੀਨ ਦੇ ਨਾਲ ਸਾਰੇ ਪੱਧਰਾਂ ਵਿਚ ਉਠਾਇਆ ਜਾਣਾ ਚਾਹੀਦਾ ਹੈ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕੀਤਾ ਕਿ ਲੱਦਾਖ ਦੇ ਡੇਮਚੋਕ ਵਿਚ ਚੀਨੀ ਘੁਸਪੈਠ ਗੰਭੀਰ ਸੁਰੱਖਿਆ ਚਿੰਤਾ ਦਾ ਵਿਸ਼ਾ ਹੈ। ਡੋਕਲਾਮ ਦੀ ਅਸਫ਼ਲਤਾ ਦਾ ਬੋਝ ਲਈ ਹੋਏ ਮੋਦੀ ਸਰਕਾਰ ਹੁਣ ਇਸ ਘੁਸਪੈਠ ਦਾ ਮੁੱਦਾ ਚੀਨ ਦੇ ਨਾਲ ਸਾਰੇ ਪੱਧਰਾਂ 'ਤੇ ਉਠਾਇਆ।
ਉਹਨਾਂ ਆਰੋਪ ਲਗਾਇਆ ਕਿ ਭਾਜਪਾ ਦਾ ਗ਼ਲਤ ਰਵੱਈਆ ਰਾਸ਼ਟਰੀ ਸੁਰੱਖਿਆ ਨਾਲ ਸਮਝੌਤੇ ਲਈ ਜ਼ਿੰਮੇਵਾਰ ਹੈ। ਅਧਿਕਾਰੀਆਂ ਨੇ ਦਸਿਆ ਕਿ ਪੀਪੁਲਸ ਲਿਬਰੇਸ਼ਨ ਆਰਮੀ ਦੇ ਜਵਾਨ ਐਸਯੂਵੀ 'ਤੇ ਸਵਾਰ ਹੋ ਕੇ 6 ਜੁਲਾਈ ਨੂੰ ਭਾਰਤੀ ਭੂਮੀ ਭਾਗ ਦੇ ਕਾਫ਼ੀ ਅੰਦਰ ਆ ਗਏ ਸਨ ਅਤੇ ਤਿਬਤੀ ਰਿਫ਼ਿਊਜ਼ੀਆਂ ਦੇ ਝੰਡੇ ਲਹਿਰਾਏ ਜਾਣ ਦਾ ਵਿਰੋਧ ਕੀਤਾ। ਤਿਬਤੀ ਰਿਫ਼ਿਊਜ਼ੀ ਦਲਾਈ ਲਾਮਾ ਦਾ 84ਵਾਂ ਜਨਮਦਿਨ ਮਨਾ ਰਹੇ ਸਨ।