ਚੇਨਈ ਗਈ ਪਾਣੀ ਦੀ ਟ੍ਰੇਨ ਸ਼ਹਿਰ ਦੀ ਪਿਆਸ ਕਿਉਂ ਨਾ ਬੁਝਾ ਸਕੀ?

ਏਜੰਸੀ

ਖ਼ਬਰਾਂ, ਰਾਸ਼ਟਰੀ

ਇਹ ਟ੍ਰੇਨ ਸ਼ੁੱਕਰਵਾਰ ਨੂੰ ਤਾਮਿਲਨਾਡੂ ਦੇ ਵੇਲਾਰ ਜ਼ਿਲ੍ਹੇ ਦੇ ਜੋਲਾਰਪਟਾਈ ਸਟੇਸ਼ਨ ਤੋਂ ਰਵਾਨਾ ਹੋਈ ਸੀ

special train of water for Chennai

ਨਵੀਂ ਦਿੱਲੀ- ਭਾਰੀ ਜਲ ਸੰਕਟ ਨੂੰ ਸਹਿ ਰਹੇ ਚੇਨਈ ਵਿਚ 2.5 ਮਿਲੀਅਨ ਲੀਟਰ ਪਾਣੀ ਲਿਜਾਣ ਵਾਲੀ ਪਹਿਲੀ 50 ਡੱਬਿਆਂ ਵਾਲੀ ਟ੍ਰੇਨ ਸ਼ੁੱਕਰਵਾਰ ਨੂੰ ਚੇਨਈ ਪਹੁੰਚੀ ਪਰ ਵਿਸ਼ੇਸ਼ ਟ੍ਰੇਨਾਂ ਦੁਆਰਾ ਦੁਆਰਾ ਲਿਆਂਦਾ ਗਿਆ ਇਹ ਪਾਣੀ ਪੂਰੇ ਸ਼ਹਿਰ ਦੀ ਪਿਆਸ ਨਹੀਂ ਬੁਝਾ ਸਕੀ ਕਿਉਂਕਿ ਚੇਨਈ ਵਿਚ ਹਰ ਰੋਜ਼ 525 ਮਿਲੀਅਨ ਲੀਟਰ ਪਾਣੀ ਦੀ ਲੋੜ ਹੁੰਦੀ ਹੈ। ਚੇਨਈ ਵਿਚ ਪਾਣੀ ਪਹੁੰਚਾਉਣ ਲਈ ਇਹ ਟ੍ਰੇਨ ਸ਼ੁੱਕਰਵਾਰ ਨੂੰ ਤਾਮਿਲਨਾਡੂ ਦੇ ਵੇਲਾਰ ਜ਼ਿਲ੍ਹੇ ਦੇ ਜੋਲਾਰਪਟਾਈ ਸਟੇਸ਼ਨ ਤੋਂ ਰਵਾਨਾ ਹੋਈ ਸੀ।

ਅਧਿਕਾਰੀਆਂ ਅਨੁਸਾਰ ਹਰ ਇਕ ਡੱਬੇ ਵਿਚ 50,000 ਲੀਟਰ ਪਾਣੀ ਢੋਹਣ ਦੀ ਸਮਰੱਥਾ ਹੈ। ਚੇਨਈ ਇਸ ਸਮੇਂ ਗੰਭੀਰ ਜਲ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਅਤੇ ਸ਼ਹਿਰ ਦੇ ਬਾਹਰ ਸਾਰੇ ਚਾਰ ਪਾਣੀ ਦੇ ਸੋਮੇ ਸੁੱਕ ਜਾਣ ਤੋਂ ਬਾਅਦ ਪਾਈਪ ਨਾਲ ਪਾਣੀ ਦੀ ਸਪਲਾਈ ਵਿਚ 40 ਪ੍ਰਤੀਸ਼ਤ ਦੀ ਕਟੌਤੀ ਹੋਈ ਹੈ। ਸ਼ਹਿਰ ਦੇ ਕਈ ਹਿੱਸਿਆ ਵਿਚ ਨਿੱਜੀ ਟੈਕਰਾਂ ਦੁਆਰਾ ਪਾਣੀ ਦੀ ਲਾਗਤ ਨੂੰ ਦੋ ਗੁਣਾਂ ਕਰ ਦਿੱਤਾ ਗਿਆ ਹੈ।

ਇਸ ਤੋਂ ਪਹਿਲਾਂ ਤਾਮਿਲਨਾਡੂ ਦੇ ਮੁੱਖ ਮੰਤਰੀ ਦੇ ਪਲਾਨੀਸਵਾਮੀ ਨੇ ਰਾਜ ਸਰਕਾਰ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਸੀ ਕਿ ਜੋਲਾਰਪਟਾਈ ਤੋਂ ਟ੍ਰੇਨ ਦੁਆਰਾ ਹਰ ਰੋਜ਼ ਇਕ ਕਰੋੜ ਲੀਟਰ ਪਾਣੀ ਚੇਨਈ ਤੱਕ ਪਹੁੰਚਾਇਆ ਜਾਵੇਗਾ ਤਾਂ ਜੋ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਹੋ ਸਕਣ। ਮੌਜੂਦਾ ਸਮੇਂ ਵਿਚ ਚੇਨਈ ਮਹਾਨਗਰ ਪਾਣੀ ਦੀ ਸਪਲਾਈ ਅਤੇ ਸੀਵਰੇਜ ਬੋਰਡ ਰਾਜ ਦੀ ਰਾਜਧਾਨੀ ਵਿਚ ਲਗਭਗ 525 ਮਿਲੀਅਨ ਲੀਟਰ ਪਾਣੀ ਹਰ ਰੋਜ਼ ਸਪਲਾਈ ਕਰ ਰਿਹਾ ਹੈ।

ਜੋਲਾਰਪਟਾਈ ਦਾ ਪਾਣੀ ਮੌਜੂਦਾ ਸਪਲਾਈ ਵਿਚ ਵਾਧਾ ਕਰੇਗਾ। ਚੇਨਈ ਵਿਚ ਪਿਛਲੇ ਚਾਰ ਮਹੀਨਿਆਂ ਤੋਂ ਪਾਣੀ ਦੀ ਕਿੱਲਤ ਹੈ। ਇਸ ਸੰਬੰਧ ਵਿਚ ਪਾਣੀ ਸੈਕਟਰੀ ਹਰਮੰਦਰ ਸਿੰਘ ਨੇ ਕਿਹਾ ਕਿ ਤਾਮਿਲਨਾਡੂ ਵਿਚ ਪਿਛਲੇ 6 ਮਹੀਨਿਆਂ ਤੋਂ ਬਾਰਿਸ਼ ਨਹੀਂ ਹੋਈ ਇਸ ਲਈ ਇੱਥੇ ਪਾਣੀ ਦੀ ਸਮੱਸਿਆ ਪੈਦਾ ਹੋਈ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਇਸ ਸਥਿਤੀ ਨਾਲ ਨਿਪਟਨ ਲਈ ਵਾਟਰ ਟੈਂਕ ਦੀ ਸਪਲਾਈ ਨੂੰ ਦੋ ਗੁਣਾ ਕਰ ਦਿੱਤਾ ਹੈ।

ਹੁਣ ਇਹ ਟੈਂਕ ਸ਼ਹਿਰ ਵਿਚ ਹਰ ਰੋਜ਼ 12,000 ਚੱਕਰ ਲਗਾ ਰਹੇ ਹਨ। ਸਾਡੇ ਸਾਰਿਆਂ ਲਈ ਪਾਣੀ ਪਹੁੰਚਾਉਣ ਦਾ ਵਧੀਆ ਕੰਮ ਕਰ ਰਹੇ ਹਨ। ਪਾਣੀ ਦੀਆਂ 4 ਵਿਸ਼ੇਸ਼ ਟ੍ਰੇਨਾਂ ਲਈ ਸੂਬਾ ਹਰ ਰੋਜ਼ ਰੇਲਵੇ ਨੂੰ 32 ਲੱਖ ਰੁਪਏ ਦਿੰਦਾ ਹੈ ਹਾਲਾਂਕਿ ਇਹਨਾਂ ਵਿਸ਼ੇਸ਼ ਟ੍ਰੇਨਾਂ ਲਈ ਪਾਣੀ ਦਾ ਸਰੋਤ ਬਣੇ ਮੇਟੁਰ ਡੈਮ ਦਾ ਪਾਣੀ ਦਾ ਪੱਧਰ ਮੌਜੀਦਾ ਸਮੇਂ ਵਿਚ ਅੱਧੇ ਤੋਂ ਵੀ ਘੱਟ ਹੈ ਇਸ ਲਈ ਹੁਣ ਇੱਥੋਂ ਦੇ ਲੋਕਾਂ ਦਾ ਪਾਣੀ ਲਈ ਸੰਘਰਸ਼ ਜਾਰੀ ਰਹੇਗਾ।

ਸੈਟਰਲ ਚੇਨਈ ਵਿਚ ਰਹਿਣ ਵਾਲੇ ਬਿਜ਼ਨੈਸ ਮੈਨ ਰਾਜਾ ਨੇ ਇਸ ਸੰਬੰਧ ਵਿਚ ਕਿਹਾ ਕਿ ''ਸਾਡਾ ਅਪਾਰਟਮੈਂਟ ਪਾਣੀ ਲਈ ਹਰ ਮਹੀਨੇ 75000 ਰੁਪਏ ਦੇ ਰਿਹਾ ਹੈ। ਸਾਡਾ ਬੋਰਵੈਲ ਪੂਰੀ ਤਰ੍ਹਾਂ ਸੁੱਕ ਰਿਹਾ ਹੈ। ਅ੍ਰਪੈਲ ਵਿਚ ਪਾਣੀ ਲਈ ਸਾਡਾ ਖ਼ਰਚ 1900 ਤੋਂ 2000 ਰੁਪਏ ਵਿਚਕਾਰ ਆਉਂਦਾ ਸੀ ਪਰ ਹੁਣ ਇਹ 4500 ਰੁਪਏ ਹੋ ਗਿਆ ਹੈ।