ਹਿਮਾਚਲ ਵਿਚ ਭਾਰੀ ਮੀਂਹ ਦੀ ਤਬਾਹੀ: ਦੋ ਲੋਕਾਂ ਦੀ ਮੌਤ ਤੇ ਕਈ ਲਾਪਤਾ, ਬਚਾਅ ਕਾਰਜ ਜਾਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਾਨਸੂਨ ਕਾਰਨ ਹੋ ਰਹੀ ਭਾਰੀ ਬਾਰਿਸ਼ ਦੇ ਚਲਦਿਆਂ ਦੇਸ਼ ਦੇ ਕਈ ਸੂਬਿਆਂ ਵਿਚ ਭਾਰੀ ਨੁਕਸਾਨ ਹੋਇਆ ਹੈ।

Two people died in Himachal due to heavy rainfall

ਸ਼ਿਮਲਾ: ਮਾਨਸੂਨ (Monsoon in Himachal Pradesh) ਕਾਰਨ ਹੋ ਰਹੀ ਭਾਰੀ ਬਾਰਿਸ਼ ਦੇ ਚਲਦਿਆਂ ਦੇਸ਼ ਦੇ ਕਈ ਸੂਬਿਆਂ ਵਿਚ ਭਾਰੀ ਨੁਕਸਾਨ ਹੋਇਆ ਹੈ। ਇਸ ਦੌਰਾਨ ਬੀਤੇ ਦਿਨ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ (Cloudburst in Dharamshala) ਵਿਚ ਬੱਦਲ ਫਟਣ ਦੀਆਂ ਖ਼ਬਰਾਂ ਸਾਹਮਣੇ ਆਈਆਂ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ (Himachal Pradesh Chief Minister Jai Ram Thakur) ਨੇ ਦੱਸਿਆ ਕਿ ਪਿਛਲੇ ਦੋ ਦਿਨਾਂ ਤੋਂ ਹੋਰ ਰਹੀ ਬਾਰਿਸ਼ ਕਾਰਨ ਧਰਮਸ਼ਾਲਾ ਵਿਚ ਕਾਫੀ ਨੁਕਸਾਨ ਹੋਇਆ ਹੈ।

ਹੋਰ ਪੜ੍ਹੋ: WHO ਦੀ ਚਿਤਾਵਨੀ- ਕੋਰੋਨਾ ਵੈਕਸੀਨ ਦੀ ਖੁਰਾਕ ਮਿਕਸ ਕਰਨਾ ਹੋ ਸਕਦਾ ਹੈ ਖਤਰਨਾਕ!

ਇਸ ਕਾਰਨ ਸੂਬੇ ਵਿਚ 2 ਲੋਕਾਂ ਦੀ ਮੌਤ (Two people died in Himachal) ਵੀ ਹੋਈ ਹੈ। ਉਹਨਾਂ ਦਾ ਕਹਿਣਾ ਹੈ ਕਿ ਕਾਂਗੜਾ (Kangra flash floods) ਵਿਚ 10 ਲੋਕ ਲਾਪਤਾ ਹਨ, ਜਿਨ੍ਹਾਂ ਦੀ ਤਲਾਸ਼ ਜਾਰੀ ਹੈ। ਉਹਨਾਂ ਕਿਹਾ ਕਿ ਹਾਲਾਤ ਠੀਕ ਹੋਣ ’ਤੇ ਉਹ ਧਰਮਸ਼ਾਲਾ ਜਾ ਕੇ ਸਥਿਤੀ ਦਾ ਜਾਇਜ਼ਾ ਲੈਣਗੇ। ਦੱਸ ਦਈਏ ਕਿ ਕਾਂਗੜਾ ਦੇ ਸ਼ਾਹਪੁਰ ਬੋਹ ਇਲਾਕੇ ਵਿਚ ਭਾਰੀ ਬਾਰਿਸ਼ ਕਾਰਨ ਜ਼ਮੀਨ ਖਿਸਕ ਗਈ। ਅਚਾਨਕ ਜ਼ਮੀਨ ਖਿਸਕਣ ਕਾਰਨ ਇਲਾਕੇ ਦੇ ਘਰਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ।

ਹੋਰ ਪੜ੍ਹੋ: ਪਤਨੀ ਨੂੰ ਫਰਜ਼ੀ ਮਾਰਕਸ਼ੀਟ 'ਤੇ ਚੋਣ ਲੜਾਉਣ ਦੇ ਮਾਮਲੇ 'ਚ BJP ਵਿਧਾਇਕ ਨੂੰ ਹੋਈ ਜੇਲ੍ਹ

ਕਾਂਗੜਾ ਦੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਾਹਪੁਰ ਬਲਾਕ ਦੇ ਬੋਹ ਘਾਟੀ ਵਿਚ ਕੱਲ੍ਹ ਭਾਰੀ ਬਾਰਸ਼ ਕਾਰਨ 6-7 ਘਰ ਨੁਕਸਾਨੇ ਗਏ ਸਨ। ਰਾਹਤ ਅਭਿਆਨ ਵਿਚ 5 ਲੋਕਾਂ ਨੂੰ ਬਚਾਇਆ ਗਿਆ। ਇਸ ਦੌਰਾਨ ਇਕ ਲਾਸ਼ ਵੀ ਬਰਾਮਦ ਕੀਤੀ ਗਈ ਜਦਕਿ 9 ਲੋਕ ਅਜੇ ਵੀ ਲਾਪਤਾ ਹਨ।।

ਹੋਰ ਪੜ੍ਹੋ: ਪੰਜਾਬ ਕਾਂਗਰਸ ਨੂੰ ਮਿਲੇਗਾ ਨਵਾਂ ਪ੍ਰਧਾਨ, CM ਦੇ ਅਹੁਦੇ 'ਤੇ ਕਾਇਮ ਰਹਿਣਗੇ ਕੈਪਟਨ - ਹਰੀਸ਼ ਰਾਵਤ

ਨਾਗਰੋਟਾ ਬਾਗਵਾਨ ਵਿਚ ਇਕ ਬੱਚੀ ਦੀ ਮੌਤ ਦੀ ਵੀ ਪੁਸ਼ਟੀ ਹੋਈ ਹੈ। ਜ਼ਿਕਰਯੋਗ ਹੈ ਕਿ ਮਾਨਸੂਨ ਦੀ ਦਸਤਕ ਤੋਂ ਬਾਅਦ ਬੀਤੇ ਦਿਨੀਂ ਕਈ ਸੂਬਿਆਂ ਵਿਚ ਅਸਮਾਨੀ ਬਿਜਲੀ ਡਿੱਗਣ ਕਰਨ ਮੌਤਾਂ ਹੋਈਆਂ ਹਨ।