ਹੈਲਮੇਟ ਨਾ ਪਹਿਨਣ 'ਤੇ ਪੁਲਿਸ ਨੇ ਨੌਜਵਾਨ ਨੂੰ ਬੇਰਹਿਮੀ ਨਾਲ ਕੁੱਟਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਘਟਨਾ ਦੀ ਵੀਡੀਓ ਵਾਇਰਲ ਹੋਣ ਮਗਰੋਂ ਦੋਹਾਂ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕੀਤਾ

Siddharthnagar : UP Police thrashes man, Suspended After Viral Video

ਸਿਧਾਰਥ ਨਗਰ : ਉੱਤਰ ਪ੍ਰਦੇਸ਼ ਦੇ ਸਿਧਾਰਥ ਨਗਰ ਜ਼ਿਲ੍ਹੇ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਹੈਲਮੇਨ ਨਾ ਲਗਾਉਣ ਅਤੇ ਮੋਟਰ ਸਾਈਕਲ ਦੇ ਕਾਗ਼ਜ਼ ਨਾ ਵਿਖਾਉਣ 'ਤੇ ਪੁਲਿਸ ਸਬ ਇੰਸਪੈਕਟਰ ਅਤੇ ਸਿਪਾਹੀ ਇਕ ਨੌਜਵਾਨ ਨੂੰ ਬੇਰਹਿਮੀ ਨਾਲ ਲੱਤਾਂ-ਘਸੁੰਨਾਂ ਨਾਲ ਕੁੱਟ ਰਹੇ ਹਨ। ਆਪਣੇ ਚਾਚੇ ਨਾਲ ਹੁੰਦੀ ਮਾਰਕੁੱਟ ਵੇਖ ਕੇ ਉਸ ਦਾ ਮਾਸੂਮ ਭਤੀਜਾ ਉਥੇ ਖੜਾ ਰੋ ਰਿਹਾ ਹੈ, ਪਰ ਇਸ ਦੇ ਬਾਵਜੂਦ ਪੁਲਿਸ ਮੁਲਾਜ਼ਮਾਂ ਨੂੰ ਜ਼ਰਾ ਵੀ ਤਰਸ ਨਾ ਆਈ।

ਇਸ ਦੌਰਾਨ ਨੌਜਵਾਨ ਰਿੰਕੂ ਪੁਲਿਸ ਮੁਲਾਜ਼ਮਾਂ ਨੂੰ ਹੱਥ ਜੋੜ ਕੇ ਮਾਫ਼ ਕਰਨ ਲਈ ਕਹਿੰਦਾ ਰਿਹਾ, ਪਰ ਚੌਕੀ ਇੰਚਾਰਜ ਨੇ ਉਸ ਦੀ ਇਕ ਨਾ ਸੁਣੀ। ਬਾਅਦ 'ਚ ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ਮਗਰੋਂ ਐਸ.ਪੀ. ਧਰਮਵੀਰ ਸਿੰਘ ਨੇ ਦੋਹਾਂ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ। ਨਾਲ ਹੀ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ।

ਜਾਣਕਾਰੀ ਮੁਤਾਬਕ ਸਿਧਾਰਥ ਨਗਰ ਜ਼ਿਲ੍ਹੇ ਦਾ ਖੇਸਰਹਾ ਥਾਣੇ ਦੀ ਸਕਾਰਪਾਰ ਪੁਲਿਸ ਚੌਕੀ 'ਚ ਤਾਇਨਾਤ ਐਸ.ਆਈ. ਵੀਰੇਂਦਰ ਮਿਸ਼ਰਾ ਅਤੇ ਸਿਪਾਹੀ ਮਹਿੰਦਰ ਪ੍ਰਸਾਦ ਗੱਡੀਆਂ ਦੀ ਚੈਕਿੰਗ ਕਰ ਰਹੇ ਹਨ। ਇਸੇ ਦੌਰਾਨ ਰਿੰਗੂ ਨਾਂ ਦਾ ਨੌਜਵਾਨ ਉੱਥੋਂ ਲੰਘਿਆ। ਪੁਲਿਸ ਵਾਲਿਆਂ ਨੂੰ ਉਸ ਨੂੰ ਗੱਡੀ ਦੇ ਕਾਗ਼ਜ਼ ਚੈੱਕ ਕਰਵਾਉਣ ਲਈ ਰੋਕਿਆ। ਉਸ ਨੇ ਹੈਲਮੇਟ ਨਹੀਂ ਪਾਇਆ ਸੀ। ਇਸ ਦੌਰਾਨ ਰਿੰਕੂ ਨੇ ਪੁਲਿਸ ਵਾਲਿਆਂ ਨੂੰ ਕਿਹਾ ਕਿ ਉਹ ਨਾਲ ਦੇ ਪਿੰਡ ਦਾ ਰਹਿਣ ਵਾਲਾ ਹੈ। ਇਸ 'ਤੇ ਪੁਲਿਸ ਵਾਲਿਆਂ ਨੂੰ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ 'ਚ ਨੌਜਵਾਨ ਨਾਲ ਮੌਜੂਦ ਬੱਚੇ ਦੇ ਹੱਥ 'ਤੇ ਵੀ ਸੱਟ ਲੱਗੀ ਹੈ।