ਟੈਕਸ ਚੋਰੀ ‘ਚ ਫਸੇ ਦਿੱਲੀ ਦੇ ਮੰਤਰੀ ਕੈਲਾਸ਼ ਗਹਲੋਤ, ਰੇਡ ‘ਤੇ ਮਿਲੇ 35 ਲੱਖ ਨਗਦ ਅਤੇ ਕੀਮਤੀ ਗਹਿਣੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਨਕਮ ਟੈਕਸ ਵਿਭਾਗ ਨੇ ਦਿੱਲੀ ਕੈਬਿਨੇਟ ਮੰਤਰੀ ਕੈਲਾਸ਼ ਗਹਲੋਤ ਨੇ ਇਥੇ ਰੇਡ ਮਾਰ ਕੇ 35 ਲੱਖ ਰੁਪਏ ਨਗਦ ਬਰਾਮਦ ਕੀਤੇ.....

Kailash Gahlot

ਨਵੀਂ ਦਿੱਲੀ (ਪੀਟੀਆਈ) : ਇਨਕਮ ਟੈਕਸ ਵਿਭਾਗ ਨੇ ਦਿੱਲੀ ਕੈਬਿਨੇਟ ਮੰਤਰੀ ਕੈਲਾਸ਼ ਮਹਲੋਤ ਨੇ ਇਥੇ ਰੇਡ ਮਾਰ ਕੇ 35 ਲੱਖ ਰੁਪਏ ਨਗਦ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਸਵਾ ਦੋ ਕਰੋੜ ਰੁਪਏ ਦੇ ਗਹਿਣੇ ਵੀ ਬਰਾਮਦ ਕੀਤੇ ਗਏ ਹਨ। ਖ਼ਬਰ ਇਹ ਵੀ ਹੈ ਕਿ ਕੈਬਿਨੇਟ ਮੰਤਰੀ ਦੇ ਖ਼ਿਲਾਫ਼ ਜਾਂਚ ‘ਚ ਕਰੀਬ 100 ਕਰੋੜ ਰੁਪਏ ਦਾ ਟੈਕਸ ਚੋਰੀ ਦਾ ਖ਼ੁਲਾਸਾ ਹੋਇਆ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਇਨਕਮ ਵਿਭਾਗ ਨੇ ਗਹਿਲੌਤ ਅਤੇ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਦਿੱਲੀ ਅਤੇ ਗੁਰੂਗ੍ਰਾਮ ਸਥਿਤ 16 ਨਿਵਾਸ ਅਤੇ ਹੋਰ ਠਿਕਾਣਿਆਂ ‘ਤੇ ਬੁੱਧਵਾਰ ਨੂੰ ਛਾਪੇਮਾਰੀ ਕੀਤੀ ਸੀ।

ਇਨਕਮ ਵਿਭਾਗ ਦੇ ਬੁਲਾਰੇ ਸ਼ੁਭੀ ਆਹਲੂਵਾਲੀਆ ਨੇ ਦੱਸਿਆ, ਇਹ ਛਾਪੇਮਾਰੀ ਬ੍ਰਿਸਕ ਇੰਨਫ੍ਰਾਸਟ੍ਰਕਚਰ ਐਂਡ ਡੇਵਲੇਪਰ ਪ੍ਰਾਈਵੇਟ ਲਿਮਿਟੇਡ ਅਤੇ ਕਾਪਰੇਟ ਇੰਟਰਨੈਸ਼ਨਲ ਫਾਈਂਨੇਸ਼ੀਅਲ ਸਰਵਸਿਸ ਪ੍ਰਾਈਵੇਟ ਲਿਮਿਟੇਡ ‘ਤੇ ਹੋਈ ਹੈ। ਜਿਸ ਨੂੰ ਗਹਿਲੌਤ ਅਤੇ ਉਹਨਾਂ ਦੇ ਪਰਿਵਾਰ ਦੇ ਲੋਕ ਚਲਾਉਂਦੇ ਹਨ। ਗਹਿਲੌਤ ਦਿੱਲੀ ਸਰਕਾਰ ‘ਚ ਪਰਿਵਹਨ, ਕਾਨੂੰਨ, ਰਾਜ, ਪ੍ਰਸ਼ਾਸਨਿਕ ਸੁਧਾਰ ਵਿਭਾਗ ਸੰਭਾਲਦੇ ਹਨ। ਇਨਕਮ ਵਿਭਾਗ ਦੀ ਛਾਪੇਮਾਰੀ ਬਸੰਤ ਕੁੰਜ, ਪੱਛਮ ਬਿਹਾਰ, ਨਜਫਗੜ੍ਹ ਅਤੇ ਗੁਰੂਗ੍ਰਾਮ ਦੇ ਨਾਲ ਵੱਖ-ਵੱਖ ਸਥਾਨਾਂ ‘ਤੇ ਹੋਈ। ਆਮ ਆਦਮੀ ਪਾਰਟੀ ਨੇ ਛਾਪੇਮਾਰੀ ਦੀ ਪ੍ਰਕ੍ਰਿਆ ਨੂੰ ਰਾਜਨਿਤਿਕ ਕੰਮ ਦੱਸਿਆ ਹੈ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਿੰਦੀ ‘ਚ ਟਵੀਟ ਕਰਦੇ ਹੋਏ ਕਿਹਾ, ਨੀਰਵ ਮੋਦੀ, ਮਾਲਿਆ ਨਾਲ ਦੋਸਤੀ ਅਤੇ ਸਾਡੇ ਉਤੇ ਰੇਡ? ਮੋਦੀ ਜੀ, ਤੁਸੀਂ ਮੇਰੇ 'ਤੇ ਸਤੇਂਦਰ ਉਤੇ ਅਤੇ ਮਨੀਸ਼ ‘ਤੇ ਵੀ ਰੇਡ ਕਰਵਾਈ ਸੀ? ਉਹਨਾਂ ਦਾ ਕੀ ਹੋਇਆ? ਕੁਝ ਮਿਲਿਆ? ਨਹੀਂ ਮਿਲਿਆ? ਤਾਂ ਅਗਲੀ ਰੇਡ ਕਰਨ ਤੋਂ ਪਹਿਲਾਂ ਦਿੱਲੀ ਵਾਲਿਆਂ ਨਾਲ ਉਹਨਾਂ ਦੁਆਰਾ ਚੁਣੀ ਸਰਕਾਰ ਨੂੰ ਨਿਰੰਤਰ ਪ੍ਰੇਸ਼ਾਨ ਕਰਨ ਦੇ ਲਈ ਮਾਫ਼ੀ ਤਾਂ ਮੰਗ ਲਓ? ਪਾਰਟੀ ਨੇ ਕਿਹਾ ਕਿ ਜਦੋਂ ਉਹ ਦਿੱਲੀ ਦੇ ਲੋਕਾਂ ਲਈ ਕੰਮ ਕਰਨ ‘ਚ ਰੁਝੇ ਸੀ ਤਾਂ ਭਾਰਤੀ ਜਨਤਾ ਪਾਰਟੀ (ਭਾਜਪਾ) ਦਿੱਲੀ ਸਰਕਾਰ ਦੇ ਮੰਤਰੀਆਂ ਅਤੇ ਨੇਤਾਵਾਂ ਦੇ ਘਰਾਂ ‘ਤੇ ਛਾਪੇ ਮਾਰ ਰਹੀ ਸੀ।

ਪਾਰਟੀ ਨੇ ਟਵੀਟ ਕਰ ਕੇ ਕਿਹਾ, ਰਾਜਨਿਤਿਕ ਕੰਮ ਜਾਰੀ ਕੀਤਾ ਹੈ। ਅਸੀਂ ਲੋਕਾਂ ਨੂੰ ਸਸਤੀ ਬਿਜਲੀ ਮੁਫ਼ਤ ਪਾਣੀ ਅਤੇ ਚੰਗੀ ਸਹਿਤ ਸਿੱਖਿਅਕ ਸੇਵਾਵਾਂ ਦੇ ਰਹੇ ਹਨ। ਸਰਕਾਰੀ ਸੇਵਾਵਾਂ ਘਰ-ਘਰ ਤਕ ਪਹੁੰਚਾ ਰਹੇ ਹਨ। ਸੀਬੀਆਈ, ਈਡੀ ਨੂੰ ਸਾਡੇ ਮੰਤਰੀਆਂ ਅਤੇ ਨੇਤਾਵਾਂ ਦੇ ਘਰ ਛਾਪੇ ਮਰਵਾ ਰਹੇ ਹਨ। ਜਨਤਾ ਸਭ ਕੁਝ ਦੇਖ ਰਹੇ ਹੈ ਅਤੇ 2019 ‘ਚ ਸਾਰਾ ਜਵਾਬ ਇਕ ਸਮੇਂ ਹੀ ਕਰੇਗੀ।