ਭਾਜਪਾ ਬੁਲਾਰੇ ਦਾ ਵਿਵਾਦਿਤ ਬਿਆਨ, ਮੋਦੀ ਨੂੰ ਦੱਸਿਆ ਵਿਸ਼ਨੂੰ ਦਾ ਅਵਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨੇ ਭਲੇ ਅਪਣੇ ਸਾਂਸਦਾਂ ਅਤੇ ਨੇਤਾਵਾਂ ਨੂੰ ਕਿਹਾ ਹੋਵੇ ਕਿ ਉਹ ਬੇਵਜਾਹ ਦੇ ਬਿਆਨਾਂ ਤੋਂ ਦੂਰ ਰਹਿਣ ਪਰ ਅਜਿਹਾ ਹੁੰਦਾ ਨਹੀਂ ਦਿਸਦਾ। ਅਕਸਰ ਕਿਸੇ ਨਾ...

Maharashtra BJP spokesperson

ਮੁੰਬਈ : ਪ੍ਰਧਾਨ ਮੰਤਰੀ ਨੇ ਭਲੇ ਅਪਣੇ ਸਾਂਸਦਾਂ ਅਤੇ ਨੇਤਾਵਾਂ ਨੂੰ ਕਿਹਾ ਹੋਵੇ ਕਿ ਉਹ ਬੇਵਜਾਹ ਦੇ ਬਿਆਨਾਂ ਤੋਂ ਦੂਰ ਰਹਿਣ ਪਰ ਅਜਿਹਾ ਹੁੰਦਾ ਨਹੀਂ ਦਿਸਦਾ। ਅਕਸਰ ਕਿਸੇ ਨਾ ਕਿਸੇ ਦਾ ਬਿਆਨ ਆਉਂਦਾ ਹੈ ਜੋ ਵਿਵਾਦ ਪੈਦਾ ਕਰਦਾ ਹੈ। ਤਾਜ਼ਾ ਮਾਮਲੇ ਵਿਚ ਮਹਾਰਾਸ਼ਟਰ ਭਾਜਪਾ ਦੇ ਬੁਲਾਰੇ ਨੇ ਸ਼ੁਕਰਵਾਰ ਨੂੰ ਕਿਹਾ ਕਿ ਨਰਿੰਦਰ ਮੋਦੀ ਵਿਸ਼ਨੂੰ ਦੇ 11ਵੇਂ ਅਵਤਾਰ ਹਨ।

ਉਥੇ ਹੀ, ਕਾਂਗਰਸ ਨੇ ਇਸ ਬਿਆਨ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਇਹ ਭਗਵਾਨ ਦੀ ਬੇਇੱਜ਼ਤੀ ਹੈ। ਮਹਾਰਾਸ਼ਟਰ ਦੇ ਭਾਜਪਾ ਬੁਲਾਰਾ ਅਵਧੂਤ ਵਾਘ ਨੇ ਸ਼ੁਕਰਵਾਰ ਨੂੰ ਟਵਿਟਰ 'ਤੇ ਲਿਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਭਗਵਾਨ ਵਿਸ਼ਨੂੰ ਦੇ 11ਵੇਂ ਅਵਤਾਰ ਹਨ। ਉਨ੍ਹਾਂ ਨੇ ਇਕ ਮਰਾਠੀ ਸਮਾਚਾਰ ਚੈਨਲ ਨੂੰ ਕਿਹਾ ਕਿ ਅਸੀਂ ਖੁਸ਼ ਕਿਸਮਤ ਹਾਂ ਜੋ ਸਾਨੂੰ ਮੋਦੀ ਦੇ ਰੂਪ ਵਿਚ ਭਗਵਾਨ ਮਿਲੇ ਹਨ। ਉਥੇ ਹੀ, ਕਾਂਗਰਸ ਦੇ ਬੁਲਾਰਾ ਅਤੁੱਲ ਲੋਂਢੇ ਨੇ ਵਾਘ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਇਹ ਭਗਵਾਨ ਦੀ ਬੇਇੱਜ਼ਤੀ ਹੈ।

ਉਨ੍ਹਾਂ ਨੇ ਕਿਹਾ ਕਿ ਅਜਿਹੇ ਬਿਆਨ ਦੇ ਕੇ ਵਾਘ ਰਾਜਨੀਤਿਕ ਜ਼ਮੀਨ ਤਿਆਰ ਕਰ ਰਹੇ ਹਨ। ਜਦੋਂ ਕਿ ਮੈਨੂੰ ਨਹੀਂ ਲੱਗਦਾ ਕਿ ਅਜਿਹੇ ਬਿਆਨਾਂ ਨੂੰ ਵੱਧ ਮਹੱਤਵ ਦੇਣ ਦੀ ਜ਼ਰੂਰਤ ਹੈ। ਉਥੇ ਹੀ, ਇਹ ਬਿਆਨ ਭਾਜਪਾ ਦੀ ਘੱਟ ਪੱਧਰ ਨੂੰ ਦਿਖਾਉਂਦਾ ਹੈ। ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦੇ ਵਿਧਾਇਕ ਜਿਤੇਂਦਰ ਅਵਹਦ ਨੇ ਕਿਹਾ ਕਿ ਵਾਘ ਵੀਜੇਟੀਆਈ ਵਰਹੇ ਕਾਲਜ ਤੋਂ ਇੰਜੀਨਿਅਰਿੰਗ ਕੀਤੀ ਹੈ। ਉਨ੍ਹਾਂ ਨੂੰ ਅਜਿਹੇ ਬਿਆਨ ਦੀ ਉਮੀਦ ਨਹੀਂ ਸੀ।  ਅਜਿਹੇ ਵਿਚ ਵੇਖਿਆ ਜਾਣਾ ਚਾਹੀਦਾ ਹੈ ਦੀ ਉਨ੍ਹਾਂ ਦੀ ਡਿਗਰੀ ਅਸਲੀ ਹੈ ਜਾਂ ਨਹੀਂ।