ਪਾਕਿਸਤਾਨ ਲਈ IMF ਤੋਂ 13ਵੀਂ ਵਾਰ ਕਰਜ਼ ਲੈਣਾ ਹੋਇਆ ਮੁਸ਼ਕਿਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਾਕਿਸਤਾਨ ਅੰਤਰਰਾਸ਼ਟਰੀ ਮੁਦਰਾ ਕੋਸ਼ (IMF) ਤੋਂ ਕਰਜ਼ਾ ਲੈਣ ਦੀ ਯੋਜਨਾ ਬਣਾ ਰਿਹਾ ਹੈ। ਇਸ ਦੇ ਨਾਲ ਹੀ ਉਸ ਦਾ ਕਰਜ਼...

The problem of getting a loan for the 13th time

ਨਵੀਂ ਦਿੱਲੀ (ਭਾਸ਼ਾ) : ਪਾਕਿਸਤਾਨ ਅੰਤਰਰਾਸ਼ਟਰੀ ਮੁਦਰਾ ਕੋਸ਼ (IMF) ਤੋਂ ਕਰਜ਼ਾ ਲੈਣ ਦੀ ਯੋਜਨਾ ਬਣਾ ਰਿਹਾ ਹੈ। ਇਸ ਦੇ ਨਾਲ ਹੀ ਉਸ ਦਾ ਕਰਜ਼ 6 ਅਰਬ ਡਾਲਰ ਤੋਂ ਵੱਧ ਕੇ 12 ਅਰਬ ਡਾਲਰ ਤੋਂ ਵੀ ਜ਼ਿਆਦਾ ਹੋ ਜਾਵੇਗਾ। ਹੁਣ, 1988 ਤੋਂ ਬਾਅਦ ਪਾਕਿਸਤਾਨ 13ਵੀਂ ਵਾਰ ਕਰਜ਼ ਲੈ ਸਕਦਾ ਹੈ। ਇਸਲਾਮਾਬਾਦ ਨੂੰ ਕਰਜ਼ ਦਾਤਾਵਾਂ ਤੋਂ ਪੈਸਾ ਲੈਣ ਦੇ ਨਾਲ ਆਰਥਿਕ ਸੁਧਾਰਾਂ  ਦੇ ਵੱਲ ਵੀ ਧਿਆਨ ਦੇਣਾ ਹੋਵੇਗਾ। ਪਾਕਿ ਨੇ ਕੇਵਲ 2016 ਦੇ IMF ਪ੍ਰੋਗਰਾਮ ਨੂੰ ਸਫ਼ਲਤਾ ਪੂਰਵਕ ਪੂਰਾ ਕੀਤਾ ਹੈ। ਹਾਲਾਂਕਿ ਉਸ ਸਮੇਂ ਵੀ ਕਈ ਮਾਮਲਿਆਂ ਵਿਚ ਉਸ ਨੂੰ ਛੂਟ ਦਿਤੀ ਗਈ ਸੀ।

ਪਾਕਿਸਤਾਨ ਆਰਥਿਕ ਸਮਸਿਆਵਾਂ ਤੋਂ ਗੁਜ਼ਰ ਰਿਹਾ ਹੈ ਅਤੇ ਇਸ ਸਮੇਂ ਆਰਥਿਕ ਪੱਧਰ ਨੂੰ ਉੱਚਾ ਚੁੱਕਣ ਲਈ ਉਸ ਨੂੰ ਕੋਈ ਢੁੱਕਵਾਂ ਰਾਹ ਨਹੀਂ ਲੱਭ ਰਿਹਾ ਹੈ।

ਇਹ ਵੀ ਪੜ੍ਹੋ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਨੇ ਵਪਾਰ ਵਿਚ ਚੀਨ ਦੇ ਅਣ-ਉਚਿਤ ਸੁਭਾਅ ਨੂੰ ਖ਼ਤਮ ਕਰਨ ਲਈ ਹੁਣ ਤੱਕ ਦੇ ਸਭ ਤੋਂ ਕਰੜੇ ਕਦਮ ਚੁੱਕੇ ਹਨ। ਟਰੰਪ ਇਸ ਸਾਲ ਜੂਨ ਤੋਂ ਅਪਣੇ ਇਥੇ ਚੀਨ ਤੋਂ ਆਉਣ ਵਾਲੇ ਮਾਲ ਉਤੇ ਹੌਲੀ-ਹੌਲੀ ਆਯਾਤ ਕੀਮਤ ਵਧਾ ਰਹੇ ਹਨ।

ਅਮਰੀਕੀ ਰਾਸ਼ਟਰਪਤੀ ਨੇ ਸ਼ੁੱਕਰਵਾਰ ਨੂੰ ਓਹੀਓ ਵਿਚ ਇਕ ਚੁਣਾਵੀ ਰੈਲੀ ਵਿਚ ਕਿਹਾ, ਚੀਨ ਦੀ ਅਣ-ਉਚਿਤ ਵਪਾਰਕ ਗਤੀਵਿਧੀਆਂ ਨੂੰ ਰੋਕਣ ਲਈ ਅਸੀਂ ਹੁਣ ਤੱਕ ਦੇ ਸਭ ਤੋਂ ਕਰੜੇ ਕਦਮ ਚੁੱਕ ਰਹੇ ਹਾਂ।