ਸਰਹੱਦ ‘ਤੇ ਪਾਕਿਸਤਾਨ ਨੇ ਬਰਸਾਏ ਗੋਲੇ, ਜਵਾਬੀ ਕਾਰਵਾਈ ‘ਚ ਮਾਰੇ ਗਏ ਚਾਰ ਪਾਕਿ ਫ਼ੌਜੀ
ਪਾਕਿਸਤਾਨੀ ਫੌਜ ਵੱਲੋਂ ਜੰਮੂ-ਕਸ਼ਮੀਰ ‘ਚ ਰਾਜੋਰੀ ਦੇ ਕੇਰੀ ਸੈਕਟਰ ਵਿੱਚ ਸਵੇਰੇ...
ਰਾਜੋਰੀ: ਪਾਕਿਸਤਾਨੀ ਫੌਜ ਵੱਲੋਂ ਜੰਮੂ-ਕਸ਼ਮੀਰ ‘ਚ ਰਾਜੋਰੀ ਦੇ ਕੇਰੀ ਸੈਕਟਰ ਵਿੱਚ ਸਵੇਰੇ ਸੱਤ ਵਜੇ ਤੋਂ ਹੀ ਗੋਲਾਬਾਰੀ ਸ਼ੁਰੂ ਕਰ ਦਿੱਤੀ ਗਈ। ਜਵਾਬੀ ਕਾਰਵਾਈ ਵਿੱਚ ਭਾਰਤੀ ਫੌਜ ਨੇ ਵੀ ਮੁੰਹਤੋੜ ਜਵਾਬ ਦਿੱਤਾ। ਉੱਧਰ ਮੰਗਲਵਾਰ ਨੂੰ ਸ਼ਾਹਪੁਰ, ਕੀਰਨੀ ਅਤੇ ਬਾਲਾਕੋਟ ਸੈਕਟਰ ‘ਚ ਜੰਗਬੰਦੀ ਦੀ ਉਲੰਘਣਾ ਕੀਤੀ। ਫੌਜੀ ਚੌਂਕੀਆਂ ਅਤੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾ ਗੋਲੇ ਦਾਗੇ। ਸ਼ਾਮ ਚਾਰ ਵਜੇ ਸ਼ੁਰੂ ਹੋਈ ਗੋਲਾਬਾਰੀ ਦੇਰ ਸ਼ਾਮ ਤੱਕ ਜਾਰੀ ਸੀ।
ਫੌਜ ਦੀ ਜਵਾਬੀ ਕਾਰਵਾਈ ਵਿਚ ਪਾਕਿਸਤਾਨ ਦੀਆਂ ਤਿੰਨ ਚੌਂਕੀਆਂ ਤਬਾਹ ਹੋ ਗਈਆਂ। ਤਿੰਨ ਤੋਂ ਚਾਰ ਫ਼ੌਜੀਆਂ ਦੇ ਮਾਰੇ ਜਾਣ ਦੀ ਸੂਚਨਾ ਵੀ ਪ੍ਰਾਪਤ ਹੋਈ ਹੈ। ਖੇਤਰ ਦੇ ਪਿੰਡ ਕਸਬਿਆਂ, ਮੰਧਾਰਾ, ਕੀਰਨੀ, ਇਸਲਾਮਾਬਾਦ, ਗੂੰਤਰੀਆਂ, ਕਾਈਆਂ, ਅਪਰ ਸ਼ਾਹਪੁਰ, ਲੋਅਰ ਸ਼ਾਹਪੁਰ ਦੇ ਨਾਲ ਹੀ ਕੰਟਰੋਲ ਰੇਖਾ ਤੋਂ ਦੂਰਦੁਰਾਡੇ ਪਿੰਡ ਗਲੀਪਿੰਡੀ ਅਤੇ ਕੰਡਿਆਰ ਤੱਕ ਗੋਲੇ ਦਾਗੇ ਗਏ। ਫੌਜ ਨੇ ਵੀ ਮੁੰਹਤੋੜ ਜਵਾਬ ਦਿੱਤਾ। ਗੋਲਾਬਾਰੀ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਲੋਕਾਂ ਨੇ ਘਰਾਂ ਅਤੇ ਸੁਰੱਖਿਅਤ ਥਾਵਾਂ ਨੂੰ ਆਪਣਾ ਟਿਕਾਣਾ ਬਣਾਇਆ। ਮੇਂਢਰ ਸਭ ਡਿਵੀਜਨ ਦੇ ਬਾਲਾਕੋਟ ਸੈਕਟਰ ਵਿੱਚ ਵੀ ਪਾਕਿਸਤਾਨੀ ਫੌਜ ਨੇ ਗੋਲਾਬਾਰੀ ਕੀਤੀ।
ਮੰਗਲਵਾਰ ਸ਼ਾਮ 7:30 ਵਜੇ ਸ਼ੁਰੂ ਹੋਈ ਗੋਲਾਬਾਰੀ ਦੇਰ ਰਾਤ ਤੱਕ ਜਾਰੀ ਸੀ। ਗੋਲਟ ਪਿੰਡ ਨੂੰ ਵੀ ਨਿਸ਼ਾਨਾ ਬਣਾਕੇ ਗੋਲੇ ਦਾਗੇ ਗਏ। ਹਾਲਾਂਕਿ , ਇਸ ਵਿੱਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਖਬਰ ਨਹੀਂ ਹੈ। ਦੱਸ ਦਈਏ ਕਿ, ਇਸਤੋਂ ਪਹਿਲਾਂ ਪਾਕਿਸਤਾਨੀ ਫੌਜ ਨੇ ਸ਼ੁੱਕਰਵਾਰ ਨੂੰ ਜਿਲ੍ਹੇ ਦੇ ਕ੍ਰਿਸ਼ਨਾ ਘਾਟੀ ਵਿੱਚ ਅਤਿਵਾਦੀਆਂ ਦੇ ਦਾਖਲ ਕਰਾਉਣ ਲਈ ਭਾਰਤੀ ਖੇਤਰ ਵਿੱਚ ਗੋਲਾਬਾਰੀ ਕੀਤੀ ਸੀ ਜਿਸ ਵਿੱਚ ਫੌਜ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਸੀ। ਫੌਜ ਦੀ ਜਵਾਬੀ ਕਾਰਵਾਈ ਵਿੱਚ ਦੋ ਘੁਸਪੈਠਿਏ ਮਾਰੇ ਗਏ ਸਨ।