ਪੁਲਿਸ ਨੇ ਰਾਤ ਨੂੰ ਦਬੋਚੇ 7 ‘ਭੂਤ’, ਤਸਵੀਰਾਂ ਦੇਖ ਸਹਿਮੇ ਲੋਕ !

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲੋਕਾਂ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਅਧਾਰ ‘ਤੇ ਇਹਨਾਂ ਨੂੰ ਗ੍ਰਿਫ਼ਤਾਰ ਕੀਤਾ।

"Ghost Prank" Lands Bengaluru YouTubers In Jail

ਬੰਗਲੁਰੂ: ਯੂ-ਟਿਊਬ ‘ਤੇ ਮਸ਼ਹੂਰ ਹੋਣ ਲਈ ਲੋਕ ਕੀ-ਕੀ ਨਹੀਂ ਕਰਦੇ। ਕਦੀ ਖਤਰਨਾਕ ਸਟੰਟ ਕਰਦੇ ਹਨ ਤਾਂ ਕਦੀ ਭੂਤ ਬਣ ਕੇ ਲੋਕਾਂ ਨੂੰ ਡਰਾਉਂਦੇ ਹਨ। ਕਰਨਾਟਕ ਦੀ ਰਾਜਧਾਨੀ ਬੰਗਲੁਰੂ ਵਿਚ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਭੂਤ ਬਣ ਕੇ ਲੋਕਾਂ ਨਾਲ ਪ੍ਰੈਂਕ ਕਰਨ ਵਾਲੇ 7 ਯੂ-ਟਿਊਬਰਸ ਨੂੰ ਗ੍ਰਿਫ਼ਤਾਰ ਕੀਤਾ ਹੈ।

 


 

ਗ੍ਰਿਫ਼ਤਾਰ ਕੀਤੇ ਗਏ ਸੱਤ ਯੂ-ਟਿਊਬਰਸ ਦੀ ਪਛਾਣ ਸ਼ਾਨ-ਮਲਿਕ, ਨਿਵਾਦ, ਸੈਮਿਯੁਅਲ, ਮੁਹੰਮਦ, ਮੁਹੰਮਦ ਅਖਿਊਬ, ਸ਼ਾਕਿਬ, ਸਈਦ ਨਾਬੀਲ, ਯੂਸਫ ਅਹਿਮਦ ਦੇ ਤੌਰ ‘ਤੇ ਹੋਈ ਹੈ। ਇਹ ਸੱਤ ਲੋਕ ਕੂਕੀ ਪੀਡੀਆ (Kooky Pedia) ਨਾਂਅ ਨਾਲ ਯੂ-ਟਿਊਬ ਚੈਨਲ ਚਲਾਉਂਦੇ ਹਨ। ਇਸ ਵਿਚ ਭੂਤ ਪ੍ਰੈਂਕ ਵੀਡੀਓ ਸ਼ੇਅਰ ਕੀਤੇ ਜਾਂਦੇ ਹਨ। ਸੋਸ਼ਲ ਮੀਡੀਆ ‘ਤੇ ਕੂਕੀ ਪੀਡੀਆ ਦੇ ਵੀਡੀਓਜ਼ ਕਾਫ਼ੀ ਪਸੰਦ ਕੀਤੇ ਜਾਂਦੇ ਹਨ। ਇਹ ਵੀਡੀਓ ਯਸ਼ਵੰਤਪੁਰ ਰੋਡ ‘ਤੇ ਸ਼ਰੀਫਨਗਰ ਵਿਚ ਸ਼ੂਟ ਕੀਤਾ ਗਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।