ਮੰਤਰੀ ਲਖਮਾ ਦੇ ਬਿਗੜੇ ਬੋਲ, ਕਿਹਾ ਹੇਮਾ ਮਾਲਿਨੀ ਦੀਆਂ ਚਿਕਨੀਆਂ ਗੱਲ੍ਹਾਂ ਵਰਗੀਆਂ ਸੜਕਾਂ ਬਣਵਾਈਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਜਪਾ ਨੇ ਬਿਆਨ ਨੂੰ ਦੱਸਿਆ ਕਾਂਗਰਸ ਦਾ ਸੰਸਕਾਰ...

Lakhma

ਛੱਤੀਸ਼ਗੜ੍ਹ: ਮੱਧ ਪ੍ਰਦੇਸ਼ ਦੇ ਮੰਤਰੀ ਤੋਂ  ਬਾਅਦ ਹੁਣ ਛੱਤੀਸ਼ਗੜ੍ਹ ਸਰਕਾਰ ਵਿਚ ਮੰਤਰੀ ਕਵਾਸੀ ਲਖ਼ਮਾ ਨੇ ਵਿਵਾਦਿਤ ਬਿਆਨ ਦਿੱਤਾ ਹੈ। ਧਮਤਰੀ ਜ਼ਿਲ੍ਹੇ ਦੇ ਕੁਰੂਦ ‘ਚ ਮੰਗਲਵਾਰ ਨੂੰ ਪਟਾ ਵਿਤਰਨ ਦੇ ਲਈ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਲਖ਼ਮਾ ਨੇ ਅਪਣੇ ਵਿਧਾਨ ਸਭਾ ਚੋਣ ਖੇਤਰ ਕੋਂਟਾ ਦੀਆਂ ਸੜਕਾਂ ਦੀ ਤੁਲਨਾ ਹੇਮਾ ਮਾਲਿਨੀ ਦੀਆਂ ਗੱਲ੍ਹਾਂ ਨਾਲ ਕਰ ਦਿੱਤੀ। ਉਨ੍ਹਾਂ ਨੇ ਕਿਹਾ ਸਾਡੇ ਖੇਤਰ ਦੀਆਂ ਸੜਕਾਂ ਹੇਮਾ ਮਾਲਿਨੀ ਦੀਆਂ ਗੱਲ੍ਹਾਂ ਦੀ ਤਰ੍ਹਾਂ ਚਿਕਨੀਆਂ ਹਨ। ਖ਼ਬਰਾਂ ਮੁਤਾਬਿਕ ਧਮਤਰੀ ਦੇ ਮੰਤਰੀ ਲਖ਼ਮਾ ਨੇ ਕਿਹਾ ਕਿ ਪ੍ਰਦੇਸ਼ ਵਿਚ ਮੰਤਰੀ ਬਣੇ ਮੈਨੂੰ ਹਲੇ ਕੁਝ ਹੀ ਮਹੀਨੇ ਹੋਏ।

ਨਕਸਲ ਪ੍ਰਭਾਵਿਤ ਖੇਤਰ ਤੋਂ ਆਉਂਦਾ ਹਾਂ, ਪਰ ਮੈਂ ਉਥੇ ਸੜਕਾਂ ਬਣਵਾਈਆਂ, ਹੇਮਾ ਮਾਲਿਨੀ ਦੀਆਂ ਗੱਲ੍ਹਾਂ ਵਰਗੀਆਂ। ਅਪਣੇ ਵਿਵਾਦਿਤ ਬਿਆਨਾਂ ਨਾਲ ਸੁਰਖੀਆਂ ਵਿਚ ਰਹਿਣ ਵਾਲੇ ਮੰਤਰੀ ਲਖ਼ਮਾ ਨੇ ਕੁਰੂਦ ਵਿਚ ਸੜਕਾਂ ਦੀ ਹਾਲਤ ਉਤੇ ਦੁਖ ਵੀ ਪ੍ਰਗਟਾਇਆ ਅਤੇ ਇਸਦੇ ਲਈ ਪੂਰਵਗਾਮੀ ਡਾਕਟਰ ਰਮਨ ਸਿੰਘ ਸਰਕਾਰ ਉਤੇ ਨਿਸ਼ਾਨਾ ਵੀ ਸਾਧਿਆ। ਉਨ੍ਹਾਂ ਨੇ ਕਿਹਾ ਕਿ ਕੁਰੂਦ ਦੀਆਂ ਸੜਕਾਂ ਉਤੇ ਪਿਛਲੀ ਸਰਕਾਰ ਦੇ ਭ੍ਰਿਸ਼ਟਾਚਾਰ ਵਿਚ ਫਸੇ ਹੋਏ ਹਨ। ਲਖ਼ਮਾ ਨੇ ਕਿਹਾ ਕਿ ਕੁਰੂਦ ਦੀਆਂ ਸੜਕਾਂ ਦੀ ਇਸ ਹਾਲਤ ਲਈ ਸਾਬਕਾ ਵਿਧਾਇਕ ਜਿੰਮੇਵਾਰ ਹੈ। ਉਨ੍ਹਾਂ ਦੀ ਬੇਰੁਖੀ ਦੀ ਵਜ੍ਹਾ ਨਾਲ ਖੇਤਰ ਦੀਆਂ ਸੜਕਾਂ ਟੋਇਆਂ ਵਿਚ ਤਬਦੀਲ ਹੋ ਗਈਆਂ ਹਨ।

ਭਾਜਪਾ ਨੇ ਕੀਤਾ ਪਲਟਵਾਰ

ਭੁਪੇਸ਼ ਬਘੇਲ ਸਰਕਾਰ ਦੇ ਮੰਤਰੀ ਵੱਲੋਂ ਪਾਰਟੀ ਦੀ ਸੰਸਦ ਨੂੰ ਲੈ ਕਿ ਦਿੱਤੇ ਗਏ ਬਿਆਨ ਉਤੇ ਵਿਰੋਧੀ ਭਾਰਤੀ ਜਨਤਾ ਪਾਰਟੀ ਨੇ ਵੀ ਪਲਟਵਾਰ ਕੀਤਾ। ਭਾਜਪਾ ਨੇਤਾ ਅਤੇ ਕੁਰੂਦ ਨਗਰ ਪੰਚਾਇਤ ਦੇ ਪ੍ਰਧਾਨ ਰਵੀਕਾਂਤ ਚੰਦਰਕਰ ਨੇ ਇਸਨੂੰ ਕਾਂਗਰਸ ਦਾ ਸੰਸਕਾਰ ਦੱਸਿਆ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਅਪਣੇ ਪ੍ਰਧਾਨ ਮੰਤਰੀ ਦਾ ਅਪਮਾਨ ਕਰਨ ਵਿਚ ਵੀ ਨਹੀਂ ਝਿਝਕਦੀ। ਉਹ ਕਾਂਗਰਸ ਕਿਸੇ ਔਰਤ ਸੰਸਦ ਦਾ ਮਾਣ ਕੀ ਕਰਨਗੇ। ਚੰਦਰਾਕਰ ਨੇ ਕਿਹਾ ਕਿ ਇਹ ਕਾਂਗਰਸ ਦੇ ਸੰਸਕਰ ਹਨ ਜੋ ਅਜਿਹੇ ਬਿਆਨਾਂ ਦੇ ਰੂਪ ਵਿਚ ਸਾਹਮਣੇ ਆ ਰਹੇ ਹਨ।