ਹੇਮਾ ਮਾਲਿਨੀ ਤੇ ਬੀਜੇਪੀ ਸੰਸਦਾਂ ਨੇ ਸੰਸਦ 'ਚ ਲਗਾਇਆ ਝਾੜੂ

ਏਜੰਸੀ

ਖ਼ਬਰਾਂ, ਰਾਜਨੀਤੀ

BJP ਸੰਸਦ ਹੇਮਾ ਮਾਲਿਨੀ ਸੰਸਦ ‘ਚ ਝਾੜੂ ਲਗਾਉਂਦੇ ਹੋਏ ਨਜ਼ਰ ਆਈ ਹੈ...

Hema Malini and BJP MPs

ਨਵੀਂ ਦਿੱਲੀ: BJP ਸੰਸਦ ਹੇਮਾ ਮਾਲਿਨੀ ਸੰਸਦ ‘ਚ ਝਾੜੂ ਲਗਾਉਂਦੇ ਹੋਏ ਨਜ਼ਰ ਆਈ ਹੈ। ਉਨ੍ਹਾਂ ਦੇ ਨਾਲ ਇਸ ਸਫਾਈ ਅਭਿਆਨ ‘ਚ ਰਾਜ ਵਿੱਤ ਮੰਤਰੀ ਅਨੁਰਾਗ ਠਾਕੁਰ ਵੀ ਮੌਜੂਦ ਸਨ। ਹੇਮਾ ਮਾਲਿਨੀ ਇਸ ਸਵੱਛ ਸਫਾਈ ਅਭਿਆਨ ਦੌਰਾਨ ਗ੍ਰੇ ਕੁੜਤਾ ਅਤੇ ਬਲੈਕ ਟਰਾਉਜਰਸ ਵਿੱਚ ਦਿਖੇ। ਦੱਸ ਦਈਏ ਕਿ ਡਰੀਮ ਗਰਲ ਦੇ ਨਾਮ ਨਾਲ ਫੇਮਸ ਐਕਟ੍ਰੇਸ ਮਥੁਰਾ ਤੋਂ ਸੰਸਦ ਹਨ।

 



 

 

ਦੱਸ ਦੱਈਏ ਸਵੱਛ ਭਾਰਤ ਅਭਿਆਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਸ਼ੁਰੂ ਕੀਤੀ ਗਈ ਇੱਕ ਯੋਜਨਾ ਹੈ, ਜਿਸਦਾ ਮਕਸਦ ਹੈ ਦੇਸ਼ ਨੂੰ ਸਵੱਛ ਬਣਾਉਣਾ। ਇਹ ਮਿਸ਼ਨ ਸਾਲ 2014 ਵਿੱਚ ਸ਼ੁਰੂ ਹੋਇਆ ਸੀ। ਉਥੇ ਹੀ, ਹੇਮਾ ਮਾਲਿਨੀ ਰਾਜਨੀਤੀ ਵਿੱਚ ਆਉਣ ਤੋਂ ਬਾਅਦ ਇਸ ਤਰ੍ਹਾਂ ਦੇ ਅਭਿਆਨਾਂ ਦਾ ਹਿੱਸਾ ਰਹੀ ਹੈ। ਲੋਕਸਭਾ ਚੋਣਾਂ ਤੋਂ ਪਹਿਲਾਂ ਉਹ ਖੇਤਾਂ ਵਿੱਚ ਟੋਕਰੀ ਚੁੱਕਦੇ ਹੋਏ ਨਜ਼ਰ ਆਏ ਸਨ।

ਇਸ ਦੇ ਇਲਾਵਾ ਹੇਮਾ ਮਾਲਿਨੀ ਆਪਣੀ ਪਰਸਨਲ ਲਾਇਫ਼ ਨੂੰ ਲੈ ਕੇ ਵੀ ਕਾਫ਼ੀ ਚਰਚਾ ਵਿੱਚ ਰਹਿੰਦੀ ਹੈ, ਹਾਲ ਹੀ ਵਿੱਚ ਉਹ ਇੱਕ ਵਾਰ ਫਿਰ ਤੋਂ ਨਾਨੀ ਬਣੀ ਹੈ। 10 ਜੂਨ, 2019 ਨੂੰ ਉਨ੍ਹਾਂ ਦੀ ਧੀ ਅਤੇ ਬਾਲੀਵੁਡ ਐਕਟ੍ਰੇਸ ਈਸ਼ਾ ਦਿਓਲ ਨੇ ਦੂਜੀ ਧੀ ਨੂੰ ਜਨਮ ਦਿੱਤਾ ਸੀ। ਈਸ਼ਾ ਦਿਓਲ ਅਤੇ ਉਨ੍ਹਾਂ ਦੇ  ਪਤੀ ਭਰਤ ਤਖਤਾਨੀ ਨੇ ਧੀ ਦਾ ਨਾਮ ਮਿਰਾਇਆ ਰੱਖਿਆ। ਪਿਆਰੀ ਨਾਤੀਨ ਨੂੰ ਮਿਲਣ ਲਈ ਹੇਮਾ ਮਾਲਿਨੀ ਦੇ ਨਾਲ-ਨਾਲ ਨਾਨਾ ਧਰਮੇਂਦਰ ਵੀ ਹਸਪਤਾਲ ਪੁੱਜੇ ਸਨ।