ਡਾਕਟਰ ਦੀ ਸਲਾਹ ਤੋਂ ਬਿਨਾਂ ਨਾ ਖਾਉ ਇਹ ਲਾਲ ਲਕੀਰ ਵਾਲੀ ਦਵਾਈ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਿਹਤ ਅਤੇ ਪਰਵਾਰ ਭਲਾਈ ਮੰਤਰਾਲੇ ਨੇ ਟਵੀਟ ਕਰ ਦਿੱਤੀ ਜਾਣਕਾਰੀ

Tweet

ਨਵੀਂ ਦਿੱਲੀ : ਭਾਰਤ ਦੇ ਸਿਹਤ ਅਤੇ ਪਰਵਾਰ ਭਲਾਈ ਮੰਤਰਾਲੇ ਨੇ ਭਾਰਤ ਸਰਕਾਰ ਦੇ ਅਧਿਕਾਰਕ ਟਵੀਟਰ ਤੋਂ ਟਵੀਟ ਕੀਤਾ ਹੈ, ਜਿਸ ਵਿਚ ਲੋਕਾਂ ਨੂੰ ਦਵਾਈਆਂ ਦੇ ਪੱਤੇ 'ਤੇ ਹੋਣ ਵਾਲੀ ਲਾਲ ਲਕੀਰ ਬਾਰੇ ਜਾਗਰੂਕ ਕੀਤਾ ਹੈ। ਉਨ੍ਹਾਂ ਨੇ ਇਸ ਵਿਚ ਕੈਪਸ਼ਨ ਦਿੰਦੇ ਹੋਏ ਲਿਖਿਆ ਹੈ ਕਿ ਜਿੰਮੇਵਾਰ ਬਣੋ ਅਤੇ ਬਿਨਾਂ ਡਾਕਟਰ ਦੀ ਸਲਾਹ ਦੇ ਲਾਲ ਲਕੀਰ ਵਾਲੇ ਦਵਾਈ ਦੇ ਪੱਤੇ ਤੋਂ ਦਵਾਈ ਨਾ ਖਾਉ। ਤੁਸੀ ਜਿੰਮੇਵਾਰ ਤਾਂ ਦਵਾਈ ਅਸਰਦਾਰ''।

ਇਸ ਬਾਰੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦਾ ਕਹਿਣਾ ਹੈ ਕਿ ਲਾਲ ਲਕੀਰ ਵਾਲੇ ਪੱਤੇ ਦੀ ਟੈਬਲੇਟ ਲੈਣ ਤੋਂ ਪਹਿਲਾਂ ਇਕ ਵਾਰ ਡਾਕਟਰ ਨਾਲ ਜਰੂਰ ਸੰਪਰਕ ਕਰਨਾ ਚਾਹੀਦਾ ਹੈ, ਕਿਉਂਕਿ ਇਨ੍ਹਾਂ ਦਵਾਈਆਂ ਨੂੰ ਬਿਨਾਂ ਡਾਕਟਰ ਦੀ ਸਲਾਹ ਤੋਂ ਲੈਣ ਨਾਲ ਤੁਹਾਡੀ ਜਾਣ ਵੀ ਜਾ ਸਕਦੀ ਹੈ।

ਮੰਤਰਾਲੇ ਨੇ ਅੱਗੇ ਲਿਖਿਆ ਕਿ ਕੁੱਝ ਦਵਾਈਆਂ ਜਿਵੇਂ ਕਿ ਐਂਟੀਬਾਇਉਟਿਕਸ ਦੇ ਪੱਤੇ ਉੱਤੇ ਇੱਕ ਲਾਲ ਲਕੀਰ ਹੁੰਦੀ ਹੈ। ਇਸ ਦਾ ਮਤਲਬ ਹੁੰਦਾ ਹੈ ਕਿ ਇਨ੍ਹਾਂ ਦਵਾਈਆਂ ਨੂੰ ਸਿਰਫ਼ ਡਾਕਟਰਾਂ ਦੀ ਸਲਾਹ ਨਾਲ ਹੀ ਲੈਣਾ ਚਾਹੀਦਾ ਹੈ। ਹਮੇਸ਼ਾ ਡਾਕਟਰ ਵਲੋਂ ਦੱਸੀ ਦਵਾਈ ਦਾ ਪੂਰਾ ਕੋਰਸ ਲਉ।