ਕੁੰਭ ਲਈ ਰੇਲਵੇ ਹੋਈ ਤਿਆਰ, 800 ਸਪੈਸ਼ਲ ਗੱਡੀਆਂ ਚਲਾਉਣ ਦਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰੇਲਵੇ ਨੇ ਅਗਲੇ ਸਾਲ ਜਨਵਰੀ ਵਿਚ ਪ੍ਰਯਾਗਰਾਜ ਵਿਚ ਆਯੋਜਿਤ....

Train

ਨਵੀਂ ਦਿੱਲੀ (ਭਾਸ਼ਾ): ਰੇਲਵੇ ਨੇ ਅਗਲੇ ਸਾਲ ਜਨਵਰੀ ਵਿਚ ਪ੍ਰਯਾਗਰਾਜ ਵਿਚ ਆਯੋਜਿਤ ਹੋਣ ਵਾਲੇ ਕੁੰਭ ਮੇਲੇ ਲਈ 41 ਪ੍ਰਾਜੈਕਟ ਸ਼ੁਰੂ ਕੀਤੇ ਹਨ, ਜਿਨ੍ਹਾਂ ਉਤੇ 700 ਕਰੋੜ ਰੁਪਏ ਦੀ ਲਾਗਤ ਆਵੇਗੀ। ਰੇਲਵੇ ਦੇ ਇਕ ਉਚ ਅਧਿਕਾਰੀ ਨੇ ਬੁੱਧਵਾਰ ਨੂੰ ਦੱਸਿਆ ਕਿ 41 ਪ੍ਰਾਜੈਕਟਾਂ ਵਿਚੋਂ 29 ਪੂਰੇ ਹੋ ਚੁੱਕੇ ਹਨ। ਹੋਰ ਅਖੀਰਲੇ ਪੜਾਅ ਵਿਚ ਹਨ ਅਤੇ ਛੇਤੀ ਪੂਰੀ ਹੋਣ ਵਾਲੀ ਹੈ। ਉੱਤਰ ਪ੍ਰਦੇਸ਼ ਰੇਲਵੇ (ਐਨਸੀਆਰ) ਦੇ ਮਹਾਪ੍ਰਬੰਧਕ ਰਾਜੀਵ ਚੌਧਰੀ ਨੇ ਇਕ ਪ੍ਰੈਸ ਬ੍ਰੀਫਿੰਗ ਵਿਚ ਦੱਸਿਆ ਕਿ ਇਲਾਹਾਬਾਦ ਜੰਕਸ਼ਨ ਰੇਲਵੇ ਸਟੇਸ਼ਨ ਉਤੇ ਚਾਰ ਵੱਡੇ ਅਹਾਤਿਆ ਦੀ ਉਸਾਰੀ ਕੀਤੀ ਗਈ ਹੈ

ਜਿਨ੍ਹਾਂ ਵਿਚ 10,000 ਤੀਰਥ ਯਾਤਰੀਆਂ ਨੂੰ ਵੱਖਰੀਆਂ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾ ਸਕਦੀਆਂ ਹਨ। ਇਨ੍ਹਾਂ ਵਿਚ ਸਟਾਲ, ਪਾਣੀ ਦੇ ਬੂਥ, ਟਿਕਟ ਕਾਊਂਟਰ, ਐਲਸੀਡੀ ਟੀਵੀ, ਸੀਸੀਟੀਵੀ, ਔਰਤਾਂ ਅਤੇ ਪੁਰਸ਼ਾਂ ਲਈ ਵੱਖ-ਵੱਖ ਸ਼ੌਚਾਲਏ ਹੋਣਗੇ। ਇਸੇ ਤਰ੍ਹਾਂ ਨਾਲ ਹੋਰ ਸਟੇਸ਼ਨਾਂ ਉਤੇ ਵੀ ਯਾਤਰੀ ਅਹਾਤੇ ਬਣਾਏ ਗਏ ਹਨ। ਕੁੰਭ ਮੇਲੇ ਦੇ ਦੌਰਾਨ ਮੇਲੇ ਵਿਚ ਆਉਣ ਵਾਲੇ ਤੀਰਥ ਯਾਤਰੀਆਂ ਲਈ ਪ੍ਰਯਾਗਰਾਜ ਜਿਲ੍ਹੇ ਦੇ ਵੱਖਰੇ ਸਟੇਸ਼ਨਾਂ ਤੋਂ ਕਰੀਬ 800 ਵਿਸ਼ੇਸ਼ ਟ੍ਰੇਨ ਚਲਾਉਣ ਦੀ ਪੇਸ਼ਕਸ਼ ਹੈ। ਇਹ ਟ੍ਰੇਨਾਂ ਐਨਸੀਆਰ ਵਲੋਂ ਚਲਾਈ ਜਾਣ ਵਾਲੀਆਂ ਨਾਮੀ ਟ੍ਰੇਨਾਂ ਤੋਂ ਵੱਖਰੀਆਂ ਹੋਣਗੀਆਂ।

ਸਾਰੇ ਮੁਸਾਫਰਾਂ ਦੇ ਕੋਲ ਟਿਕਟ ਸਹੂਲਤਾਂ ਦੀ ਆਸਾਨ ਪਹੁੰਚ ਕਰਨ ਲਈ ਪ੍ਰਯਾਗਰਾਜ ਦੇ ਸਟੇਸ਼ਨਾਂ ਉਤੇ 100 ਹੋਰ ਅਸੁਰੱਖਿਅਤ ਟਿਕਟ ਕਾਊਂਟਰ ਖੋਲ੍ਹੇ ਜਾ ਰਹੇ ਹਨ। ਰੇਲਵੇ ਦੇ 5000 ‘ਪਰਵਾਸੀ ਭਾਰਤੀਆਂ’ ਨੂੰ ਇਲਾਹਾਬਾਦ ਤੋਂ ਨਵੀਂ ਦਿੱਲੀ ਲੈ ਜਾਣ ਲਈ ਚਾਰ-ਪੰਜ ਵਿਸ਼ੇਸ਼ ਟ੍ਰੇਨਾਂ ਚਲਾਉਣ ਦੀ ਯੋਜਨਾ ਹੈ। ਇਹ ਪਰਵਾਸੀ ਭਾਰਤੀ ਵਾਰਾਨਸੀ ਵਿਚ ਹੋਣ ਵਾਲੇ ਪਰਵਾਸੀ ਭਾਰਤੀ ਦਿਨ ਵਿਚ ਸ਼ਿਰਕਤ ਕਰਨ ਜਾਣਗੇ ਅਤੇ ਵਾਰਾਨਸੀ ਤੋਂ ਕੁੰਭ ਮੇਲੇ ਵਿਚ ਹਿੱਸਾ ਲੈਣ ਲਈ ਇਲਾਹਾਬਾਦ ਜਾਣਗੇ।